ਚੰਡੀਗੜ੍ਹ: ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਨਿਰਮਾਤਾਵਾਂ ਦਾ ਬਹੁਤ ਹੀ ਵੱਡਮੁੱਲਾ ਯੋਗਦਾਨ ਹੈ। ਇੱਕ ਨਿਰਮਾਤਾ ਹੀ ਆਪਣੀ ਪੂੰਜੀ ਫ਼ਿਲਮ ਵਿੱਚ ਨਿਵੇਸ਼ ਕਰਦਾ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਹੈ। ਇੱਕ ਨਿਰਮਾਤਾ ਕੀ ਸੋਚ ਕੇ ਫ਼ਿਲਮ ਵਿੱਚ ਨਿਵੇਸ਼ ਕਰਦਾ ਹੈ ਇਸ ਦੀ ਜਾਣਕਾਰੀ ਪੰਜਾਬੀ ਫ਼ਿਲਮ ਇੰਡਸਟਰੀ ਦੇ ਨਿਰਮਾਤਾ ਮੁਨੀਸ਼ ਸਾਹਨੀ ਨੇ ਈਟੀਵੀ ਭਾਰਤ ਨਾਲ ਸਾਂਝੀ ਕੀਤੀ।
ਕੰਟੈਂਟ 'ਚ ਜਾਣ ਹੋਣੀ ਜ਼ਰੂਰੀ
ਈਟੀਵੀ ਭਾਰਤ ਨਾਲ ਗੱਲਬਾਤ ਵੇਲੇ ਮੁਨੀਸ਼ ਸਾਹਨੀ ਨੇ ਕਿਹਾ ਕਿ ਫ਼ਿਲਮ ਦੀ ਸ਼ੁਰੂਆਤ ਇੱਕ ਸਕ੍ਰੀਪਟ ਤੋਂ ਹੁੰਦੀ ਹੈ। ਸਭ ਤੋਂ ਪਹਿਲਾਂ ਸਕ੍ਰੀਪਟ ਵੇਖੀ ਜਾਂਦੀ ਹੈ ਉਸ ਤੋਂ ਬਾਅਦ ਕਾਸਟਿੰਗ ਹੁੰਦੀ ਹੈ।ਕਹਾਣੀ ਦਾ ਦਮਦਾਰ ਹੋਣਾ ਹੀ ਇੱਕ ਫ਼ਿਲਮ ਹਿੱਟ ਹੋਣ ਲਈ ਮਹੱਤਵਪੂਰਨ ਰੋਲ ਅਦਾ ਕਰਦਾ ਹੈ।
ਹੋਰ ਪੜ੍ਹੋ:ਬਿਗ ਬੀ ਨੇ ਫ਼ੈਨਜ ਦਾ ਕੀਤਾ ਖ਼ਾਸ ਅੰਦਾਜ 'ਚ ਧੰਨਵਾਦ
ਦਰਸ਼ਕ ਦੀ ਤਰ੍ਹਾਂ ਸੋਚਨਾ ਲਾਜ਼ਮੀ
ਫ਼ਿਲਮ ਦਿਲ ਦੀਆਂ ਗੱਲਾਂ ਦੇ ਨਿਰਮਾਤਾ ਮੁਨੀਸ਼ ਸਾਹਨੀ ਨੇ ਇਹ ਵੀ ਕਿਹਾ ਕਿ ਆਪਣੇ ਆਪ ਨੂੰ ਜੇਕਰ ਨਿਰਮਾਤਾ ਦੇ ਤੌਰ 'ਤੇ ਸਕ੍ਰੀਪਟ ਨੂੰ ਚੁਣੋਗੇ ਤਾਂ ਗ਼ਲਤੀ ਹੋਣ ਦੇ ਅਸਾਰ ਵੱਧ ਜਾਂਦੇ ਹਨ। ਜੇਕਰ ਤੁਸੀਂ ਦਰਸ਼ਕ ਦੇ ਤੌਰ 'ਤੇ ਸੋਚੋਗੇ ਤਾਂ ਗ਼ਲਤੀ ਹੋਣ ਦੇ ਅਸਾਰ ਘੱਟ ਜਾਂਦੇ ਹਨ।
ਬਾਇਓਪਿਕ ਫ਼ਿਲਮਾਂ ਦਾ ਹੈ ਹੁਣ ਦੌਰ
ਬਾਲੀਵੁੱਡ ਵਿੱਚ ਨਿਤ ਦਿਨ ਬਾਇਓਪਿਕ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ। ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਫ਼ਿਲਮ 'ਹਰਜੀਤਾ' ਨੂੰ ਨੈਸ਼ਨਲ ਪੁਰਸਕਾਰ ਵੀ ਮਿਲ ਚੁੱਕਾ ਹੈ। ਦੱਸਦਈਏ ਕਿ ਫ਼ਿਲਮ 'ਹਰਜੀਤਾ' ਹਾਕੀ ਖਿਡਾਰੀ ਹਰਜੀਤ ਸਿੰਘ ਤੁਲੀ ਦੀ ਬਾਇਓਪਿਕ ਫ਼ਿਲਮ ਹੈ। ਇਸ ਸਬੰਧੀ ਜਦੋਂ ਮੁਨੀਸ਼ ਸਾਹਨੀ ਨੂੰ ਸਵਾਲ ਕੀਤਾ ਗਿਆ ਕਿ ਪੰਜਾਬੀ 'ਚ ਬਾਇਓਪਿਕ ਫ਼ਿਲਮਾਂ ਬਣਨ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ, ਤਾਂ ਉਨ੍ਹਾਂ ਕਿਹਾ ਕਿ ਹੁਣ ਬਾਇਓਪਿਕ ਫ਼ਿਲਮਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਇੰਨ੍ਹਾਂ ਫ਼ਿਲਮਾਂ ਦਾ ਨਿਰਮਾਨ ਛੇਤੀ ਹੀ ਉਹ ਕਰਨ ਜਾ ਰਹੇ ਹਨ।