ETV Bharat / sitara

ਗਿੱਪੀ ਨੂੰ 'ਡਾਕਾ' ਮਾਰਨਾ ਪਿਆ ਮਹਿੰਗਾ

1 ਨਵੰਬਰ ਨੂੰ ਸਿਨੇਮਾ ਘਰਾਂ ਵਿੱਚ ਰੀਲੀਜ਼ ਹੋਈ ਫ਼ਿਲਮ 'ਡਾਕਾ' ਨੂੰ ਹਾਈ ਕਰੋਟ ਨੇਨੋਟਿਸ ਜਾਰੀ ਕੀਤਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀਬੀਐਫਸੀ ਦੇ ਚੇਅਰਪਰਸਨ ਪ੍ਰਸੂਨ ਜੋਸ਼ੀ, ਅਦਾਕਾਰ ਗਿੱਪੀ ਗਰੇਵਾਲ ਨੂੰ ਨੋਟਿਸ ਜਾਰੀ ਕੀਤਾ ਹੈ। ਕੀ ਹੈ ਪੂਰਾ ਮਾਮਲਾ ਇਹ ਜਾਣਨ ਲਈ ਪੜ੍ਹੋ ਪੂਰੀ ਖ਼ਬਰ

Film Daaka controversy
ਫ਼ੋਟੋ
author img

By

Published : Dec 6, 2019, 10:52 AM IST

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬੀ ਫ਼ਿਲਮ 'ਡਾਕਾ' ਦੀ ਰੀਲੀਜ਼ ਤੋਂ ਪਹਿਲਾਂ ਇੱਕ ਬੈਂਕ ਦਾ ਨਾਮ ਧੁੰਦਲਾ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਨ੍ਹਾਂ ਨਿਰਦੇਸ਼ਾਂ ਦੀ ਫ਼ਿਲਮ ਡਾਕਾ ਦੀ ਟੀਮ ਨੇ ਉਲੰਘਨਾ ਕੀਤੀ ਜਿਸ ਕਾਰਨ ਸ਼ੁਕਰਵਾਰ ਨੂੰ ਹਾਈ ਕੋਰਟ ਨੇ ਸੀਬੀਐਫਸੀ ਦੇ ਚੇਅਰਪਰਸਨ ਪ੍ਰਸੂਨ ਜੋਸ਼ੀ, ਅਦਾਕਾਰ ਗਿੱਪੀ ਗਰੇਵਾਲ ਖ਼ਿਲਾਫ਼ ਨੋਟਿਸ ਜਾਰੀ ਕੀਤਾ ਹੈ।
ਹੋਰ ਪੜ੍ਹੋ: ਦਰਸ਼ਕ ਦੀ ਤਰ੍ਹਾਂ ਸੋਚਨਾ ਜ਼ਰੂਰੀ:ਮੁਨੀਸ਼ ਸਾਹਨੀ

ਪੰਜਾਬ ਗ੍ਰਾਮੀਣ ਬੈਂਕ ਨੇ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਨਾ ਕਰਨ ਦੇ ਦੋਸ਼ ਵਿੱਚ ਗਿੱਪੀ ਗਰੇਵਾਲ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ। ਵਕੀਲ ਸੌਰਵ ਵਰਮਾ ਨੇ ਕਿਹਾ ਕਿ 28 ਅਕਤੂਬਰ ਨੂੰ ਫ਼ੈਸਲਾ ਆ ਗਿਆ ਸੀ ਕਿ ਫ਼ਿਲਮ ਵਿੱਚ ਬੈਂਕ ਦੇ ਨਾਂਅ ਨੂੰ ਧੁੰਦਲਾ ਕੀਤਾ ਜਾਵੇਗਾ। ਫ਼ਿਲਮ ਦੀ ਟੀਮ ਨੇ ਕੋਰਟ ਦਾ ਨਿਰਦੇਸ਼ ਨਹੀਂ ਮੰਨਿਆ।

ਦੱਸਦਈਏ ਕਿ ਇਸ ਪਟੀਸ਼ਨ ਵਿੱਚ ਬੈਂਕ ਨੇ ਕਿਹਾ ਹੈ ਕਿ ਫ਼ਿਲਮ ਵਿੱਚ ਬੈਂਕ ਤੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਉਤਸ਼ਾਹਿਤ ਕੀਤਾ ਗਿਆ ਹੈ। ਇਸ ਪਟੀਸ਼ਨ ਦੀ ਅਗਵਾਹੀ ਕਰ ਰਹੇ ਜਸਟਿਸ ਮੋਂਗਾ ਨੇ ਕਿਹਾ ਕਿ ਫ਼ਿਲਮ ਵਿੱਚ ਬੈਂਕ ਦੇ ਨਾਂਅ ਦੀ ਵਰਤੋਂ ਵੀ ਬਿਨ੍ਹਾਂ ਬੈਂਕ ਦੀ ਇਜ਼ਾਜਤ ਤੋਂ ਬਗੈਰ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ 1 ਨਵੰਬਰ 2019 ਨੂੰ ਰੀਲੀਜ਼ ਹੋਈ ਫ਼ਿਲਮ ਡਾਕਾ ਵਿੱਚ ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਨੇ ਮੁੱਖ ਭੂਮਿਕਾ ਅਦਾ ਕੀਤੀ ਸੀ। ਇਸ ਫ਼ਿਲਮ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ ਸੀ।

Intro:Body:

Gippy grewal 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.