ਚੰਡੀਗੜ੍ਹ: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦਾ ਜਨਮ 26 ਅਗਸਤ 1980 ਨੂੰ ਕੈਨੇਡਾ (Canada) ਵਿਚ ਹੋਇਆ। ਬਾਜਵਾ ਨੇ 2015 ਵਿੱਚ ਹੈਰੀ ਜਵੰਧਾ ਨਾਲ ਵਿਆਹ ਕਰਵਾ ਲਿਆ ਸੀ। ਇਸ ਜੋੜੀ ਦਾ ਆਪਣਾ ਪਹਿਲਾ ਬੱਚਾ ਅਗਸਤ 2015 ਵਿੱਚ ਹੋਇਆ ਸੀ। ਬਾਜਵਾ ਨੇ ਜਨਵਰੀ 2020 ਵਿੱਚ ਦੋ ਜੁੜਵਾਂ ਬੱਚੀਆਂ ਨੂੰ ਜਨਮ ਦਿੱਤਾ। ਜਿਨ੍ਹਾਂ ਦਾ ਨਾਂਅ ਆਲੀਆ ਤੇ ਅਕੀਰਾ ਰੱਖਿਆ ਹੈ।
ਬਾਲੀਵੁੱਡ ਵਿੱਚ ਘੱਟ ਸੰਬਧ ਹੋਣ ਕਾਰਨ ਨੀਰੂ ਨੂੰ ਆਪਣੀ ਸਕੂਲੀ ਪੜ੍ਹਾਈ ਵਿਚਾਲੇ ਛੱਡਣੀ ਪਈ ਕਿਉਂਕਿ ਇਸ ਦੀ ਪੜ੍ਹਾਈ (Studies)ਵਿੱਚ ਜਿਆਦਾ ਰੁਚੀ ਨਹੀਂ ਸੀ ਅਤੇ ਇਹ ਹਮੇਸ਼ਾ ਤੋਂ ਹੀ ਬਾਲੀਵੁੱਡ ਚਮਕਦਾਰ ਦੁਨੀਆ ਤੋਂ ਜਿਆਦਾ ਪ੍ਰਭਾਵਿਤ ਸੀ। ਇਸ ਲਈ ਇਹ ਆਪਣੇ ਸੁਪਨਿਆ ਨੂੰ ਪੂਰਾ ਕਰਨ ਲਈ ਮੁੰਬਈ ਆ ਗਈ। ਨੀਰੂ ਬਾਜਵਾ ਕੈਰੀਅਰ ਦੀ ਸ਼ੁਰੂਆਤ ਦੇਵ ਅਨੰਦ ਦੀ ਫ਼ਿਲਮ ਮੈਂ ਸੋਲ੍ਹਾ ਬਰਸ ਕੀ ਤੋਂ ਸ਼ੁਰੂ ਕੀਤਾ ਅਤੇ ਫਿਰ ਇਸ ਤੋਂ ਬਾਅਦ ਭਾਰਤੀ ਸੋਪ ਓਪੇਰਾ ਅਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ।
ਨੀਰੂ ਬਾਜਵਾ ਦਾ ਇਕ ਸਿੰਗਲ ਟਰੈਕ 'ਗੁਰੂ ਨਾਨਕ ਦੇਵ ਜੀ' ਜੂਨ 2014 ਵਿੱਚ ਰਿਲੀਜ਼ ਕੀਤਾ ਗਿਆ। ਜਿਸ ਨੂੰ ਸੁਖਸ਼ਿੰਦਰ ਛਿੰਦਾ ਦੁਆਰਾ ਕੰਮਪੋਜ਼ਡ ਕੀਤਾ ਗਿਆ। ਬਾਜਵਾ ਨੇ 2005 ਵਿਚ ਇੰਡੀਅਨ ਸੋਪ ਓਪੇਰਾ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਹਰੀ ਮਿਰਚੀ ਲਾਲ ਮਿਰਚੀ ਨਾਲ ਡੀ.ਡੀ 1 ਕੀਤੀ।
ਜਨਵਰੀ 2013 ਵਿੱਚ ਬਾਜਵਾ ਬਹੁ-ਸਿਤਾਰਿਆਂ ਦੀ ਪੰਜਾਬੀ ਫ਼ਿਲਮ 'ਸਾਡੀ ਲਵ ਸਟੋਰੀ' ਵਿੱਚ ਦਿਖਾਈ ਦਿੱਤੀ। ਜਿੰਮੀ ਸ਼ੇਰਗਿੱਲ ਪ੍ਰੋਡਕਸ਼ਨਜ਼ ਦੁਆਰਾ ਨਿਰਮਿਤ, ਧੀਰਜ ਰਤਨ ਦੁਆਰਾ ਨਿਰਦੇਸ਼ਤ ਅਤੇ ਦਿਲਜੀਤ ਦੁਸਾਂਝ, ਅਮਰਿੰਦਰ ਗਿੱਲ ਅਤੇ ਸੁਰਵੀਨ ਚਾਵਲਾ ਨੇ ਭੂਮਿਕਾਵਾਂ ਅਦਾ ਕੀਤੀਆਂ। ਉਸ ਨੇ 'ਜੱਟ ਅਤੇ ਜੂਲੀਅਟ 2' ਫ਼ਿਲਮ ਵਿੱਚ ਫਿਰ ਦਿਲਜੀਤ ਦੁਸਾਂਝ ਦੇ ਨਾਲ ਜੋੜੀ ਬਣਾਈ। ਜਿਸ ਨੇ ਪੰਜਾਬੀ ਸਿਨੇਮਾ 'ਚ ਪਹਿਲੇ ਦਿਨ ਦੀ ਕੋਲੈਕਸ਼ਨ ਦਾ ਰਿਕਾਰਡ ਤੋੜ ਦਿੱਤਾ। ਅਗਸਤ, 2013 ਵਿੱਚ ਉਸ ਦੀ ਫ਼ਿਲਮ, ਨੋਟੀ ਜੱਟਸ ਰਿਲੀਜ਼ ਹੋਈ। ਜਿਸ ਵਿੱਚ ਉਸ ਨੇ ਬਿਨੂੰ ਢਿੱਲੋਂ, ਆਰੀਅਨ ਬੱਬਰ ਅਤੇ ਰੌਸ਼ਨ ਪ੍ਰਿੰਸ ਦੇ ਨਾਲ ਨਜ਼ਰ ਆਈ। ਫ਼ਿਲਮ ਨੇ ਬਹੁਤ ਪ੍ਰਸੰਸਾ ਪ੍ਰਾਪਤ ਕੀਤੀ।
ਬਾਜਵਾ ਨੇ ਬਤੌਰ ਨਿਰਦੇਸ਼ਕ ਸਾਲ 2017 ਵਿੱਚ ਪੰਜਾਬੀ ਫ਼ਿਲਮ "ਸਰਗੀ" ਨਾਲ ਡੈਬਿਊ ਕੀਤਾ ਸੀ, ਜਿਸ ਵਿੱਚ ਉਸ ਦੀ ਭੈਣ ਰੁਬੀਨਾ ਬਾਜਵਾ ਜੱਸੀ ਗਿੱਲ ਅਤੇ ਬੱਬਲ ਰਾਏ ਦੇ ਨਾਲ ਮੁੱਖ ਭੂਮਿਕਾ ਵਿੱਚ ਹੈ।ਨੀਰੂ ਬਾਜਵਾ ਇੰਟਰਟੇਨਮੈਂਟ ਨਾਮ ਦੀ ਇੱਕ ਪ੍ਰੋਡਕਸ਼ਨ ਕੰਪਨੀ ਦੀ ਵੀ ਮਾਲਕ ਹੈ। ਨਵੰਬਰ 2019 ਵਿੱਚ, ਬਾਜਵਾ ਦੁਆਰਾ ਅਦਾਕਾਰੀ ਅਤੇ ਨਿਰਮਿਤ ਫ਼ਿਲਮ 'ਬਿਉਟੀਫੁੱਲ ਬਿੱਲੋ' ਫਲੋਰਾਂ 'ਤੇ ਚਲੀ ਗਈ। ਜਿਸ ਵਿੱਚ ਉਹ ਆਪਣੀ ਭੈਣ ਰੁਬੀਨਾ ਬਾਜਵਾ ਨਾਲ ਸਕ੍ਰੀਨ ਸ਼ੇਅਰ ਕਰੇਗੀ।
ਇਹ ਵੀ ਪੜੋ:ਧਰਮਿੰਦਰ ਪੁੱਤਰ ਸੰਨੀ ਦਿਓਲ ਤੋਂ 2 ਗੁਣਾ ਅਮੀਰ, ਜਾਣੋ ਇਨ੍ਹਾਂ ਪਿਉ-ਪੁੱਤਰਾਂ ਦੇ ਕੋਲ ਕਿੰਨੀ ਹੈ ਦੌਲਤ