ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਨੇ ਪੰਜਾਬੀ ਪੌਪ ਸਿੰਗਰਾਂ ਵਿੱਚ ਇੱਕ ਖ਼ਾਸ ਜਗ੍ਹਾ ਬਣਾ ਲਈ ਹੈ। ਇਸ ਦੇ ਨਾਲ ਹੀ ਸਰਦੀਆਂ ਦੇ ਮੌਸਮ ਵਿੱਚ ਗੁਰੂ ਇੱਕ ਗਰਮਾ ਗਰਮ ਗਾਣਾ 'ਬਲੈਕ' ਲੈ ਕੇ ਆਏ ਹਨ। ਇਸ ਗਾਣੇ ਵਿੱਚ ਗੁਰੂ ਨੇ ਪੈਸਿਆਂ ਨਾਲੋਂ ਵੱਧ ਪਿਆਰ ਦੀ ਮਹੱਤਤਾ ਨੂੰ ਸਮਝਾਇਆ ਹੈ।
ਹੋਰ ਪੜ੍ਹੋ: ਅਦਾਕਾਰਾ ਸ਼ਬਾਨਾ ਆਜ਼ਮੀ ਦੀ ਮਾਂ ਦਾ ਦੇਹਾਂਤ
ਦੇਵੀ ਸਿੰਘ ਦੇ ਸੰਗੀਤਕ ਨਿਰਦੇਸ਼ਨ ਹੇਠ ਗਾਏ ਗਏ ਇਸ ਗਾਣੇ ਦੀ ਸ਼ੂਟਿੰਗ ਹਾਲ ਹੀ ਵਿੱਚ ਪੰਜਾਬ ਦੇ ਮਲੇਰਕੋਟਲਾ ਅਤੇ ਪਟਿਆਲਾ ਵਿੱਚ ਕੀਤੀ ਗਈ ਹੈ। ਸੰਗੀਤ ਵੀਡੀਓ ਵਿੱਚ ਕ੍ਰਿਸ਼ਨ ਮੁਖ਼ਰਜੀ ਉਨ੍ਹਾਂ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਈ।
ਹੋਰ ਪੜ੍ਹੋ: ਰੋਪੜ ਦੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਨਤਮਸਤਕ ਹੋਏ ਆਮਿਰ ਖ਼ਾਨ
ਆਪਣੇ ਗਾਣੇ ਬਾਰੇ ਗੱਲ ਕਰਦਿਆਂ ਗੁਰੂ ਨੇ ਕਿਹਾ, “ਜਦ ਮੈਂ ਪਹਿਲੀ ਵਾਰ ਇਸ ਗਾਣੇ ਨੂੰ ਸੁਣਿਆ ਤਾਂ ਮੈਨੂੰ ਇਹ ਪਸੰਦ ਆਇਆ ਅਤੇ ਫਿਰ ਅਸੀਂ ਇਸ ਨੂੰ ਰਿਕਾਰਡ ਕੀਤਾ। ਇਸ ਦੀ ਸ਼ੂਟਿੰਗ ਮੇਰੇ ਜੱਦੀ ਪੰਜਾਬ ਵਿੱਚ ਕੀਤੀ ਗਈ ਹੈ, ਜੋ ਕਿ ਮੇਰੇ ਲਈ ਬਹੁਤ ਵਧੀਆ ਤਜ਼ੁਰਬਾ ਸੀ। ਇਸ ਗਾਣੇ ਦੀ ਵੀਡਿਓ ਲਈ, ਅਸੀਂ ਇੱਕ ਭਾਵਨਾਤਮਕ ਕਹਾਣੀ 'ਤੇ ਕੰਮ ਕੀਤਾ ਹੈ ਤਾਂ ਕਿ ਬਹੁਤ ਸਾਰੇ ਲੋਕ ਇਸ ਨਾਲ ਆਪਣੇ ਆਪ ਨੂੰ ਜੋੜ ਸਕਣ। ਇਹ ਅਜਿਹੀ ਭਾਵਨਾ ਹੈ ਜੋ ਬਹੁਤ ਸਾਰੇ ਲੋਕਾਂ ਦੇ ਦਿਲਾਂ ਨੂੰ ਛੂਹ ਲਵੇਗੀ। ”