ਚੰਡੀਗੜ੍ਹ: 30 ਅਗਸਤ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਫ਼ਿਲਮ ਸੁਰਖੀ ਬਿੰਦੀ ਦਰਸ਼ਕਾਂ ਨੂੰ ਪਸੰਦ ਆ ਰਹੀ ਹੈ। ਇਸ ਫ਼ਿਲਮ ਦੇ ਵਿੱਚ ਇਹ ਵਿਖਾਇਆ ਗਿਆ ਹੈ ਕਿ ਇੱਕ ਪਤਨੀ ਦੀ ਕਾਮਯਾਬੀ ਦੇ ਪਿੱਛੇ ਉਸ ਦੇ ਪਤੀ ਦਾ ਬਹੁਤ ਸਹਿਯੋੇਗ ਹੁੰਦਾ ਹੈ। ਗਾਇਕੀ ਤੋਂ ਅਦਾਕਾਰੀ ਵੱਲ ਆਏ ਗੁਰਨਾਮ ਭੁੱਲਰ ਦੀ ਇਹ ਦੂਸਰੀ ਫ਼ਿਲਮ ਹੈ। ਇਸ ਫ਼ਿਲਮ ਨੂੰ ਲੈ ਕੇ ਉਹ ਬਹੁਤ ਹੀ ਉਤਸ਼ਾਹਿਤ ਹਨ। ਇਹ ਵੇਖਣ ਨੂੰ ਮਿਲ ਰਿਹਾ ਹੈ ਉਨ੍ਹਾਂ ਦੋੇ ਇੰਸਟਾਗ੍ਰਾਮ ਪੋਸਟਾਂ ਤੋ, ਹਾਲ ਹੀ ਦੇ ਵਿੱਚ ਗੁਰਨਾਮ ਭੁੱਲਰ ਨੇ ਸਿਨੇਮਾ ਘਰਾਂ ਦਾ ਦੌਰਾ ਕੀਤਾ। ਸਿਨੇਮਾ ਘਰਾਂ ਦੇ ਵਿੱਚ ਜਦੋਂ ਫ਼ੈਨਜ਼ ਨੇ ਗੁਰਨਾਮ ਨੂੰ ਵੇਖਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ।
- " class="align-text-top noRightClick twitterSection" data="
">
ਕਾਬਿਲ-ਏ-ਗੌਰ ਹੈ ਕਿ ਸਾਲ 2019 ਗੁਰਨਾਮ ਭੁੱਲਰ ਲਈ ਕੰਮ ਦੇ ਪੱਖੋਂ ਬਹੁਤ ਬਦਲਾਅ ਲੈਕੇ ਆਇਆ। ਗਾਇਕੀ ਤੋਂ ਅਦਾਕਾਰੀ ਵੱਲ ਤਾਂ ਉਹ ਆਏ ਹੀ, ਇਸ ਤੋਂ ਇਲਾਵਾ ਉਨ੍ਹਾਂ ਸਾਲ ਦੀਆਂ ਦੋ ਫ਼ਿਲਮਾਂ ਰਿਲੀਜ਼ ਹੋਈਆਂ ਅਤੇ ਦੋਵੇਂ ਸੁਪਰਹਿੱਟ ਸਾਬਿਤ ਹੋਈਆਂ। ਵੇਖਣਾ ਇਹ ਹੋਵੇਗਾ ਕਿ ਗੁਰਨਾਮ ਭੁੱਲਰ ਦੇ ਆਉਣ ਵਾਲੇ ਪ੍ਰੋਜੈਕਟਾਂ ਨੂੰ ਲੋਕ ਕਿੰਨ੍ਹਾਂ ਪਸੰਦ ਕਰਦੇ ਹਨ।