ETV Bharat / sitara

ਗੁਰਨਾਮ ਭੁੱਲਰ ਦੇ ਨਵੇਂ ਗਾਣੇ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਖ਼ੁਦ ਗੁਰਨਾਮ ਨੇ ਸਾਂਝਾ ਕੀਤਾ - gurnam bhullar

ਪਾਲੀਵੁੱਡ ਦੇ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਦੇ ਨਵੇਂ ਗਾਣੇ ਦਾ ਪਹਿਲਾ ਪੋਸਟਰ ਸੋਸ਼ਲ ਮੀਡੀਆ 'ਤੇ ਖ਼ੁਦ ਗੁਰਨਾਮ ਭੁੱਲਰ ਨੇ ਸਾਂਝਾ ਕੀਤਾ ਹੈ। ਇਸ ਗਾਣੇ ਦੀ ਮਿਤੀ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ। ਇਸ ਤੋਂ ਇਲਾਵਾ ਗੁਰਨਾਮ ਦੀ ਨਵੀਂ ਫ਼ਿਲਮ ਵੀ ਜਲਦ ਰਿਲੀਜ਼ ਹੋਵੇਗੀ।

ਫ਼ੋਟੋ
author img

By

Published : Sep 8, 2019, 2:04 PM IST

ਚੰਡੀਗੜ੍ਹ: ਗੁਰਨਾਮ ਭੁੱਲਰ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ '' ਸੁਰਖ਼ੀ ਬਿੰਦੀ '' ਨੇ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਫ਼ਿਲਮ ਵਿੱਚ ਗੁਰਲਨਾਮ ਭੁੱਲਰ ਨਾਲ ਸਰਗੁਣ ਮਹਿਤਾ ਦੀ ਸ਼ਾਨਦਾਰ ਅਦਾਕਾਰੀ ਦੇਖਣ ਨੂੰ ਮਿਲੀ ਜਿਸ ਨੇ ਲੋਕਾਂ ਨੂੰ ਹੱਸਾ ਕੇ ਲੋਟਪੋਟ ਕਰ ਦਿੱਤਾ। ਫ਼ਿਲਮ ਵਿੱਚ ਗੁਰਨਾਮ ਦੀ ਅਦਾਕਾਰੀ ਦੀ ਜੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਅਦਾਕਾਰੀ ਵੀ ਬਾ-ਕਮਾਲ ਸੀ।

ਹੋਰ ਪੜ੍ਹੋ : ਫ਼ਿਲਮ 'ਸੁਰਖ਼ੀ ਬਿੰਦੀ' 'ਤੇ ਲੋਕਾਂ ਦੀ ਪ੍ਰਤੀਕਿਰਿਆ
ਫ਼ਿਲਮ ਤੋਂ ਬਾਅਦ ਗੁਰਨਾਮ ਪ੍ਰਸ਼ੰਸਕਾਂ ਲਈ ਇੱਕ ਨਵਾਂ ਗਾਣਾ ਪਾਗਲ ਲੈ ਕੇ ਆ ਰਹੇ ਹਨ ਜਿਸ ਨੂੰ ਲੈ ਕੇ ਖ਼ੁਦ ਗੁਰਨਾਮ ਭੁੱਲਰ ਉਤਸ਼ਾਹਿਤ ਹਨ। ਇਹ ਗਾਣਾ ਜ਼ਲਦੀ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਹਾਲਾਂਕਿ ਸਹੀ ਰਿਲੀਜ਼ ਦੀ ਮਿਤੀ ਹਾਲੇ ਤੱਕ ਕਿਸੇ ਨੂੰ ਨਹੀਂ ਪਤਾ। ਗਾਣੇ ਦੇ ਬੋਲ ਸਿੰਘ ਜੀਤ ਨੇ ਲਿੱਖੇ ਹਨ ਜਦੋਂ ਕਿ ਗਾਣੇ ਦਾ ਸੰਗੀਤ ਜੀ ਗੁਰੀ ਨੇ ਦਿੱਤਾ ਹੈ।

ਗੁਰਨਾਮ ਨੇ ਆਪਣੇ ਆਉਣ ਵਾਲੇ ਟ੍ਰੈਕ ਬਾਰੇ ਘੋਸ਼ਣਾ ਕਰਨ ਲਈ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਪੋਸਟਰ ਨੂੰ ਸਾਂਝਾ ਕੀਤਾ ਹੈ। ਗੁਰਨਾਮ ਭੁੱਲਰ ਫ਼ਿਲਮ ਕੋਕਾ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਪਾਲੀਵੁੱਡ ਪ੍ਰਸਿੱਧ ਅਦਾਕਾਰ ਨੀਰੂ ਬਾਜਵਾ ਨਜ਼ਰ ਆਵੇਗੀ। ਜ਼ਿਕਰੇਖ਼ਾਸ ਹੈ ਕਿ ਉਹ ਪਹਿਲੀ ਵਾਰ ਸਕ੍ਰੀਨ ਸਪੇਸ ਸ਼ੇਅਰ ਕਰਨਗੇ।

ਹੋਰ ਪੜ੍ਹੋ: ਗੁਰਨਾਮ ਨੂੰ ਨਹੀਂ ਸੀ ਉਮੀਦ ਸਰਗੁਣ ਕਰੇਗੀ ਫ਼ਿਲਮ ਸੁਰਖ਼ੀ ਬਿੰਦੀ 'ਚ ਕੰਮ

ਹਾਲਾਂਕਿ ਫ਼ਿਲਮ ਦੀ ਰਿਲੀਜ਼ ਦੀ ਮਿਤੀ ਬਾਰੇ ਹਾਲੇ ਪਤਾ ਨਹੀਂ ਹੈ। ਇਸ ਤੋਂ ਇਲਾਵਾ ਗੁਰਨਾਮ ਅਤੇ ਉਸ ਦੀ 'ਸੁਰਖੀ ਬਿੰਦੀ' ਸਹਿ-ਅਦਾਕਾਰ ਸਰਗੁਣ ਮਹਿਤਾ ਇੱਕ ਹੋਰ ਫਿਲਮ 'ਸੋਹਰੇਂ ਦਾ ਪਿੰਡ ਆ ਗਿਆ' ਵਿੱਚ ਕੰਮ ਕਰਨਗੇ ਤੇ ਇਹ ਫ਼ਿਲਮ 19 ਨਵੰਬਰ, 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਨ੍ਹਾਂ ਦੋਨਾਂ ਫਿਲਮਾਂ ਦੇ ਨਿਰਦੇਸ਼ਕ ਕਸ਼ੀਤੀਜ ਚੌਧਰੀ ਹੀ ਕਰਨਗੇ।

Intro:Body:

Arsh

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.