ਹੈਦਰਾਬਾਦ: ਸੰਜੇ ਲੀਲਾ ਭੰਸਾਲੀ ਦੀ ਆਲੀਆ ਭੱਟ ਸਟਾਰਰ ਫਿਲਮ 'ਗੰਗੂਬਾਈ ਕਾਠੀਆਵਾੜੀ' ਦੇ ਰਿਲੀਜ਼ ਹੋਣ ਤੋਂ ਦੋ ਦਿਨ ਪਹਿਲਾਂ ਹੀ ਫਿਲਮ ਕਾਨੂੰਨੀ ਮੁਸੀਬਤ 'ਚ ਹੈ। ਕੋਵਿਡ-19 ਕਾਰਨ ਇਹ ਫਿਲਮ ਪਹਿਲਾਂ ਹੀ ਕਈ ਵਾਰ ਰਿਲੀਜ਼ ਨਹੀਂ ਹੋ ਸਕੀ ਸੀ। ਹੁਣ ਫਿਲਮ ਲਈ ਇੱਕ ਹੋਰ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਇਹ ਫਿਲਮ 25 ਫ਼ਰਵਰੀ ਨੂੰ ਰਿਲੀਜ਼ ਹੋਣੀ ਹੈ।
ਦਰਅਸਲ ਗੰਗੂਬਾਈ ਦੇ ਪਰਿਵਾਰ ਨੇ ਸੰਜੇ ਲੀਲਾ ਭੰਸਾਲੀ 'ਤੇ ਆਪਣੀ ਮਾਂ ਗੰਗੂਬਾਈ ਦੀ ਅਸਲੀ ਤਸਵੀਰ ਨੂੰ ਮਿਟਾਉਣ ਦਾ ਦੋਸ਼ ਲਗਾਇਆ ਹੈ। ਇੱਥੇ ਦੱਸ ਦੇਈਏ ਕਿ ਫਿਲਮ ਦੇ ਖਿਲਾਫ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਸਥਾਨਕ ਵਿਧਾਇਕ ਨੇ ਇਸ ਮਾਮਲੇ 'ਚ ਬੰਬੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਫਿਲਮ ਵਿੱਚ ਕਾਮਾਠੀਪੁਰਾ ਦਾ ਨਾਂ ਬਦਲਿਆ ਜਾਵੇ। ਇਸ ਮਾਮਲੇ 'ਚ ਬੁੱਧਵਾਰ ਨੂੰ ਹਾਈ ਕੋਰਟ 'ਚ ਸੁਣਵਾਈ ਹੋਣੀ ਹੈ।
ਗੰਗੂਬਾਈ ਦੇ ਪਰਿਵਾਰ ਨੇ ਇਤਰਾਜ਼ ਕੀਤਾ
ਗੰਗੂਬਾਈ ਦੀ ਬੇਟੀ ਬਬੀਤਾ ਗੌੜ ਅਤੇ ਪੋਤੇ ਵਿਕਾਸ ਗੌੜ ਨੇ ਮੁੰਬਈ ਦੇ ਕਮਾਠੀਪੁਰਾ ਦੀ ਗੰਗੂਬਾਈ ਦੇ ਜੀਵਨ 'ਤੇ ਆਧਾਰਿਤ ਇਸ ਫਿਲਮ 'ਤੇ ਇਤਰਾਜ਼ ਜਤਾਇਆ ਹੈ। ਬਬੀਤਾ ਅਤੇ ਵਿਕਾਸ ਦਾ ਕਹਿਣਾ ਹੈ ਕਿ ਸੰਜੇ ਲੀਲਾ ਭੰਸਾਲੀ ਨੇ ਪੈਸਾ ਕਮਾਉਣ ਲਈ ਫਿਲਮ 'ਚ ਗੰਗੂਬਾਈ ਦੀ ਅਸਲੀ ਪਛਾਣ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ।
'ਗੰਗੂਬਾਈ ਨਹੀਂ ਗੰਗੂ ਮਾਂ'
ਗੰਗੂਬਾਈ ਦੀ ਧੀ ਬਬੀਤਾ ਨੇ ਕਿਹਾ 'ਮੇਰੀ ਮਾਂ ਨੇ ਕਦੇ ਕਿਸੇ ਨੂੰ ਗਾਲ੍ਹ ਨਹੀਂ ਕੱਢੀ ਅਤੇ ਨਾ ਹੀ ਅਸ਼ਲੀਲ ਭਾਸ਼ਾ 'ਚ ਗੱਲ ਕੀਤੀ, ਹਰ ਕੋਈ ਉਸ ਨੂੰ ਗੰਗੂਬਾਈ ਨਹੀਂ ਸਗੋਂ ਗੰਗੂ ਮਾਂ ਕਹਿ ਕੇ ਬੁਲਾਉਂਦੇ ਸਨ, ਜਿਵੇਂ ਕਿ ਫਿਲਮ 'ਚ ਦਿਖਾਇਆ ਗਿਆ ਹੈ ਕਿ ਮੇਰੀ ਮਾਂ ਕਦੇ ਵੀ ਅਜਿਹੀ ਨਹੀਂ ਸੀ, ਇਹ ਮੇਰੀ ਮਾਂ ਦੇ ਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਹੈ।
'ਸੰਜੇ ਲੀਲਾ ਭੰਸਾਲੀ ਨਹੀਂ ਕਰਦੇ ਦੂਜਿਆਂ ਦੀ ਮਾਂ ਦੀ ਇੱਜ਼ਤ'
ਇਸ ਦੇ ਨਾਲ ਹੀ ਗੰਗੂਬਾਈ ਦੇ ਪੋਤੇ ਵਿਕਾਸ ਗੌੜ ਨੇ ਕਿਹਾ 'ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੇ ਆਪਣੀ ਮਾਂ ਦਾ ਨਾਂ ਆਪਣੇ ਨਾਂ ਨਾਲ ਜੋੜਿਆ ਹੈ, ਉਹ ਆਪਣੀ ਮਾਂ ਨੂੰ ਬਣਦਾ ਸਤਿਕਾਰ ਦਿੰਦੇ ਹਨ, ਪਰ ਉਹ ਦੂਜਿਆਂ ਦੀ ਮਾਂ ਦਾ ਸਨਮਾਨ ਨਹੀਂ ਕਰਦੇ, ਇਹ ਗ਼ਲਤ ਹੈ। ਇਹ ਸਿਰਫ ਪੈਸੇ ਲਈ ਪਰ ਉਹਨਾਂ ਨੂੰ ਸਾਡੀ ਸਾਖ ਦੀ ਪਰਵਾਹ ਨਹੀਂ। ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਲੋਕ ਸਾਨੂੰ ਕਿਵੇਂ ਵੇਖਣਗੇ।
ਕਮਾਠੀਪੁਰਾ ਦੇ ਨਾਂ 'ਤੇ ਇਤਰਾਜ਼
ਇੱਥੇ ਗੰਗੂਬਾਈ ਦੇ ਪਰਿਵਾਰ ਤੋਂ ਇਲਾਵਾ ਕਾਮਾਠੀਪੁਰਾ ਦੇ ਲੋਕਾਂ ਨੂੰ ਵੀ ਫਿਲਮ ਨੂੰ ਲੈ ਕੇ ਸ਼ਿਕਾਇਤਾਂ ਹਨ। ਕਾਮਾਠੀਪੁਰਾ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਫਿਲਮ 'ਗੰਗੂਬਾਈ ਕਾਠੀਆਵਾੜੀ' ਦਾ ਟ੍ਰੇਲਰ ਆਇਆ ਹੈ, ਉਦੋਂ ਤੋਂ ਹੀ ਕਾਮਾਠੀਪੁਰਾ ਨੂੰ ਰੈੱਡ ਲਾਈਟ ਏਰੀਆ ਦੇ ਨਜ਼ਰੀਏ ਤੋਂ ਲੋਕਾਂ ਦੀਆਂ ਨਜ਼ਰਾਂ 'ਚ ਦੇਖਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਾਣਬੁੱਝ ਕੇ ਇਸ ਇਲਾਕੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਨੇ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ:ਕੰਗਨਾ ਰਣੌਤ ਦੇ ਲਾਕ ਅੱਪ 'ਚ ਪੂਨਮ ਪਾਂਡੇ, ਦੇਖੋ ਵੀਡੀਓ