ਚੰਡੀਗੜ੍ਹ: ਹਾਲੀਵੁੱਡ ਫਿਲਮ 'ਸਲਮਡਾਗ ਮਿਲੇਨਿਅਰ' ਨਾਲ ਮਸ਼ਹੂਰ ਹੋਈ ਅਦਾਕਰਾ ਫਰੀਡਾ ਪਿੰਟੋਂ (Hollywood Actress Freida Pinto) ਪਹਿਲੀ ਵਾਰ ਮਾਂ ਬਣ ਗਈ ਹੈ। ਸੋਮਵਾਰ ਨੂੰ ਫਰੀਡਾ (Freida) ਨੇ ਆਪਣੇ ਇੰਸਟਾਗ੍ਰਾਮ (Instagram) 'ਤੇ ਬੇਟੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਰੂਮੀ-ਰੇ ਰੱਖਿਆ ਹੈ। ਆਪਣੇ ਤੋਂ ਇਲਾਵਾ ਫਰੀਡਾ ਨੇ ਆਪਣੇ ਪਤੀ ਕੋਰੀ ਟਰਾਨ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ।
ਫਰੀਡਾ ਨੇ ਆਪਣੀ ਅਤੇ ਆਪਣੇ ਪਤੀ ਕੋਰੀ ਦੇ ਜਨਮਦਿਨ 'ਤੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ, 'ਹੈਪੀ ਬਰਥਡੇ ਡੈਡ ਕੋਰੀ। ਮੇਰੇ ਪਤੀ, ਦੋਸਤ, ਜੀਵਨ ਸਾਥੀ, ਮੈਂ ਤੁਹਾਡਾ ਜਨਮਦਿਨ ਮਨਾਉਂਦਾ ਹਾਂ। ਤੁਹਾਡਾ ਸਿਰਫ਼ ਪਿਤਾ ਹੀ ਨਹੀਂ ਸਗੋਂ ਇੱਕ ਸੁਪਰ-ਡੈਡੀ ਹੋਣਾ ਮੈਨੂੰ ਭਾਵੁਕ ਬਣਾਉਂਦਾ ਹੈ ਅਤੇ ਮੈਨੂੰ ਖੁਸ਼ੀ ਨਾਲ ਭਰ ਦਿੰਦਾ ਹੈ। ਇਹ ਬੇਚੈਨ ਮਾਂ ਨੂੰ ਨੀਂਦ ਲਈ ਕੁਝ ਆਰਾਮ ਵੀ ਦਿੰਦਾ ਹੈ ਅਤੇ ਤੁਹਾਨੂੰ ਪਤਾ ਨਹੀਂ ਹੈ ਕਿ ਮੈਂ ਇਸਦੀ ਕਿੰਨੀ ਕਦਰ ਕਰਦੀ ਹਾਂ। ਮੈਂ ਸ਼ੁਕਰਗੁਜ਼ਾਰ ਹਾਂ ਰੂਮੀ-ਰੇ ਬਹੁਤ ਖੁਸ਼ਕਿਸਮਤ ਬੇਟਾ ਹੈ।'
ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਕਾਰੀ ਨੇ ਇਹ ਵੀ ਲਿਖਿਆ, 'ਜਨਮ ਦਿਨ ਦਾ ਸਭ ਤੋਂ ਚੰਗਾ ਤੋਹਫਾ। ਸਾਡੇ ਪਿਆਰੇ ਲੜਕੇ ਲਈ ਤੁਹਾਡਾ ਧੰਨਵਾਦ। ਮੈਂ ਤੁਹਾਨੂੰ ਹਰ ਦਿਨ ਹੋਰ ਜ਼ਿਆਦਾ ਪਿਆਰ ਕਰਨ ਲੱਗਿਆ ਹਾਂ। ਰੂਮੀ-ਰੀ ਨੂੰ ਜਨਮ ਦਿੰਦੇ ਤੈਨੂੰ ਦੇਖਣਾ ਸੱਚਮੁੱਚ ਇੱਕ ਚਮਤਕਾਰ ਸੀ, ਤੂੰ ਇੱਕ ਯੋਧਾ ਹੈ।'
ਹਾਲ ਹੀ 'ਚ ਸਲਮਡੌਗ ਮਿਲੇਨਿਅਰ ਅਦਾਕਾਰਾ ਫਰੀਡਾ ਪਿੰਟੋ (Actress Freida Pinto) ਨੇ ਆਪਣੇ ਗੋਦ ਭਰਾਈ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਫਰੀਡਾ ਬੇਬੀ ਬੰਪ ਨਾਲ ਨਜ਼ਰ ਆ ਰਹੀ ਸੀ। ਉਨ੍ਹਾਂ ਨੇ ਸਫੇਦ ਰੰਗ ਦਾ ਗਾਊਨ ਪਾਇਆ ਹੋਇਆ ਸੀ, ਜੋ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਸੀ। ਇਸ ਤੋਂ ਪਹਿਲਾਂ ਜੂਨ ਮਹੀਨੇ 'ਚ ਫਰੀਡਾ ਨੇ ਮੰਗੇਤਰ ਕੋਰੀ ਟਰੈਨ ਨਾਲ ਇੱਕ ਫੋਟੋ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਆਪਣੀ ਪ੍ਰੈਗਨੈਂਸੀ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਬੇਬੀ ਟਰੈਨ ਆਉਣ ਵਾਲਾ ਹੈ'। ਫਰੀਡਾ ਨੇ ਸਾਲ 2019 ਵਿੱਚ ਕੋਰੀ ਟਰੈਨ ਨਾਲ ਮੰਗਣੀ ਕੀਤੀ ਸੀ। ਕੋਰੀ ਇੱਕ ਐਡਵੇਂਚਰ ਫੋਟੋਗ੍ਰਾਫਰ ਹੈ।
ਗੋਦ ਭਰਾਈ ਦੀ ਫੋਟੋ ਦੇ ਨਾਲ ਲਿਖਿਆ ਸੀ ਇਹ ਖਾਸ ਸੰਦੇਸ਼
ਆਪਣੀ ਗੋਦ ਭਰਾਈ ਦੀਆਂ ਫੋਟੋਆਂ ਸਾਂਝੀਆਂ ਕਰਦੇ ਹੋਏ, ਫਰੀਡਾ ਨੇ ਲਿਖਿਆ, 'ਇਸ ਪਿਆਰੇ ਬੇਬੀ ਸ਼ਾਵਰ ਬਾਰੇ ਬਹੁਤ ਯਾਦ ਆ ਰਹੀ ਹੈ! ਮੇਰੀਆਂ ਪਿਆਰੀਆਂ ਭੈਣਾਂ ਦੀ ਟੀਮ ਦਾ ਧੰਨਵਾਦ ਜਿੰਨ੍ਹਾਂ ਨੇ ਇਸ ਦਿਨ ਨੂੰ ਮੇਰੇ ਲਈ ਖਾਸ ਬਣਾਇਆ। ਸੁੰਦਰਤਾ ਨਾਲ ਅੰਤਿਮ ਛੋਹਾਂ ਦੇਣ ਲਈ ਤੁਹਾਡਾ ਧੰਨਵਾਦ। ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਹੀ ਹੈ।
ਪਹਿਲੀ ਫਿਲਮ ਤੋਂ ਹੋ ਗਈ ਸੀ ਮਸ਼ਹੂਰ
ਫਰੀਡਾ ਆਪਣੀ ਪਹਿਲੀ ਫਿਲਮ ਤੋਂ ਹੀ ਇੰਡਸਟਰੀ 'ਚ ਮਸ਼ਹੂਰ ਹੋ ਗਈ ਸੀ। ਉਨ੍ਹਾਂ ਦੀ ਪਹਿਲੀ ਫਿਲਮ 'ਸਲਮਡੌਗ ਮਿਲੇਨਿਅਰ' ਨੇ ਉਨ੍ਹਾਂ ਨੂੰ ਦੁਨੀਆ ਭਰ 'ਚ ਪਛਾਣ ਦਿੱਤੀ। ਫਰੀਡਾ ਪਿੰਟੋ ਨੇ ਫਿਲਮਾਂ ਵਿੱਚ ਡੈਬਿਊ ਕਰਨ ਤੋਂ ਪਹਿਲਾਂ ਚਾਰ ਸਾਲ ਤੱਕ ਮਾਡਲਿੰਗ ਕੀਤੀ। ਉਨ੍ਹਾਂ ਨੇ ਇੱਕ ਅੰਗਰੇਜ਼ੀ ਅੰਤਰਰਾਸ਼ਟਰੀ ਯਾਤਰਾ ਸ਼ੋਅ ਲਈ ਐਂਕਰਿੰਗ ਵੀ ਕੀਤੀ। ਫਿਲਮਾਂ ਵਿੱਚ ਆਪਣੀ ਸ਼ੁਰੂਆਤ ਦੇ ਨਾਲ, ਉਸਦੀ ਪਹਿਲੀ ਫਿਲਮ ਨੂੰ ਅੱਠ ਆਸਕਰ ਪੁਰਸਕਾਰ ਮਿਲ ਚੁੱਕੇ ਹਨ।
ਇਹ ਵੀ ਪੜ੍ਹੋ: 'ਸੋਜਾਤ ਦੀ ਮਹਿੰਦੀ' ਰਚਾਵੇਗੀ ਕੈਟਰੀਨਾ, ਜਾਣੋ ਇਸ ਦੀਆਂ ਖਾਸੀਅਤਾਂ