ETV Bharat / sitara

ਹੁਣ ਲੋਕਾਂ ਨੂੰ ਡਰਾ-ਡਰਾ ਕੇ ਹਸਾਵੇਗਾ ਨਿੱਕਾ ਜੈਲਦਾਰ - ਐਮੀ ਵਿਰਕ ਦੀ ਨਵੀਂ ਫ਼ਿਲਮ

ਐਮੀ ਦੀ ਫ਼ਿਲਮ 'ਨਿੱਕਾ ਜੈਲਦਾਰ 3' ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ 3 ਮਿੰਟ ਦੇ ਟ੍ਰੇਲਰ ਵਿੱਚ ਐਮੀ ਨੇ ਆਪਣੇ ਡਾਇਲਾਗ ਤੇ ਅਦਾਕਾਰੀ ਨਾਲ ਕਾਫ਼ੀ ਹਸਾਇਆ ਹੈ। ਇਹ ਫ਼ਿਲਮ 20 ਸਤੰਬਰ ਨੂੰ ਰਿਲੀਜ਼ ਹੋਵੇਗੀ।

ਨਿੱਕਾ ਜੈਲਦਾਰ 3
author img

By

Published : Sep 3, 2019, 3:17 PM IST

ਚੰਡੀਗੜ੍ਹ: ਪੰਜਾਬ ਇੰਡਸਟਰੀ ਵਿੱਚ ਇਸ ਸਾਲ ਫ਼ਿਲਮਾਂ ਦੀ ਝੜੀ ਲੱਗੀ ਹੋਈ ਹੈ। ਪੰਜਾਬ ਦੇ ਉੱਘੇ ਅਦਾਕਾਰ ਤੇ ਗਾਇਕ ਐਮੀ ਵਿਰਕ ਨੇ ਆਪਣੀ ਅਦਾਕਾਰੀ ਨਾਲ ਸਾਰਿਆਂ ਨੂੰ ਕਾਫ਼ੀ ਹਸਾਇਆ ਵੀ ਹੈ ਤੇ ਭਾਵੁਕ ਵੀ ਕੀਤਾ ਹੈ। ਹਾਲ ਹੀ ਵਿੱਚ ਐਮੀ ਦੀ ਫ਼ਿਲਮ 'ਨਿੱਕਾ ਜ਼ੈਲਦਾਰ 3' ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਹ ਫ਼ਿਲਮ ਵੀ ਪਹਿਲਾਂ ਵਾਲੇ ਦੋ ਭਾਗਾਂ ਦੀ ਤਰ੍ਹਾਂ ਹਾਸੇ ਵਾਲੀ ਹੋਵੇਗੀ। ਇਸ 3 ਮਿੰਟ ਦੇ ਟ੍ਰੇਲਰ ਵਿੱਚ ਐਮੀ ਨੇ ਆਪਣੇ ਡਾਇਲਾਗ ਤੇ ਅਦਾਕਾਰੀ ਨਾਲ ਕਾਫ਼ੀ ਹਸਾਇਆ ਹੈ।

ਹੋਰ ਪੜ੍ਹੋ : ਬਾਲੀਵੁੱਡ ਦੇ ਸਿੰਘਮ ਨਾਲ ਛੇਤੀ ਨਜ਼ਰ ਆਉਣਗੇ ਐਮੀ ਵਿਰਕ

ਇਹ ਫ਼ਿਲਮ ਵੀ ਬਾਕੀ ਫ਼ਿਲਮਾਂ ਦੀ ਤਰ੍ਹਾਂ ਇੱਕ ਲਵ ਸਟੋਰੀ ਹੋਵਗੀ ਬਸ ਫਰਕ ਇੰਨ੍ਹਾਂ ਹੀ ਹੈ ਕਿ ਇਸ ਵਾਰ ਫ਼ਿਲਮ ਵਿੱਚ ਤੁਹਾਨੂੰ ਭੂਤ ਦੇ ਦਰਸ਼ਨ ਵੀ ਹੋਣਗੇ। ਇਹ ਭੂਤ ਹੋਰ ਕਿਸੇ ਦਾ ਨਹੀਂ ਸਗੋਂ ਐਮੀ ਦੇ ਪਿਤਾ ਬਣੇ ਸਰਦਾਰ ਸੋਹੀ ਦਾ ਹੀ ਹੋਵੇਗਾ। ਫ਼ਿਲਮ ਦੇ ਟ੍ਰੇਲਰ ਤੋਂ ਇੰਝ ਲੱਗ ਰਿਹਾ ਹੈ ਕਿ ਇਸ ਵਾਰ ਇਹ ਫ਼ਿਲਮ ਬਾਕੀ ਪਹਿਲਾਂ ਵਾਲੀਆਂ ਦੋਵੇਂ ਫ਼ਿਲਮਾਂ ਦੀ ਤਰ੍ਹਾਂ ਹਸਾਉਣ ਵਿੱਚ ਕਾਮਯਾਬ ਨਹੀਂ ਹੋ ਪਾਏਗੀ। ਇਹ ਤਾਂ ਫ਼ਿਲਮ ਦੀ ਰਿਲੀਜ਼ਿੰਗ ਤੋਂ ਬਾਅਦ ਹੀ ਪਤਾ ਲੱਗੇਗਾ। ਇਹ ਫ਼ਿਲਮ 20 ਸਤੰਬਰ ਨੂੰ ਰਿਲੀਜ਼ ਹੋਵੇਗੀ।

ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਐਮੀ ਨਾਲ ਬਾਲੀਵੁੱਡ ਅਦਾਕਾਰਾ ਵਾਮੀਕਾ ਗੱਬੀ ਨਜ਼ਰ ਆਵੇਗੀ ਤੇ ਫ਼ਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ।
ਐਮੀ ਦੀ ਬਾਲੀਵੁੱਡ ਫ਼ਿਲਮ '83' ਜਲਦ ਰਿਲੀਜ਼ ਹੋਵੇਗੀ। ਇਸ ਫ਼ਿਲਮ ਵਿੱਚ ਐਮੀ ਇੱਕ ਵਾਰ ਫਿਰ ਖਿਡਾਰੀ ਦੇ ਕਿਰਦਾਰ ਵਿੱਚ ਵਿੱਚ ਨਜ਼ਰ ਆਉਣਗੇ।

Intro:Body:

arsh

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.