ਚੰਡੀਗੜ੍ਹ: ਸਾਲ 2020 'ਚ ਪੰਜਾਬੀ ਇੰਡਸਟਰੀ ਦੀਆਂ ਕੁਝ ਪ੍ਰਸਿੱਧ ਪੁਰਾਣੀਆਂ ਆਨ-ਸਕ੍ਰੀਨ ਜੋੜੀਆਂ ਇੱਕਠੇ ਨਜ਼ਰ ਆਉਣ ਵਾਲਿਆਂ ਹਨ। ਮਿਸਾਲ ਦੇ ਤੌਰ 'ਤੇ ਐਮੀ ਵਿਰਕ ਅਤੇ ਸੋਨਮ ਬਾਜਵਾ ਇਕ ਵਾਰ ਫਿਰ ਸਕ੍ਰੀਨ ਸਪੇਸ ਸ਼ੇਅਰ ਕਰਦੇ ਹੋਏ ਦਿਖਾਈ ਦੇਣਗੇ। ਇਸ ਸਾਲ ਫ਼ਿਲਮ 'ਕਿਸਮਤ' ਦੀ ਆਨ ਸਕ੍ਰੀਨ ਜੋੜੀ ਐਮੀ ਵਿਰਕ ਅਤੇ ਸਰਗੁਣ ਮਹਿਤਾ ਵੀ ਇੱਕਠੇ ਨਜ਼ਰ ਆਉਣਗੇ। ਕਿਹੜੀਆਂ ਫ਼ਿਲਮਾਂ 'ਚ ਆਉਣਗੇ ਇਹ ਕਲਾਕਾਰ ਨਜ਼ਰ ਆਓ ਜਾਣਦੇ ਹਾਂ...
ਐਮੀ ਵਿਰਕ ਅਤੇ ਸੋਨਮ ਬਾਜਵਾ: ਐਮੀ ਵਿਰਕ ਅਤੇ ਸੋਨਮ ਬਾਜਵਾ ਚੌਥੀ ਵਾਰ ਸਕ੍ਰੀਨ ਸ਼ੇਅਰ ਕਰਨਗੇ। ਇਹ ਦੋਵੇਂ ਫ਼ਿਲਮ 'ਪੁਆੜਾ' ਵਿੱਚ ਵਿਖਾਈ ਦੇਣਗੇ, ਜੋ ਕਿ 12 ਅਪ੍ਰੈਲ 2020 'ਚ ਰਿਲੀਜ਼ ਹੋਵੇਗੀ।
ਐਮੀ ਵਿਰਕ ਅਤੇ ਸਰਗੁਣ ਮਹਿਤਾ: ਇਨ੍ਹਾਂ ਦੋਹਾਂ ਕਲਾਕਾਰਾਂ ਦਾ ਪੰਜਾਬੀ ਫ਼ਿਲਮ ਇੰਡਸਟਰੀ 'ਚ ਬਤੌਰ ਅਦਾਕਾਰ ਡੈਬਿਯੂ ਸਾਲ 2015 'ਚ ਆਈ ਫ਼ਿਲਮ 'ਅੰਗਰੇਜ਼' ਨਾਲ ਹੋਇਆ ਸੀ। ਇਸ ਫ਼ਿਲਮ ਤੋਂ ਇਲਾਵਾ ਦੋਵਾਂ ਦੀ ਅਦਾਕਾਰੀ ਫ਼ਿਲਮ 'ਕਿਸਮਤ' 'ਚ ਕਮਾਲ ਦੀ ਸੀ। ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ ਆਉਣ ਵਾਲੀ ਫ਼ਿਲਮ ਦਾ ਨਾਂਅ 'ਕਿਸਮਤ 2' ਹੋਵੇਗਾ ਪਰ ਐਮੀ ਨੇ ਇੱਕ ਇੰਟਰਵਿਊ 'ਚ ਕਿਹਾ ਹੈ ਕਿ ਅਜੇ ਕੁਝ ਵੀ ਪਤਾ ਨਹੀਂ ਹੈ। ਇਸ ਫ਼ਿਲਮ ਦਾ ਨਾਂਅ ਬਦਲ ਵੀ ਸਕਦਾ ਹੈ।
ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ: ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਸਾਲ 2020 'ਚ ਆਈ ਫ਼ਿਲਮ 'ਸੋਹਰਿਆਂ ਦਾ ਪਿੰਡ ਆ ਗਿਆ' 'ਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਦੋਵੇਂ ਫ਼ਿਲਮ 'ਸੁਰਖੀ ਬਿੰਦੀ' 'ਚ ਇੱਕਠੇ ਨਜ਼ਰ ਆਏ ਸੀ।
ਸੋਨਮ ਬਾਜਵਾ ਅਤੇ ਪਰਮੀਸ਼ ਵਰਮਾ : ਫ਼ਿਲਮ ਸਿੰਘਮ ਦੇ ਪੰਜਾਬੀ ਰੀਮੇਕ 'ਚ ਇੱਕਠੇ ਨਜ਼ਰ ਆਉਣ ਤੋਂ ਬਾਅਦ ਸੋਨਮ ਬਾਜਵਾ ਅਤੇ ਪਰਮੀਸ਼ ਵਰਮਾ 24 ਜਨਵਰੀ ਨੂੰ ਫ਼ਿਲਮ 'ਜਿੰਦੇ ਮੇਰੀਏ' 'ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦੇ ਟ੍ਰੇਲਰ 'ਚ ਦੋਹਾਂ ਦੀ ਕੈਮੀਸਟਰੀ ਕਮਾਲ ਦੀ ਨਜ਼ਰ ਆ ਰਹੀ ਹੈ।