ਚੰਡੀਗੜ੍ਹ: ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਇੱਕ ਦੂਜੇ ਨੂੰ ਅਪਸ਼ਬਦ ਬੋਲਣੇ ਹੁਣ ਇੱਕ ਤਰ੍ਹਾਂ ਦਾ ਟ੍ਰੇਂਡ ਹੀ ਬਣ ਚੁੱਕਾ ਹੈ। ਪਹਿਲਾਂ ਇਹ ਕੰਮ ਹਿਮਾਂਸ਼ੀ ਖੁਰਾਣਾ ਅਤੇ ਸ਼ਹਿਨਾਜ਼ ਨੇ ਕੀਤਾ ਸੀ। ਹੁਣ ਇਹ ਕੰਮ ਐਲੀ ਮਾਂਗਟ ਅਤੇ ਰਮੀ ਰੰਧਾਵਾ ਕਰ ਰਹੇ ਹਨ। ਲਾਇਵ ਹੋ ਕੇ ਇਹ ਦੋਵੇਂ ਕਲਾਕਾਰ ਇੱਕ ਦੂਜੇ ਦੇ ਖ਼ਿਲਾਫ਼ ਦੂਸ਼ਣਬਾਜ਼ੀ ਕਰ ਰਹੇ ਹਨ।
ਇਸੇ ਹੀ ਗੱਲ ਨੂੰ ਲੈ ਕੇ ਰਮੀ ਰੰਧਾਵਾ ਨੇ ਕਿਹਾ ਕਿ ਐਲੀ ਮਾਂਗਟ ਦੇ ਗੀਤਾਂ ਵਿੱਚ ਲਚਰਤਾ ਰੱਜ ਕੇ ਵਿਖਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਵਾਰਿਸ ਹਾਂ ਇਸ ਤਰ੍ਹਾਂ ਦੇ ਗੀਤ ਗਾਉਣੇ ਸਾਨੂੰ ਸ਼ੋਭਾ ਨਹੀਂ ਦਿੰਦੇ। ਰਮੀ ਰੰਧਾਵਾ ਦੇ ਇਸ ਮਸ਼ਵਰੇ ਤੋਂ ਬਾਅਦ ਐਲੀ ਮਾਂਗਟ ਨੂੰ ਗੁੱਸਾ ਆਇਆ ਅਤੇ ਉਨ੍ਹਾਂ ਨੇ ਰਮੀ ਰੰਧਾਵਾ ਨੂੰ ਖ਼ਰੀਆਂ-ਖਰੀਆਂ ਸੁਣਾਈਆਂ। ਇਸ ਤੋਂ ਬਾਅਦ ਰਮੀ ਰੰਧਾਵਾ ਨੇ ਵੀ ਐਲੀ ਮਾਂਗਟ ਨੂੰ ਸੁਣਾਈਆਂ। ਇਹ ਸਿਲਸੀਲਾ ਲਗਾਤਾਰ ਸੋਸ਼ਲ ਮੀਡੀਆ 'ਤੇ ਭੱਖਦਾ ਜਾ ਰਿਹਾ ਹੈ।
ਇਹ ਮਸਲਾ ਕਦੋਂ ਹੱਲ ਹੋਵੇਗਾ ਇਹ ਤਾਂ ਇਹ ਦੋਵੇਂ ਗਾਇਕ ਹੀ ਜਾਂਣਦੇ ਹਨ ਪਰ ਸੋਸ਼ਲ ਮੀਡੀਆ 'ਤੇ ਵਰਤੀ ਜਾ ਰਹੀ ਇਹ ਸ਼ਬਦਾਵਲੀ ਦੋਹਾਂ ਗਾਇਕਾਂ ਦੀ ਆਲੋਚਨਾ ਤਾ ਕਰਵਾ ਹੀ ਰਹੀ ਹੈ ਨਾਲ ਹੀ ਇਹ ਦੋਵੇਂ ਗਾਇਕ ਪੰਜਾਬੀ ਮਾਂ ਬੋਲੀ ਦਾ ਵੀ ਤਿਰਸਕਾਰ ਕਰ ਰਹੇ ਹਨ।