ਮੁੰਬਈ: ਬਾਲੀਵੁੱਡ ਇੰਡਸਟਰੀ ਇਨ੍ਹਾਂ ਦਿਨਾਂ ਵਿੱਚ ਬਹੁਤ ਹੀ ਬੁਰੇ ਦੌਰ ਵਿਚੋਂ ਲੰਘ ਰਹੀ ਹੈ ਤੇ ਇਨ੍ਹਾਂ ਦਿਨਾਂ ਵਿੱਚ ਕਈ ਮਹਾਨ ਅਦਾਕਾਰਾ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਬੀਤੇ ਦਿਨੀਂ ਹੀ ਅਦਾਕਾਰਾ ਤੇ ਮੌਡਲ ਦੀਵਯਾ ਚੌਕਸੇ ਨੇ ਵੀ ਅਲਵਿਦਾ ਕਹਿ ਦਿੱਤਾ ਹੈ। ਦੀਵਯਾ ਚੌਕਸੇ ਕੈਂਸਰ ਪੀੜਤ ਸਨ ਜਿਸ ਕਰਕੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਦੀਵਯਾ ਚੌਕਸੇ ਦੇ ਦੇਹਾਂਤ ਦੀ ਸੂਚਨਾ ਦੀਵਯਾ ਨੇ ਦੀ ਚਚੇਰੀ ਭੈਣ ਸੋਮਿਆ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਦਿੱਤੀ। ਸੋਮਿਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਮੈਨੂੰ ਬੜੇ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਮੇਰੀ ਭੈਣ ਦੀਵਯਾ ਚੌਕਸੇ ਦਾ ਕੈਂਸਰ ਕਰਕੇ ਛੋਟੀ ਉਮਰ ਵਿੱਚ ਦੇਹਾਂਤ ਹੋ ਗਿਆ।
ਲੰਡਨ ਤੋਂ ਐਕਟਿੰਗ ਦਾ ਕੋਰਸ ਕੀਤਾ ਸੀ ਉਹ ਇੱਕ ਵਧੀਆ ਮੌਡਲ ਵੀ ਸੀ। ਉਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਤੇ ਸੀਰੀਅਲ ਵਿੱਚ ਕੰਮ ਕੀਤਾ ਹੈ ਤੇ ਗਾਇਕੀ ਵਿੱਚ ਵੀ ਆਪਣਾ ਨਾਂਅ ਕਮਾਇਆ ਹੈ ਤੇ ਅੱਜ ਉਹ ਸਾਨੂੰ ਛੱਡ ਕੇ ਚਲੀ ਗਈ। ਰੱਬ ਉਸ ਦੀ ਆਤਮਾ ਨੂੰ ਸ਼ਾਤੀ ਦੇਣ। RIP ਦੀਵਯਾ ਚੌਕਸੇ ਨੇ ਮਰਨ ਤੋਂ ਕੁਝ ਘੰਟੇ ਪਹਿਲਾਂ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਭਾਵੁਕ ਸੰਦੇਸ਼ ਲਿੱਖ ਕੇ ਆਪਣੇ ਪ੍ਰਸ਼ੰਸਕਾ ਨੂੰ ਅਲਵਿਦਾ ਕਿਹਾ।
ਦੀਵਯਾ ਨੇ ਆਪਣੇ ਆਖਰੀ ਟਵੀਟ ਵਿੱਚ ਮਦਦ ਮੰਗੀ ਸੀ। ਦੀਵਯਾ ਦਾ ਆਖਰੀ ਟਵੀਟ 7 ਮਈ ਦਾ ਹੈ। ਦੀਵਯਾ ਨੇ ਟਵੀਟ ਵਿੱਚ ਲਿਖਿਆ ਕਿ ਕੀ ਕੋਈ mistletoe ਥੈਰਪੀ ਦੇ ਬਾਰੇ ਜਾਣਦਾ ਹੈ। ਮੈਨੂੰ ਮਦਦ ਦੀ ਜ਼ਰੂਰਤ ਹੈ। ਦੀਵਯਾ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੀ ਰਹਿਣ ਵਾਲੀ ਹੈ। ਦੀਵਯਾ ਆਈਐਮਸੀ ਮਿਸ ਇੰਡੀਆ ਯੂਨੀਵਰਸ ਦੀ ਮੁਕਾਬਲੇ ਬਾਜ਼ ਰਹਿ ਚੁੱਕੀ। ਇਸ ਦੇ ਨਾਲ ਹੀ ਦੀਵਯਾ ਨੇ ਕਈ ਐਡ ਤੇ ਫਿਲਮਾਂ ਵਿੱਚ ਕੰਮ ਕੀਤਾ।
-
Does anyone knows of misseltow Therepy ? I need it help
— Divvya Chouksey (@divvyachouksey) May 7, 2020 " class="align-text-top noRightClick twitterSection" data="
">Does anyone knows of misseltow Therepy ? I need it help
— Divvya Chouksey (@divvyachouksey) May 7, 2020Does anyone knows of misseltow Therepy ? I need it help
— Divvya Chouksey (@divvyachouksey) May 7, 2020
ਦੀਵਯਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਹੈ ਆਪਣਾ ਦਿਲ ਤੋਂ ਅਵਾਰਾ ਤੋਂ ਕੀਤੀ।
ਇਹ ਵੀ ਪੜ੍ਹੋ:ਪਾਕਿਸਤਾਨ ਦੇ ਪੇਸ਼ਾਵਰ ਵਿੱਚ ਸਥਿਤ "ਕਪੂਰ ਹਵੇਲੀ" ਢਾਹੁਣ ਦੀ ਤਿਆਰੀ