ਮੁੰਬਈ: ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫਿਲਮ ਹੌਸਲਾ ਰੱਖ ਵਿੱਚ ਬਿੱਗ ਬਾਸ 13 ਦੀ ਫੇਮ ਸ਼ਹਿਨਾਜ਼ ਗਿੱਲ ਦੇ ਨਾਲ ਨਜ਼ਰ ਆਉਣਗੇ। ਅਦਾਕਾਰ ਇਸ ਫਿਲਮ ਦੇ ਨਿਰਮਾਤਾ ਵੀ ਹੈ। ਫਿਲਮ ਦਸ਼ਹਿਰੇ ਦੇ ਦਿਨ ਯਾਨੀ 15 ਅਕਤੂਬਰ ਨੂੰ ਰਿਲੀਜ਼ ਹੋਵੇਗੀ।
ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਆਉਣ ਵਾਲੀ ਫਿਲ਼ਮ ਦਾ ਪਹਿਲਾ ਪੋਸਟਰ ਪੋਸਟ ਕੀਤਾ ਹੈ। ਪੋਸਟਰ ਵਿੱਚ ਦਿਲਜੀਤ ਦੀ ਪਿੱਠ ਉੱਤੇ ਇਕ ਬੱਚਾ ਹੈ
ਇਸ ਫਿਲਮ ਵਿੱਚ ਦਿਲਜੀਤ ਅਤੇ ਸ਼ਹਿਨਾਜ਼ ਦੇ ਇਲਾਵਾ ਸੋਨਮ ਬਾਜਵਾ ਵੀ ਹੈ। ਦਿਲਜੀਤ ਅਤੇ ਸੋਨਮ ਬਾਜਵਾ ਪੰਜਾਬੀ ਫਿਲਮਾਂ ਦੀ ਹਿੱਟ ਜੋੜੀਆਂ ਵਿੱਚੋ ਇੱਕ ਹਨ।
ਫ਼ਿਲਮ ਹੌਸਲਾ ਰੱਖ ਵਿੱਚ ਗਿੱਪੀ ਗਰੇਵਾਲ ਦੇ ਮੁੰਡਾ ਸ਼ਿੰਦਾ ਗਰੇਵਾਲ ਵੀ ਹੈ।