ਮੁੰਬਈ: ਡਰੱਗ ਮਾਮਲੇ 'ਚ ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਹੋਈ। ਦੱਸ ਦਈਏ ਕਿ ਦੋਸ਼ੀਆਂ ਨੂੰ ਮੈਡੀਕਲ ਇਲਾਜ ਲਈ ਜੇਜੇ ਹਸਪਤਾਲ ਲਿਜਾਇਆ ਗਿਆ ਸੀ। ਕਰੂਜ਼ ਡਰੱਗਜ਼ ਮਾਮਲੇ 'ਚ ਗ੍ਰਿਫਤਾਰ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਅਗਾਂਉ ਜ਼ਮਾਨਤ ਅਰਜ਼ੀ' ਤੇ ਸ਼ੁੱਕਰਵਾਰ ਨੂੰ ਮੁੰਬਈ ਦੀ ਸੈਸ਼ਨ ਕੋਰਟ 'ਚ ਸੁਣਵਾਈ ਹੋਈ। ਆਰੀਅਨ ਖਾਨ ਦੇ ਵਕੀਲ ਸਤੀਸ਼ ਮਨਸ਼ਿੰਦੇ ਨੇ ਅਦਾਲਤ ਵਿੱਚ ਆਪਣੀ ਦਲੀਲਾਂ ਪੇਸ਼ ਕੀਤੀਆਂ। ਇਹੀ ਨਹੀਂ, ਕਿਲ੍ਹਾ ਅਦਾਲਤ ਨੇ ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।
ਦੱਸ ਦਈਏ ਕਿ ਇਥੋਂ ਦੀ ਇੱਕ ਅਦਾਲਤ ਨੇ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਅਤੇ ਬਾਲੀਵੁੱਡ ਡਰੱਗਜ਼ ਮਾਮਲੇ ਦੇ ਸੱਤ ਹੋਰ ਮੁਲਜ਼ਮਾਂ ਨੂੰ ਮੁੰਬਈ ਤੱਟ ਤੋਂ ਇੱਕ ਕਰੂਜ਼ ਜਹਾਜ਼ ਤੋਂ ਕਥਿਤ ਤੌਰ 'ਤੇ ਨਸ਼ੀਲੇ ਪਦਾਰਥ ਜ਼ਬਤ ਕਰਨ ਦੇ ਮਾਮਲੇ ਵਿੱਚ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਸੀ। ਇਸ ਦੌਰਾਨ ਜੱਜ ਨੇ ਹਿਰਾਸਤ ਵਧਾਉਣ ਦੀ ਐਨਸੀਬੀ ਦੀ ਪਟੀਸ਼ਨ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਅਸਪਸ਼ਟ ਆਧਾਰਾਂ 'ਤੇ ਹਿਰਾਸਤ ਨਹੀਂ ਦਿੱਤੀ ਜਾ ਸਕਦੀ।
ਇਹ ਵੀ ਪੜੋ: ਆਰੀਅਨ ਖਾਨ ਦੀ ਐਨਸੀਬੀ ਦੀ ਗੱਡੀ ਵਿੱਚ ਹੱਸਦੇ ਦੀ ਫੋਟੋ ਵਾਇਰਲ
ਆਰੀਅਨ ਖਾਨ ਨੇ ਅਦਾਲਤ ਨੂੰ ਕੀਤੀ ਭਾਵਨਾਤਮਕ ਅਪੀਲ
ਆਰੀਅਨ ਨੇ ਅਦਾਲਤ ਵਿੱਚ ਕਿਹਾ ਕਿ ਮੈਂ ਭਾਰਤ ਤੋਂ ਹਾਂ, ਮੇਰੇ ਮਾਪੇ ਭਾਰਤੀ ਹਨ, ਅਤੇ ਭਾਰਤ ਵਿੱਚ ਰਹਿ ਰਹੇ ਹਨ। ਮੇਰੇ ਕੋਲ ਇੱਕ ਭਾਰਤੀ ਪਾਸ ਪੋਰਟ ਹੈ, ਮੈਂ ਜਾਂਚ ਵਿੱਚ ਸਹਿਯੋਗ ਕਰਾਂਗਾ, ਇਸ ਵਿੱਚ ਕੋਈ ਸਵਾਲ ਨਹੀਂ ਹੈ ਕਿ ਮੈਂ ਦੇਸ਼ ਛੱਡ ਦੇਵਾਂਗਾ।
ਨਾਰਕੋਟਿਕਸ ਕੰਟਰੋਲ ਬਿਉਰੋ (ਐਨਸੀਬੀ) ਨੇ ਆਰੀਅਨ ਖਾਨ ਅਤੇ ਹੋਰ ਦੋਸ਼ੀਆਂ ਦੀ ਐਨਸੀਬੀ ਹਿਰਾਸਤ ਵਧਾਉਣ ਦੀ ਬੇਨਤੀ ਕਰਦੇ ਹੋਏ ਦਲੀਲ ਦਿੱਤੀ ਕਿ ਸਾਜਿਸ਼ ਦੀ ਕੜੀਆਂ ਦਾ ਖੁਲਾਸਾ ਕਰਨ ਦੇ ਲਈ ਮੁਲਜ਼ਮਾਂ ਦਾ ਸਾਹਮਣਾ ਇਸ ਮਾਮਲੇ ਚ ਗ੍ਰਿਫਤਾਰ ਹੋਰ ਵਿਅਕਤੀ ਤੋਂ ਕਰਵਾਏ ਜਾਣ ਦੀ ਲੋੜ ਹੈ। ਹਾਲਾਂਕਿ ਅਦਾਲਤ ਨੇ ਇਸ ਨੂੰ ਇਜਾਜ਼ਤ ਨਹੀਂ ਦਿੱਤੀ।
ਆਰੀਅਨ ਖਾਨ, ਮੁਨਮੁਨ ਧਮੇਚਾ ਅਤੇ ਅਰਬਾਜ਼ ਮਰਜੈਂਟ ਨੂੰ ਐਨਸੀਬੀ ਨੇ 3 ਅਕਤੂਬਰ ਨੂੰ ਗੋਆ ਜਾਣ ਵਾਲੀ ਕਰੂਜ਼ 'ਤੇ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤਾ ਸੀ, ਜਦਕਿ ਬਾਕੀ ਪੰਜ ਹੋਰਨਾਂ ਨੂੰ ਅਗਲੇ ਦਿਨ ਗ੍ਰਿਫਤਾਰ ਕਰ ਲਿਆ ਗਿਆ ਸੀ।