ਚੰਡੀਗੜ੍ਹ : 19 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਵਾਲੀ ਫ਼ਿਲਮ ‘ਅਰਦਾਸ ਕਰਾਂ’ ਅੱਜ - ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਫ਼ਿਲਮ ਦਾ ਪਹਿਲਾ ਚੈਪਟਰ ਰਿਲੀਜ਼ ਹੋ ਚੁੱਕਿਆ ਹੈ। ਇਹ ਚੈਪਟਰ ਦਰਸ਼ਕਾਂ ਨੂੰ ਖ਼ੂਬ ਪਸੰਦ ਵੀ ਆ ਰਿਹਾ ਹੈ।
ਹਾਲ ਹੀ ਦੇ ‘ਚ ਫ਼ਿਲਮ ਦਾ ਇਕ ਗੀਤ ਦਾ ਪੋਸਟਰ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਪਲੈਟਫ਼ਾਰਮਾਂ 'ਤੇ ਸਾਂਝਾ ਕੀਤਾ ਹੈ। ਇਸ ਗੀਤ ਦਾ ਨਾਂਅ ‘ਤੇਰੇ ਰੰਗ ਨਿਆਰੇ’ ਹੈ , ਗੀਤ ਨੂੰ ਨਛੱਤਰ ਗਿੱਲ ਨੇ ਆਪਣੀ ਆਵਾਜ਼ ਦੇ ਨਾਲ ਪੇਸ਼ ਕੀਤਾ ਹੈ। ਇਸ ਗੀਤ ਦੇ ਬੋਲ ਵੀ ਹੈਪੀ ਰਾਏਕੋਟੀ ਨੇ ਲਿਖੇ ਹਨ ਤੇ ਮਿਊਜ਼ਿਕ ਜਤਿੰਦਰ ਸ਼ਾਹ ਨੇ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਨੂੰ ਬਹੁਤ ਜਲਦ ਦਰਸ਼ਕਾਂ ਦੇ ਸਨਮੁੱਖ ਕੀਤਾ ਜਾਵੇਗਾ।'ਅਰਦਾਸ ਕਰਾਂ' ਫ਼ਿਲਮ ਦੇ ਵਿੱਚ ਨਿਰਮਾਤਾ ਅਤੇ ਨਿਰਦੇਸ਼ਕ ਦੋਵਾਂ ਦੀ ਭੂਮਿਕਾ ਗਿੱਪੀ ਗਰੇਵਾਲ ਨੇ ਅਦਾ ਕੀਤੀ ਹੈ। ਇਸ ਫ਼ਿਲਮ ‘ਚ ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਮਲਕੀਤ ਰੌਣੀ, ਜਪਜੀ ਖਹਿਰਾ, ਮਿਹਰ ਵਿਜ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਸਿੰਘ, ਯੋਗਰਾਜ ਸਿੰਘ ਵਰਗੇ ਦਿੱਗਜ ਕਲਾਕਾਰ ਵਿਖਾਈ ਦੇਣਗੇ।