ਹੈਦਰਾਬਾਦ: ਅਕਸ਼ੈ ਕੁਮਾਰ ਅਤੇ ਮਿਸ ਵਰਲਡ (2017) ਮਾਨੁਸ਼ੀ ਛਿੱਲਰ ਸਟਾਰਰ ਫਿਲਮ ਪ੍ਰਿਥਵੀਰਾਜ ਦੀ ਨਵੀਂ ਰਿਲੀਜ਼ ਡੇਟ ਇੱਕ ਵਾਰ ਫਿਰ ਸਾਹਮਣੇ ਆ ਗਈ ਹੈ। ਫਿਲਮ ਇਸ ਸਾਲ ਜੂਨ 'ਚ ਰਿਲੀਜ਼ ਹੋਣੀ ਹੈ। ਪਹਿਲਾਂ ਇਹ ਫਿਲਮ ਇਸ ਸਾਲ ਜਨਵਰੀ 'ਚ ਰਿਲੀਜ਼ ਹੋਣੀ ਸੀ। ਬਾਅਦ ਵਿੱਚ ਫਿਲਮ 10 ਜੂਨ ਨੂੰ ਰਿਲੀਜ਼ ਹੋਣੀ ਸੀ ਅਤੇ ਹੁਣ ਤਰੀਕ ਬਦਲ ਕੇ 3 ਜੂਨ ਕਰ ਦਿੱਤੀ ਗਈ ਹੈ। ਤਾਰੀਖ ਵਿੱਚ ਇਹ ਸਾਰੇ ਬਦਲਾਅ ਕੋਵਿਡ-19 ਕਾਰਨ ਕੀਤੇ ਗਏ ਹਨ।
ਅਕਸ਼ੈ ਕੁਮਾਰ ਨੇ ਦੱਸਿਆ ਕਿ ਫਿਲਮ 'ਪ੍ਰਿਥਵੀਰਾਜ' 3 ਜੂਨ ਨੂੰ ਹਿੰਦੀ, ਤਾਮਿਲ ਅਤੇ ਤੇਲਗੂ 'ਚ ਰਿਲੀਜ਼ ਹੋ ਰਹੀ ਹੈ। ਅਕਸ਼ੈ ਕੁਮਾਰ ਨੇ ਫਿਲਮ ਦੇ ਕੁਝ ਨਵੇਂ ਪੋਸਟਰ ਵੀ ਸ਼ੇਅਰ ਕੀਤੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ OTT 'ਤੇ ਨਹੀਂ ਬਲਕਿ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
- " class="align-text-top noRightClick twitterSection" data="
">
ਧਿਆਨਯੋਗ ਹੈ ਕਿ ਹਾਲ ਹੀ 'ਚ ਅਕਸ਼ੈ ਕੁਮਾਰ ਦੀ ਫਿਲਮ 'ਪ੍ਰਿਥਵੀਰਾਜ' ਨੂੰ ਲੈ ਕੇ ਹਾਈਕੋਰਟ 'ਚ ਪਟੀਸ਼ਨ ਪਾਈ ਗਈ ਸੀ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਪ੍ਰਿਥਵੀਰਾਜ ਇੱਕ ਮਹਾਨ ਸਮਰਾਟ ਸਨ ਅਤੇ ਫਿਲਮ ਦਾ ਟਾਈਟਲ ਸਿਰਫ਼ ‘ਪ੍ਰਿਥਵੀਰਾਜ’ ਰੱਖਣ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ।
ਪਟੀਸ਼ਨ 'ਚ ਫਿਲਮ ਦਾ ਨਾਂ 'ਮਹਾਨ ਸਮਰਾਟ ਪ੍ਰਿਥਵੀਰਾਜ ਚੌਹਾਨ' ਰੱਖਣ ਦਾ ਸੁਝਾਅ ਦਿੱਤਾ ਗਿਆ ਸੀ। ਇਹ ਪਟੀਸ਼ਨ ਨੈਸ਼ਨਲ ਕੌਂਸਲ ਆਫ ਮਾਈਗ੍ਰੈਂਟਸ ਵੱਲੋਂ ਦਾਇਰ ਕੀਤੀ ਗਈ ਸੀ। ਸੁਣਵਾਈ ਦੌਰਾਨ ਪਟੀਸ਼ਨਰ ਨੇ ਕਿਹਾ ਕਿ ਜਿਸ ਤਰ੍ਹਾਂ ਮਹਾਨ ਯੋਧੇ ਪ੍ਰਿਥਵੀਰਾਜ ਦਾ ਨਾਂ ਫਿਲਮ ਦੇ ਟਾਈਟਲ 'ਚ ਬਿਨਾਂ ਕਿਸੇ ਸਨਮਾਨ ਦੇ ਸੰਬੋਧਨ ਤੋਂ ਵਰਤਿਆ ਗਿਆ ਹੈ, ਉਸ ਨਾਲ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ।
ਪਟੀਸ਼ਨ 'ਚ ਮੰਗ ਕੀਤੀ ਗਈ ਸੀ ਕਿ ਫਿਲਮ ਦਾ ਨਾਂ ਮਹਾਨ ਸਮਰਾਟ ਪ੍ਰਿਥਵੀਰਾਜ ਚੌਹਾਨ ਦੇ ਨਾਂ 'ਤੇ ਦਿੱਤਾ ਜਾਵੇ। ਇਧਰ ਦਿੱਲੀ ਹਾਈ ਕੋਰਟ ਨੇ ਪਟੀਸ਼ਨ ਨੂੰ ਨਜ਼ਰਅੰਦਾਜ਼ ਕਰਦੇ ਹੋਏ ਇਸ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ:ਅਮਿਤਾਭ ਬੱਚਨ ਦੀ 'ਝੂੰਡ' ਦੇਖ ਕੇ ਰੋਇਆ ਆਮਿਰ ਖਾਨ