ਮੁੰਬਈ: ਵਿਵੇਕ ਅਗਨੀਹੋਤਰੀ ਦੀ ਨਵੀਂ ਨਿਰਦੇਸ਼ਿਤ ਫਿਲਮ 'ਦ ਕਸ਼ਮੀਰ ਫਾਈਲਜ਼' ਬਾਕਸ ਆਫਿਸ 'ਤੇ ਸਫਲਤਾ ਦਾ ਸਿਲਸਿਲਾ ਜਾਰੀ ਹੈ। ਅਨੁਪਮ ਖੇਰ, ਮਿਥੁਨ ਚੱਕਰਵਰਤੀ ਅਤੇ ਪੱਲਵੀ ਜੋਸ਼ੀ ਦੀ ਇਹ ਫਿਲਮ 100 ਕਰੋੜ ਦੇ ਕਲੱਬ ਵਿੱਚ ਸ਼ਾਮਿਲ ਹੋ ਗਈ ਹੈ। ਫਿਲਮ ਦੇ ਨਿਰਮਾਤਾਵਾਂ ਨੇ ਹੋਲੀ ਦੇ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਇਹ ਖਬਰ ਸਾਂਝੀ ਕੀਤੀ ਹੈ। ਮੇਕਰਸ ਮੁਤਾਬਕ 'ਦ ਕਸ਼ਮੀਰ ਫਾਈਲਜ਼' ਨੇ ਬਾਕਸ ਆਫਿਸ 'ਤੇ 100 ਕਰੋੜ ਰੁਪਏ ਦੀ ਕਮਾਈ ਦਾ ਅੰਕੜਾ ਪਾਰ ਕਰ ਲਿਆ ਹੈ।
- " class="align-text-top noRightClick twitterSection" data="
">
ਜ਼ੀ ਸਟੂਡੀਓਜ਼ ਦੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਪੋਸਟ ਨੇ ਫਿਲਮ ਦੇ ਕਾਰੋਬਾਰ ਬਾਰੇ ਇੱਕ ਅਪਡੇਟ ਸਾਂਝਾ ਕੀਤਾ ਹੈ। "ਸੱਚ ਦੀ ਕਹਾਣੀ ਨੇ ਬਾਕਸ ਆਫਿਸ 'ਤੇ ਸਾਰੇ ਰਿਕਾਰਡ ਤੋੜ ਦਿੱਤੇ ਹਨ! #TheKashmirFiles ਇੱਕ ਅਸਲੀ ਕਹਾਣੀ ਦੇ ਜਜ਼ਬਾਤ ਅਤੇ ਦਰਦ ਨੂੰ ਵੱਡੇ ਪਰਦੇ 'ਤੇ ਲਿਆਉਂਦਾ ਹੈ।" ਨਿਰਮਾਤਾਵਾਂ ਦੇ ਅਨੁਸਾਰ, ਆਪਣੀ ਰਿਲੀਜ਼ ਦੇ 7 ਦਿਨਾਂ ਵਿੱਚ, ਦ ਕਸ਼ਮੀਰ ਫਾਈਲਜ਼ ਨੇ 106.80 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਇਹ ਵੀ ਪੜ੍ਹੋ: ਅਰਜਨ-ਨਿਮਰਤ ਦਾ ਨਵੇ ਗਾਣੇ 'ਕੀ ਕਰਦੇ ਜੇ' ਦੀ ਵੀਡੀਓ ਰਿਲੀਜ਼
ਫਿਲਮ ਨੂੰ ਉੱਤਰ ਪ੍ਰਦੇਸ਼, ਤ੍ਰਿਪੁਰਾ, ਗੋਆ, ਹਰਿਆਣਾ, ਗੁਜਰਾਤ ਅਤੇ ਉੱਤਰਾਖੰਡ ਸਮੇਤ ਕਈ ਰਾਜਾਂ ਵਿੱਚ ਟੈਕਸ ਮੁਕਤ ਘੋਸ਼ਿਤ ਕੀਤਾ ਗਿਆ ਹੈ। ਇਸ ਦੌਰਾਨ, ਗ੍ਰਹਿ ਮੰਤਰਾਲੇ ਨੇ ਪੂਰੇ ਦੇਸ਼ ਵਿੱਚ ਵਿਵੇਕ ਅਗਨੀਹੋਤਰੀ ਨੂੰ CRPF ਸੁਰੱਖਿਆ ਦੀ 'Y' ਸ਼੍ਰੇਣੀ ਦੇਣ ਦਾ ਫੈਸਲਾ ਕੀਤਾ ਹੈ। ਗ੍ਰਹਿ ਮੰਤਰਾਲੇ ਦਾ ਇਹ ਫੈਸਲਾ ਖੁਫੀਆ ਏਜੰਸੀ ਅਤੇ ਹੋਰ ਸੁਰੱਖਿਆ ਏਜੰਸੀਆਂ ਦੁਆਰਾ ਅਗਨੀਹੋਤਰੀ ਦੇ ਸੁਰੱਖਿਆ ਖਤਰੇ ਦੇ ਮੁਲਾਂਕਣ ਤੋਂ ਬਾਅਦ ਆਇਆ ਹੈ। 'Y' ਸ਼੍ਰੇਣੀ ਦੇ ਤਹਿਤ ਅਗਨੀਹੋਤਰੀ ਨੂੰ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਇੱਕ ਜਾਂ ਦੋ ਕਮਾਂਡੋ ਸਮੇਤ ਸੀਆਰਪੀਐਫ ਦੇ ਅੱਠ ਜਵਾਨ ਸੁਰੱਖਿਆ ਲਈ ਮਿਲਣਗੇ।