ਮੁੰਬਈ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੀ ਪਤਨੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਜਨਮਦਿਨ ਸ਼ੁੱਕਰਵਾਰ ਨੂੰ ਮਨਾਇਆ ਹੈ। ਲੌਕਡਾਊਨ ਕਾਰਨ ਅਨੁਸ਼ਕਾ ਦਾ ਜਨਮਦਿਨ ਭਾਵੇਂ ਸਾਦਗੀ 'ਚ ਮਨਾਇਆ ਗਿਆ ਪਰ ਫਿਰ ਵੀ ਵਿਰਾਟ ਨੇ ਇਸ ਦਿਨ ਨੂੰ ਖ਼ਾਸ ਬਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਅਨੁਸ਼ਕਾ ਨੂੰ ਆਪਣੇ ਹੱਥਾਂ ਨਾਲ ਕੇਕ ਖਵਾਇਆ ਤੇ ਨਾਲ ਹੀ ਇੱਕ ਪਿਆਰਾ ਜਿਹਾ ਮੈਸੇਜ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ।
ਵਿਰਾਟ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, "ਤੁਸੀਂ ਇਸ ਦੁਨੀਆ ਵਿੱਚ ਰੋਸ਼ਨੀ ਲੈ ਕੇ ਆਏ ਹੋ ਤੇ ਮੇਰੀ ਜ਼ਿੰਦਗੀ 'ਚ ਰੋਸ਼ਨੀ ਭਰ ਦਿੱਤੀ ਹੈ.. ਮੈਂ ਤੁਹਾਨੂੰ ਪਿਆਰ ਕਰਦਾ ਹਾਂ।"
-
You my love bring light into this world. And you light up my world everyday. I love you ❤️ pic.twitter.com/nhYYr0CjDs
— Virat Kohli (@imVkohli) May 1, 2020 " class="align-text-top noRightClick twitterSection" data="
">You my love bring light into this world. And you light up my world everyday. I love you ❤️ pic.twitter.com/nhYYr0CjDs
— Virat Kohli (@imVkohli) May 1, 2020You my love bring light into this world. And you light up my world everyday. I love you ❤️ pic.twitter.com/nhYYr0CjDs
— Virat Kohli (@imVkohli) May 1, 2020
ਦੱਸ ਦੇਈਏ ਕਿ ਕੋਹਲੀ ਆਪਣੀ ਪਤਨੀ ਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਤੋਹਫ਼ਾ ਮੰਨਦੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਇੱਕ ਇੰਟਰਵਿਊ 'ਚ ਕਿਹਾ ਸੀ, "ਅਨੁਸ਼ਕਾ ਮੇਰੀ ਸਭ ਤੋਂ ਵੱਡੀ ਤਾਕਤ ਹੈ, ਮੈਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਮੈਨੂੰ ਅਨੁਸ਼ਕਾ ਵਰਗੀ ਪਤਨੀ ਮਿਲੀ। ਜੀਵਨ 'ਚ ਪਿਆਰ ਸਭ ਤੋਂ ਅਹਿਮ ਚੀਜ਼ ਹੈ ਬਾਕੀ ਚੀਜ਼ਾਂ ਬਾਅਦ 'ਚ ਆਉਂਦੀਆਂ ਹਨ।"
-
Today, I wish for all this to end pic.twitter.com/QJTuD5A6Ew
— Anushka Sharma (@AnushkaSharma) May 1, 2020 " class="align-text-top noRightClick twitterSection" data="
">Today, I wish for all this to end pic.twitter.com/QJTuD5A6Ew
— Anushka Sharma (@AnushkaSharma) May 1, 2020Today, I wish for all this to end pic.twitter.com/QJTuD5A6Ew
— Anushka Sharma (@AnushkaSharma) May 1, 2020
ਅਨੁਸ਼ਕਾ ਨੇ ਵੀ ਆਪਣੇ ਜਨਮਦਿਨ ਮੌਕੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਨੂੰ ਸਾਂਝਾ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਅਰਦਾਸ ਕੀਤੀ ਹੈ ਕਿ ਇਹ ਮੁਸ਼ਕਲ ਸਮਾਂ ਜਲਦ ਤੋਂ ਜਲਦ ਟਲ ਜਾਵੇ ਤੇ ਲੋਕਾਂ ਦੀ ਜ਼ਿੰਦਗੀ ਪਹਿਲਾ ਵਰਗੀ ਹੋ ਜਾਵੇ। ਅਨੁਸ਼ਕਾ ਦੀ ਇਹ ਪੋਸਟ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ।