ਨਵੀਂ ਦਿੱਲੀ: ਭਾਰਤ ਦੀ ਰਾਜਧਾਨੀ ਦਿੱਲੀ 'ਚ ਸੀਏਏ ਦੇ ਵਿਰੋਧ 'ਚ ਹੋ ਰਹੇ ਪ੍ਰਦਰਸ਼ਨਾਂ ਤੋਂ ਬਾਅਦ ਹੁਣ ਹਿੰਸਾ ਭੜਕ ਗਈ ਤੇ ਕਈ ਲੋਕਾਂ ਦੀ ਜਾਨ ਚਲੀ ਗਈ। ਹੁਣ ਰਾਜਧਾਨੀ 'ਚ ਹੋਈ ਇਸ ਹਿੰਸਾ ਨੂੰ ਲੈ ਕੇ ਫ਼ਿਲਮਕਾਰ ਵਿਨੋਦ ਕਾਪੜੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਟਵਿੱਟਰ 'ਤੇ ਬੀਜੇਪੀ ਆਗੂ ਕਪਿਲ ਮਿਸ਼ਰਾ ਨੂੰ ਅੱਤਵਾਦੀ ਕਿਹਾ ਹੈ।
ਵਿਨੋਦ ਕਾਪੜੀ ਨੇ ਟਵੀਟ ਕਰਦਿਆਂ ਲਿਖਿਆ, "ਦੇਸ਼ ਦੀ ਰਾਜਧਾਨੀ ਦਿੱਲੀ ਦਹਿਕ ਰਹੀ ਹੈ। ਕਪਿਲ ਮਿਸ਼ਰਾ ਜਿਹੇ ਅੱਤਵਾਦੀ ਹੁਣ ਸਲਾਖਾਂ ਤੋਂ ਬਾਹਰ ਹਨ, ਦੰਗੇਬਾਜ਼ ਬੇਖੌਫ ਹਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਬੇਖ਼ਬਰ ਹਨ।"
ਹੋਰ ਪੜ੍ਹੋ: ਸ਼ਿਲਪਾ ਸ਼ੈੱਟੀ ਨੇ ਆਪਣੀ ਨੰਨ੍ਹੀ ਪਰੀ ਲਈ ਰੱਖੀ ਪਾਰਟੀ, ਫ਼ੋਟੋ ਵਾਇਰਲ
ਦੱਸਣਯੋਗ ਹੈ ਕਿ ਬੀਜੇਪੀ ਆਗੂ ਕਪਿਲ ਮਿਸ਼ਰਾ ਦਾ ਇਹ ਬਿਆਨ ਕਾਫ਼ੀ ਵਾਇਰਲ ਹੋ ਰਿਹਾ ਸੀ। ਇਸ ਬਿਆਨ 'ਚ ਕਪਿਲ ਮਿਸ਼ਰਾ ਨੇ ਕਿਹਾ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਾਪਸ ਚਲੇ ਜਾਣ ਤੱਕ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਸੜਕਾਂ ਤੋਂ ਹਟਾ ਦੇਵੇ, ਨਹੀਂ ਤਾਂ ਉਨ੍ਹਾਂ ਨੂੰ ਸੜਕਾਂ 'ਤੇ ਉਤਰਨਾ ਪਵੇਗਾ।