ਮੁੰਬਈ: ਮਸ਼ਹੂਰ ਸ਼ੈੱਫ ਤੋਂ ਫ਼ਿਲਮ ਨਿਰਦੇਸ਼ਕ ਬਣੇ ਵਿਕਾਸ ਖੰਨਾ ਲਈ ਸਾਲ 2020 ਖੁਸ਼ੀਆਂ ਲੈ ਕੇ ਆਇਆ ਹੈ। ਉਨ੍ਹਾਂ ਦੀ ਪਹਿਲੀ ਬਤੌਰ ਨਿਰਦੇਸ਼ਕ ਫ਼ਿਲਮ 'ਦਿ ਲਾਸਟ ਕਲਰ' ਆਸਕਰ ਨੌਮੀਨੇਸ਼ਨ ਦੇ ਲਈ ਚੋਣ ਪ੍ਰਕਰਿਆ ਦਾ ਹਿੱਸਾ ਬਣ ਗਈ ਹੈ।
-
To live for this moment. Absolutely yesssss. @Neenagupta001 pic.twitter.com/z9AaxflT2y
— Vikas Khanna (@TheVikasKhanna) January 1, 2020 " class="align-text-top noRightClick twitterSection" data="
">To live for this moment. Absolutely yesssss. @Neenagupta001 pic.twitter.com/z9AaxflT2y
— Vikas Khanna (@TheVikasKhanna) January 1, 2020To live for this moment. Absolutely yesssss. @Neenagupta001 pic.twitter.com/z9AaxflT2y
— Vikas Khanna (@TheVikasKhanna) January 1, 2020
ਹਾਲ ਹੀ ਵਿੱਚ ਜਾਰੀ ਕੀਤੀ ਗਈ ਆਸਕਰ ਵੱਲੋਂ ਸੂਚੀ 'ਚ ਹਾਲੀਵੁੱਡ ਅਤੇ ਕਈ ਬਲਾਕਬਸਟਰ ਫ਼ਿਲਮਾਂ ਦੇ ਨਾਂਅ ਸ਼ਾਮਿਲ ਹਨ। ਇਨ੍ਹਾਂ ਫ਼ਿਲਮਾਂ ਵਿੱਚ ਜੋਕਰ, ਐਵੇਂਜਰਸ ਐਂਡਗੇਮ, ਦਿ ਗੁੱਡ ਲਾਇਰ, ਜੋਜੋ ਰੈਬਿਟ' ਵਰਗੀਆਂ ਫ਼ਿਲਮਾਂ ਦੇ ਨਾਂਅ ਸ਼ਾਮਿਲ ਹਨ।
ਆਸਕਰ ਦੀ ਆਫ਼ੀਸ਼ਲ ਵੈੱਬਸਾਇਟ ਮੁਤਾਬਿਕ ਆਸਕਰ 2020 ਲਈ ਅਧਿਕਾਰਤ ਨਾਮਜ਼ਦਗੀਆਂ ਦਾ ਐਲਾਨ 13 ਜਨਵਰੀ ਨੂੰ ਹੋਵੇਗਾ। ਵਿਕਾਸ ਖੰਨਾ ਨੇ ਆਪਣੀ ਖੁਸ਼ੀ ਨੂੰ ਜ਼ਾਹਿਰ ਕਰਦੇ ਹੋਏ ਅਦਕਾਰਾ ਨੀਨਾ ਗੁਪਤਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਨੀਨਾ ਮੇਰੀ ਕਹਾਣੀ 'ਤੇ ਭਰੋਸਾ ਕਰਨ ਲਈ ਧੰਨਵਾਦ।
ਜ਼ਿਕਰਯੋਗ ਹੈ ਕਿ 'ਦਿ ਲਾਸਟ ਕਲਰ' ਅੱਜੇ ਤੱਕ ਭਾਰਤ ਵਿੱਚ ਰਿਲੀਜ਼ ਨਹੀਂ ਹੋਈ ਹੈ ਪਰ ਇਸ ਫ਼ਿਲਮ ਨੇ ਕਈ ਫ਼ਿਲਮ ਫ਼ੈਸਟੀਵਲਾਂ ਵਿੱਚ ਐਵਾਰਡ ਜਿੱਤੇ ਹਨ।