ਮੁੰਬਈ: ਫ਼ਿਲਮਾਂ ਤੋਂ ਇਲਾਵਾ ਅਦਾਕਾਰ ਵਰੁਣ ਧਵਨ ਵੀ WWE ਦਾ ਵੀ ਕਾਫ਼ੀ ਸ਼ੌਂਕ ਰੱਖਦੇ ਹਨ। ਉਨ੍ਹਾਂ ਨੇ ਹਾਲੀਵੁੱਡ ਦੇ ਸੁਪਰਸਟਾਰਾਂ ਅਤੇ ਦਿ ਰਾਕ ਨੂੰ ਮਿਲ ਕੇ ਕਈ ਵਾਰ ਸਾਬਤ ਕੀਤਾ ਹੈ ਕਿ ਉਹ ਦਿ ਰਾਕ ਉਰਫ਼ ਡਵੇਨ ਜਾਨਸਨ ਦੇ ਕਿੰਨੇ ਵੱਡੇ ਪ੍ਰਸ਼ੰਸਕ ਹਨ। ਵਰੁਣ ਹਾਲ ਹੀ ਵਿੱਚ WWE ਮਹਿਲਾ ਚੈਂਪੀਅਨ ਸ਼ਾਰਲੋਟ ਫਲੇਅਰ ਨੂੰ ਮਿਲੇ ਸਨ। ਦੋਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਵਰੁਣ ਸ਼ਾਰਲੋਟ ਨੂੰ ਬਾਲੀਵੁੱਡ ਡਾਂਸ ਸਿਖਾ ਰਹੇ ਹਨ।
ਹੋਰ ਪੜ੍ਹੋ: 3 ਅੰਡਿਆਂ ਦਾ ਬਿੱਲ 1672 ਰੁਪਏ ??
ਫਲੇਅਰ ਨੇ ਇਸ ਵੀਡੀਓ ਨੂੰ ਟਵੀਟ ਕਰਦਿਆਂ ਲਿਖਿਆ, 'ਸਾਲਸਾ ਕੋਈ ਡਾਂਸ ਨਹੀਂ ਹੈ ਪਰ ਮੈਂ ਯਕੀਨਨ ਕੁਝ ਬਾਲੀਵੁੱਡ ਡਾਂਸ ਮੂਵਜ਼ ਸਿੱਖ ਰਹੀ ਹਾਂ। ਮੈਨੂੰ ਬਾਲੀਵੁੱਡ ਲਈ ਤਿਆਰ ਕਰਨ ਲਈ ਵਰੁਣ ਧਵਨ ਦਾ ਧੰਨਵਾਦ। ਇਸੇ ਵਰੁਣ ਧਵਨ ਨੇ ਵੀ ਫਲੇਅਰ ਦੇ ਟਵੀਟ ਦਾ ਜਵਾਬ ਦਿੰਦਿਆ ਕਿਹਾ ਕਿ ਉਹ ਉਸਨੂੰ ਮਿਲ ਕੇ ਬਹੁਤ ਖੁਸ਼ ਹਨ।
-
Not quite salsa lessons instead learning some Bollywood dance moves .. thank you @Varun_dvn getting me Bollywood ready! 👸🏼 #Mumbai #India 🇮🇳 pic.twitter.com/XdSXK9XKaH
— Charlotte Flair (@MsCharlotteWWE) November 15, 2019 " class="align-text-top noRightClick twitterSection" data="
">Not quite salsa lessons instead learning some Bollywood dance moves .. thank you @Varun_dvn getting me Bollywood ready! 👸🏼 #Mumbai #India 🇮🇳 pic.twitter.com/XdSXK9XKaH
— Charlotte Flair (@MsCharlotteWWE) November 15, 2019Not quite salsa lessons instead learning some Bollywood dance moves .. thank you @Varun_dvn getting me Bollywood ready! 👸🏼 #Mumbai #India 🇮🇳 pic.twitter.com/XdSXK9XKaH
— Charlotte Flair (@MsCharlotteWWE) November 15, 2019
ਮਹੱਤਵਪੂਰਣ ਗੱਲ ਇਹ ਹੈ ਕਿ ਫਲੇਅਰ ਵਰੁਣ ਦੇ ਨਾਲ ਫ਼ਿਲਮ ਸਟ੍ਰੀਟ ਡਾਂਸਰ 3 ਡੀ 'ਚ ਨਜ਼ਰ ਆਉਣਗੇ। ਇਸ ਦੀ ਪੁਸ਼ਟੀ ਕਰਦਿਆਂ ਵਰੁਣ ਨੇ ਕਿਹਾ ਕਿ ਉਹ ਫਲੇਅਰ ਨਾਲ ਕੰਮ ਕਰਨ ਲਈ ਉਤਸ਼ਾਹਤ ਹਨ ਅਤੇ ਉਹ ਇਸ ਫ਼ਿਲਮ ਦੇ ਇੱਕ ਗਾਣੇ ‘ਤੇ ਪ੍ਰਫਾਰਮ ਕਰਨ ਜਾ ਰਹੀ ਹੈ।
ਹੋਰ ਪੜ੍ਹੋ: ਕਰਨ ਜੌਹਰ ਨੇ ਰੱਖੀ ਕੈਟੀ ਪਰੀ ਲਈ ਪਾਰਟੀ, ਸ਼ਾਮਿਲ ਹੋਏ ਸਿਤਾਰੇ
ਦੱਸ ਦੇਈਏ ਕਿ ਇਸ ਫ਼ਿਲਮ ਦਾ ਨਿਰਦੇਸ਼ਨ ਰੇਮੋ ਡੀਸੂਜ਼ਾ ਨੇ ਕੀਤਾ ਹੈ। ਵਰੁਣ ਤੋਂ ਇਲਾਵਾ ਸ਼ਰਧਾ ਕਪੂਰ, ਨੌਰਾ ਫ਼ਤੇਹੀ ਅਤੇ ਪ੍ਰਭੂ ਦੇਵਾ ਵੀ ਸਟ੍ਰੀਟ ਡਾਂਸਰ 3 ਡੀ 'ਚ ਕੰਮ ਕਰ ਰਹੇ ਹਨ। ਰੇਮੋ ਨੇ ਇਸ ਤੋਂ ਪਹਿਲਾਂ ਵਰੁਣ ਧਵਨ ਨਾਲ ABCD 2 ਵਿੱਚ ਕੰਮ ਕੀਤਾ ਸੀ। ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਹਿੱਟ ਰਹੀ ਸੀ।