ETV Bharat / sitara

ਅਨੁਰਾਗ ਕਸ਼ਯਪ ਸੋਸ਼ਲ ਮੀਡੀਆ ਉੱਤੇ ਚੜ੍ਹੇ ਯੂਜ਼ਰ ਦੇ ਅੜਿੱਕੇ - mumbai police

ਯੂਜ਼ਰ ਨੇ ਮੁੰਬਈ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਕਸ਼ਯਪ ਵੀਡੀਓ 'ਚ ਨਸ਼ਾ ਕਰ ਰਹੇ ਹਨ। ਜੋ ਭਾਰਤ 'ਚ 'ਗੈਰ ਕਾਨੂੰਨੀ' ਹੈ। ਇਸ ਦੇ ਤੁਰੰਤ ਬਾਅਦ ਫ਼ਿਲਮ ਨਿਰਮਾਤਾ ਅਨੁਰਾਗ ਕਸ਼ਯਪ ਨੇ ਦਾਅਵਾ ਕੀਤਾ ਹੈ ਕਿ ਉਹ ਤੰਬਾਕੂ ਨੂੰ ਰੋਲ ਕਰ ਰਹੇ ਸੀ।

anurag
ਫ਼ੋਟੋ
author img

By

Published : Apr 11, 2020, 5:34 PM IST

ਮੁੰਬਈ: ਅਨੁਰਾਗ ਕਸ਼ਯਪ ਦੇ ਇੱਕ ਵੀਡੀਓ ਨੇ ਉਨ੍ਹਾਂ ਨੂੰ ਮੁਸ਼ਕਿਲ 'ਚ ਪਾ ਦਿੱਤਾ ਹੈ। ਇੱਕ ਯੂਜ਼ਰ ਨੇ ਮੁੰਬਈ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਕਸ਼ਯਪ ਵੀਡੀਓ 'ਚ ਨਸ਼ਾ ਕਰ ਰਹੇ ਹਨ। ਜੋ ਭਾਰਤ 'ਚ 'ਗੈਰ ਕਾਨੂੰਨੀ' ਹੈ। ਇਸ ਦੇ ਤੁਰੰਤ ਬਾਅਦ ਫ਼ਿਲਮ ਨਿਰਮਾਤਾ ਅਨੁਰਾਗ ਕਸ਼ਯਪ ਨੇ ਦਾਅਵਾ ਕੀਤਾ ਹੈ ਕਿ ਉਹ ਤੰਬਾਕੂ ਨੂੰ ਰੋਲ ਕਰ ਰਹੇ ਸੀ। ਮੁੰਬਈ ਪੁਲਿਸ ਨੂੰ ਟੈਗ ਕਰ ਕੇ ਲਿੱਖਿਆ, "ਨਮਸਤੇ @MumbaiPolice ਕੀ ਤੁਸੀਂ ਇਸ 'ਤੇ ਧਿਆਨ ਦੇਵੋਗੇ। ਇੱਥੇ @anuragkashyap72 ਜੁਆਇੰਟ ਰੋਲ ਕਰ ਰਹੇ ਹਨ ਜੋ ਭਾਰਤ 'ਚ ਗੈਰ ਕਾਨੂੰਨੀ ਹੈ।"

ਇਸ ਮਗਰੋਂ ਅਨੁਰਾਗ ਕਸ਼ਯਪ ਨੇ ਮੁੰਬਈ ਪੁਲਿਸ ਨੂੰ ਟੈਗ ਕਰਦੇ ਹੋਏ ਜਵਾਬ ਦਿੱਤਾ, "ਹਾਂ ਕ੍ਰਿਪਾ ਇੱਕ ਵਾਰ @mumbaipolice ਦੇਖੋ ਤੇ ਸਾਰਿਆਂ ਲਈ ਇਹ ਸਪੱਸ਼ਟ ਕਰ ਦਿੱਤਾ ਕਿ ਮੈਂ ਤੰਬਾਕੂ ਰੋਲ ਕਰਦਾ ਹਾਂ ਤੇ ਟ੍ਰੋਲਾਂ ਦੀ ਸੰਤੁਸ਼ਟੀ ਲਈ ਪੂਰੀ ਤਰ੍ਹਾਂ ਨਾਲ ਜਾਂਚ ਕਰੋ।"

ਇਸ ਤੋਂ ਬਾਅਦ ਯੂਜ਼ਰਜ਼ ਨੇ ਕਿਹਾ, "ਮੈਂ ਤੁਹਾਡੀ ਈਮਾਨਦਾਰੀ ਤੋਂ ਪ੍ਰਭਾਵਿਤ ਹੋਇਆ ਹਾਂ। ਤੰਬਾਕੂ ਖਰੀਦਣਾ ਤੇ ਉਸ ਨੂੰ ਰੋਲ ਕਰਨਾ। ਇਕ ਮਿੰਟ, ਕਿਥੋਂ ਤੁਹਾਨੂੰ ਇਹ ਤੰਬਾਕੂ ਮਿਲਿਆ.. ਦਵਾਈ ਦੀ ਦੁਕਾਨ ਤੋਂ ਜਾਂ ਸਬਜ਼ੀ ਦੀ ਦੁਕਾਨ ਤੋਂ।" ਜ਼ਿਕਰਯੋਗ ਹੈ ਕਿ ਅਨੁਰਾਗ ਕਸ਼ਯਪ 'ਤੇ ਅਕਸਰ ਸੋਸ਼ਲ ਮੀਡੀਆ 'ਤੇ ਇਹ ਦੋਸ਼ ਲੱਗਦਾ ਰਹਿੰਦਾ ਹੈ ਕਿ ਉਹ ਇੱਕ ਤਰਫ਼ ਲਿਖਦੇ ਹਨ। ਇਸ ਦੇ ਚੱਲਦੇ ਯੂਜ਼ਰਜ਼ ਦੇ ਨਿਸ਼ਾਨੇ 'ਚ ਰਹਿੰਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.