ETV Bharat / sitara

ਇਰਫ਼ਾਨ ਨੇ ਮੇਰੇ ਮੁਸ਼ਕਿਲ ਸਮੇਂ 'ਚ ਸਹੀ ਦਿਸ਼ਾ ਦਿਖਾਈ ਸੀ: ਟਿਸਕਾ ਚੋਪੜਾ - ਇਰਫ਼ਾਨ ਖ਼ਾਨ ਦਾ ਦੇਹਾਂਤ

ਅਦਾਕਾਰਾ ਟਿਸਕਾ ਚੋਪੜਾ ਨੇ ਦੱਸਿਆ ਕਿ 90 ਦੇ ਦਹਾਕੇ ਵਿੱਚ ਉਹ ਅਦਾਕਾਰੀ ਨੂੰ ਛੱਡਣਾ ਚਾਹੁੰਦੀ ਸੀ ਪਰ ਇਰਫ਼ਾਨ ਖ਼ਾਨ ਨੇ ਉਨ੍ਹਾਂ ਨੂੰ ਇਹ ਕਰਨ ਤੋਂ ਰੋਕਿਆ।

Tisca chopra says irrfan stopped me from quitting

author img

By

Published : May 6, 2020, 9:44 PM IST

ਮੁੰਬਈ: ਅਦਾਕਾਰ ਟਿਕਸਾ ਚੋਪੜਾ ਨੇ ਟੀਵੀ ਸੀਰੀਅਲ ਤੋਂ ਇਲਾਵਾ ਫ਼ਿਲਮ 'ਕਿੱਸਾ' ਵਿੱਚ ਵੀ ਇਰਫ਼ਾਨ ਖ਼ਾਨ ਨਾਲ ਕੰਮ ਕੀਤਾ ਸੀ। ਉਨ੍ਹਾਂ ਕਿਹਾ ਕਿ ਸੰਘਰਸ਼ ਦੇ ਸ਼ੁਰੂਆਤੀ ਦਿਨਾਂ ਵਿੱਚ ਇਰਫ਼ਾਨ ਨੇ ਉਨ੍ਹਾਂ ਨੂੰ ਸਹੀ ਦਿਸ਼ਾ ਦਿਖਾਈ ਸੀ।

ਅਦਾਕਾਰਾ ਨੇ ਮੀਡੀਆ ਨਾਲ ਗ਼ੱਲਬਾਤ ਕਰਦਿਆ ਕਿਹਾ, "ਜਿਵੇਂ ਕਿ ਮੈਂ 90 ਦੇ ਦਹਾਕੇ ਵਿੱਚ ਸੰਘਰਸ਼ ਕਰ ਰਹੀ ਸੀ ਤੇ ਨਿਰਾਸ਼ ਮਹਿਸੂਸ ਕਰ ਰਹੀ ਸੀ। ਬਲਕਿ ਮੈਂ ਕਹਾਂਗੀ ਕਿ ਮੈਂ ਅਦਾਕਾਰੀ ਛੱਡਣਾ ਚਾਹੁੰਦੀ ਸੀ ਕਿਉਂਕਿ ਇੱਥੇ ਅਜਿਹਾ ਕੁੱਝ ਨਹੀਂ ਸੀ ਜੋ ਮੈਨੂੰ ਇੱਥੇ ਮਿਲ ਸਕਦਾ ਸੀ। ਖ਼ਾਸ ਕਰਕੇ ਜਿਹੜਾ ਕੰਮ ਮੈਂ ਕਰਨਾ ਚਾਹੁੰਦੀ ਸੀ।"

ਉਸ ਵੇਲੇ ਇਰਫ਼ਾਨ ਨੇ ਕਿਹਾ, "ਦੇਖ ਲਵੋ... ਕਿਵੇਂ ਹਾਰ ਮੰਨ ਰਹੀ ਹੈ... ਅਦਾਕਾਰੀ ਛੱਡਣਾ ਹੈ? ਠੀਕ ਹੈ.. ਛੱਡ ਦੇ,, ਪਰ ਯਾਦ ਰੱਖ, ਆਪਣੇ ਤਰੀਕੇ ਨਾਲ ਅੱਗੇ ਵੱਧਣ ਲਈ ਹਿੰਮਤ ਚਾਹੀਦੀ ਹੁੰਦੀ ਹੈ।"

ਅਦਾਕਾਰਾ ਨੇ ਦੱਸਿਆ ਕਿ ਇਰਫ਼ਾਨ ਨੇ ਬਾਅਦ ਵਿੱਚ ਉਨ੍ਹਾਂ ਨੂੰ ਕੁਝ ਹਾਲੀਵੁੱਡ ਫ਼ਿਲਮਾਂ ਦੀ ਡੀਵੀਡੀ ਦਿੱਤੀ ਤੇ ਦੇਖਣ ਲਈ ਕਿਹਾ ਇਹ ਇੱਕ ਤਰ੍ਹਾਂ ਦਾ ਟਾਸਕ ਸੀ ਉਨ੍ਹਾਂ ਫ਼ਿਲਮਾਂ ਨੂੰ ਦੇਖਣ ਤੇ ਸਮਝਣ ਦਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.