ਮੁੰਬਈ: ਅਦਾਕਾਰਾ ਜੈਕਲੀਨ ਫਰਨਾਂਡੀਸ ਦਾ ਜਲਵਾ ਇਸ ਪੂਰੇ ਸਾਲ ਸ਼ਾਰਟ ਵੀਡੀਓ ਮੇਕਿੰਗ ਐਪ ਟਿੱਕ-ਟੋਕ 'ਤੇ ਬਰਕਰਾਰ ਰਿਹਾ ਹੈ। ਐਪ ਨੇ ਮੰਗਲਵਾਰ ਨੂੰ ਹੈਸ਼ਟੈਗਟਿੱਕਟੋਕਰਿਵਾਂਇਡ 2019 ਕੈਮਪੈਨ ਨੇ ਟੋਪ ਦੀਆਂ 50 ਸ਼੍ਰੇਣੀਆਂ ਦੀਆਂ ਵੀਡੀਓਜ਼ ਦੀ ਸੂਚੀ ਜਾਰੀ ਕੀਤੀ ਹੈ।
ਹੋਰ ਪੜ੍ਹੋ: Street Dancer 3D Tailer : ਡਾਂਸ ਦੇ ਨਾਲ ਦੇਖਣ ਨੂੰ ਮਿਲੇਗਾ ਪਾਕਿ ਤੇ ਭਾਰਤ ਦਾ ਰਿਸ਼ਤਾ
ਜੈਕਲੀਨ ਨੇ 95 ਲੱਖ ਫੋਲੋਵਰਜ਼ ਨਾਲ ਕਲਾਕਾਰਾਂ ਦੀ ਲਿਸਟ ਵਿੱਚ ਪਹਿਲੇ ਸਥਾਨ ਪ੍ਰਪਾਤ ਕੀਤਾ ਹੈ। ਉਸ ਤੋਂ ਬਾਅਦ ਰਿਤੇਸ਼ ਦੇਸ਼ਮੁਖ ਨੇ (68 ਲੱਖ ਫ਼ੋਲੋਵਰਜ਼), ਕਪਿਲ ਸ਼ਰਮਾ ਦੇ (22 ਲੱਖ ), ਸਾਧੁਰੀ ਦੀਕਸ਼ਿਤ ਦੇ (12 ਲੱਖ) ਅਤੇ ਡੀਜੇ ਬਰਾਵੋ(15 ਲੱਖ) ਦੇ ਨਾਂਅ ਦੀ ਸੂਚੀ ਜਾਰੀ ਕੀਤੀ ਗਈ ਹੈ।
ਹੋਰ ਪੜ੍ਹੋ: 'ਛਪਾਕ' ਦੇ ਪਹਿਲੇ ਗਾਣੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਦੀਪਿਕਾ ਤੇ ਵਿਕ੍ਰਾਂਤ ਦੀ ਕੈਮਿਸਟਰੀ
ਟੋਪ ਪੰਜ ਸੰਗੀਤਕਾਰਾਂ ਦੀ ਸੂਚੀ ਵਿੱਚ 1.25 ਕਰੋੜ ਫੋਲੋਵਰਜ਼ ਨਾਲ ਨੇਹਾ ਕੱਕੜ ਪਹਿਲੇ ਨੰਬਰ 'ਤੇ ਰਹੀ ਹੈ। ਗੁਰੂ ਰੰਧਾਵਾ 58 ਲੱਖ ਫੋਲੋਵਰਜ਼, ਟਾਨੀ ਕੱਕੜ ਦੇ 41 ਲੱਖ, ਮਿਲਿੰਗ ਗਾਬਾ ਦੇ 31 ਲੱਖ ਫੋਲੋਵਰਜ਼ ਦੇ ਨਾਲ ਦੂਜੇ, ਤੀਸਰੇ ਅਤੇ ਚੌਥੇ ਸਥਾਨ 'ਤੇ ਰਹੇ ਹਨ।