ਮੁੰਬਈ: ਅਜੇ ਦੇਵਗਨ ਦੀ ਫ਼ਿਲਮ 'ਤਨਹਾਜੀ' ਜ਼ਲਦ ਹੀ ਰਿਲੀਜ਼ ਹੋਵੇਗੀ। ਫ਼ਿਲਮ ਦੇ ਨਿਰਮਾਤਾਵਾਂ ਨੇ ਹਾਲੇ ਤੱਕ ਫ਼ਿਲਮ ਰਿਲੀਜ਼ ਮਿਤੀ ਦਾ ਐਲਾਨ ਨਹੀਂ ਕੀਤਾ ਹੈ। ਹਾਲ ਹੀ ਵਿੱਚ ਅਜੇ ਦੇਵਗਨ ਦੀ ਫ਼ਿਲਮ ਦਾ ਪਹਿਲਾ ਲੁੱਕ ਵੀ ਜਾਰੀ ਕੀਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਫ਼ਿਲਮ ਵਿੱਚ ਸੈਫ਼ ਅਲੀ ਖ਼ਾਨ ਵੀ ਨਜ਼ਰ ਆਉਣਗੇ ਤੇ ਨਾਲ ਹੀ ਉਨ੍ਹਾਂ ਦਾ ਪਹਿਲਾ ਲੁੱਕ ਵੀ ਜਾਰੀ ਕੀਤਾ ਗਿਆ ਹੈ।
ਫ਼ਿਲਮ 'ਚ ਅਜੇ ਦੇਵਗਨ 'ਤਨਹਾਜੀ' ਦਾ ਕਿਰਦਾਰ ਨਿਭਾਉਣਗੇ। 'ਤਨਹਾਜੀ' ਮਾਲੂਸਰੇ ਛਤਰਪਤੀ ਸ਼ਿਵਾਜੀ ਦਾ ਜਰਨੈਲ ਸੀ, ਜਿਹੜਾ ਮਰਾਠਿਆਂ ਲਈ ਮੁਗਲਾਂ ਨਾਲ ਲੜਦਿਆਂ ਸਿਨਹਾਗੜ ਦੀ ਲੜਾਈ ਵਿੱਚ ਮਾਰਿਆ ਗਿਆ ਸੀ। 'ਤਨਹਾਜੀ' ਕੌਂਧਾਨਾ ਦੇ ਕਿਲ੍ਹੇ ਨੂੰ ਜਿੱਤਣ ਵੇਲੇ ਮਾਰਿਆ ਗਿਆ ਸੀ।
ਹੋਰ ਪੜ੍ਹੋ: ਚੋਰਾਂ ਨੇ ਉਡਾਏ ਗੈਰੀ ਸੰਧੂ ਦੇ ਹੋਸ਼, ਲੱਖਾਂ ਦਾ ਮਾਲ ਉਡਾਇਆ
ਓਮ ਰਾਉਤ 'ਤਨਹਾਜੀ' ਨੂੰ ਅਨਸੰਗ ਵਾਰੀਅਰ ਵੱਲੋਂ ਨਿਰਦੇਸ਼ਿਤ ਕੀਤਾ ਜਾਵੇਗਾ। ਅਜੇ ਦੇਵਗਨ, ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ ਮਿਲ ਕੇ ਇਸ ਫ਼ਿਲਮ ਦਾ ਨਿਰਮਾਣ ਕਰ ਰਹੇ ਹਨ। ਫ਼ਿਲਮ ਅਗਲੇ ਸਾਲ ਦੇ ਸ਼ੁਰੂ ਵਿੱਚ 10 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਖ਼ਾਸ ਗੱਲ ਇਹ ਹੈ ਕਿ ਇਹ ਫ਼ਿਲਮ 3D ਵਿੱਚ ਰਿਲੀਜ਼ ਹੋਵੇਗੀ।
ਹੋਰ ਪੜ੍ਹੋ: ਸਲਮਾਨ ਖ਼ਾਨ ਨੇ ਸਾਂਝੀ ਕੀਤੀ ਆਪਣੀ ਪਤਨੀ ਪਹਿਲੀ ਲੁੱਕ
ਦੱਸ ਦੇਈਏ ਕਿ ਸੈਫ਼ ਅਲੀ ਖ਼ਾਨ ਅਤੇ ਅਜੇ ਦੇਵਗਨ ਨਾਲ ਇਹ ਚੌਥੀ ਫ਼ਿਲਮ ਹੈ। ਹਾਲਾਂਕਿ, ਲੰਮੇ ਸਮੇਂ ਤੋਂ ਦੋਵਾਂ ਦੇ ਨਾਲ ਕੋਈ ਫ਼ਿਲਮ ਨਹੀਂ ਆਈ ਹੈ। ਸੈਫ਼ ਅਲੀ ਖ਼ਾਨ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ 'ਲਾਲ ਕਪਤਾਨ' ਦੀ ਗੱਲ ਕਰੀਏ ਤਾਂ ਇਸ ਨੇ ਬਾਕਸ ਆਫਿਸ 'ਤੇ ਕੁਝ ਖ਼ਾਸ ਕੰਮ ਨਹੀਂ ਦਿਖਾਇਆ ਹੈ। ਆਲੋਚਕਾਂ ਵੱਲੋਂ ਫ਼ਿਲਮ ਦੀ ਪ੍ਰਸ਼ੰਸਾ ਕੀਤੀ ਗਈ ਹੈ। ਇਸ 'ਚ ਸੈਫ਼ ਅਲੀ ਖ਼ਾਨ ਦੇ ਪ੍ਰਦਰਸ਼ਨ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਹਾਲਾਂਕਿ, ਦਰਸ਼ਕ ਫ਼ਿਲਮ ਨੂੰ ਵੇਖਣ ਲਈ ਬਹੁਤ ਘੱਟ ਗਿਣਤੀ ਵਿੱਚ ਥੀਏਟਰ ਪਹੁੰਚ ਰਹੇ ਸਨ।