ਮੁੰਬਈ: ਅਦਾਕਾਰ ਇਰਫ਼ਾਨ ਖ਼ਾਨ ਦੀ ਪਤਨੀ ਸੁਤਾਪਾ ਸਿਕਦਰ ਨੇ ਸੋਸ਼ਲ ਮੀਡੀਆ ਰਾਹੀਂ ਅਦਾਕਾਰ ਦੇ ਲਈ ਇੱਕ ਭਾਵੁਕ ਪੋਸਟ ਲਿਖੀ ਹੈ। ਇਰਫ਼ਾਨ ਖ਼ਾਨ ਦਾ ਦੇਹਾਂਤ ਬੁੱਧਵਾਰ ਨੂੰ ਮੁੰਬਈ 'ਚ ਹੋਇਆ ਸੀ।
ਉਨ੍ਹਾਂ ਨੇ ਆਪਣੀ ਡੀਪੀ ਨੂੰ ਅਪਡੇਟ ਕਰਦੇ ਹੋਏ ਪਤੀ ਇਰਫ਼ਾਨ ਖ਼ਾਨ ਦੇ ਨਾਲ ਇੱਕ ਖ਼ੂਬਸੁਰਤ ਤਸਵੀਰ ਪੋਸਟ ਕੀਤੀ ਤੇ ਲਿਖਿਆ,"ਮੈਂ ਗੁਆਇਆ ਨਹੀਂ ਹੈ ਮੈਂ ਹਰ ਪਾਸੇ ਪਾਇਆ ਹੈ.....।"
ਫੇਸਬੁੱਕ 'ਤੇ ਇਸ ਪੋਸਟ ਨੂੰ ਇਰਫ਼ਾਨ ਦੇ ਕਈ ਫ਼ੈਨਜ਼ ਨੇ ਇਸ ਨੂੰ ਪਸੰਦ ਕੀਤਾ ਹੈ ਤੇ ਪਿਆਰੇ ਕੁਮੈਂਟ ਵੀ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ,"ਤੁਸੀਂ ਬਹੁਤ ਮਜ਼ਬੂਤ ਹੋ.. ਪਿਆਰ।"
ਹੋਰ ਪੜ੍ਹੋ: ਨਸੀਰੂਦੀਨ ਸ਼ਾਹ ਦੀ ਖ਼ਰਾਬ ਸਿਹਤ ਦੀਆਂ ਅਫ਼ਵਾਹਾਂ ਝੂਠੀਆਂ: ਜ਼ਮੀਰੂਦੀਨ ਸ਼ਾਹ
ਸੁਤਾਪਾ ਕੇ ਇਰਫ਼ਾਨ ਇੱਕ ਦੂਜੇ ਨੂੰ ਦਿੱਲੀ ਸਥਿਤ ਨੈਸ਼ਨਲ ਸਕੂਲ ਆਫ਼ ਡਰਾਮਾ 'ਚ ਮਿਲੇ ਸਨ, ਜਿਸ ਤੋਂ ਬਾਅਦ ਦੋਵਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋਇਆ ਹੈ ਤੇ 1995 'ਚ ਵਿਆਹ ਕਰਵਾ ਲਿਆ।