ਮੁੰਬਈ: ਸੋਸ਼ਲ ਮੀਡੀਆ ਸੁਸ਼ਾਂਤ ਸਿੰਘ ਦੀ ਮੌਤ ਦਾ ਗਮ ਹਾਲੇ ਵੀ ਸਾਰੇ ਲੋਕਾਂ ਦੇ ਦਿਲਾਂ ਵਿੱਚ ਹੈ। ਇਸ ਦੇ ਨਾਲ ਹੀ ਰੋਜ਼ਾਨਾ ਹੀ ਕੋਈ ਨਾ ਕੋਈ ਨਵੀਂ ਵੀਡੀਓ ਜਾ ਤਸਵੀਰ ਅਦਾਕਾਰ ਦੇ ਸਬੰਧ ਵਿੱਚ ਸਾਹਮਣੇ ਆ ਜਾਂਦੀ ਹੈ। ਅਜਿਹੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ ਜੋ ਸੁਸ਼ਾਂਤ ਦੇ ਫ਼ੈਨ ਪੇਜ ਨੇ ਸਾਂਝਾ ਕੀਤਾ ਹੈ।
- " class="align-text-top noRightClick twitterSection" data="
">
ਇਹ ਵੀਡੀਓ ਹਾਲ ਹੀ ਵਿੱਚ ਸੁਸ਼ਾਂਤ ਦੇ ਪਟਨਾ ਵਾਲੇ ਘਰ ਵਿੱਚ ਆਯੋਜਿਤ ਪ੍ਰੇਅਰ ਮੀਟ ਦੀ ਹੈ, ਜਿਸ ਵਿੱਚ ਉਨ੍ਹਾਂ ਦੀ ਫੁੱਲਾਂ ਦੇ ਹਾਲ ਵਾਲੀ ਤਸਵੀਰ ਸਾਹਮਣੇ ਪਰਿਵਾਰ ਵਾਲੇ ਬੈਠਕੇ ਅਦਾਕਾਰ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਥਨਾ ਕਰ ਰਹੇ ਹਨ।
ਵੀਡੀਓ ਵਿੱਚ ਸੁਸ਼ਾਂਤ ਦੇ ਪਿਤਾ ਕੇ.ਕੇ ਸਿੰਘ ਕੁਰਸੀ ਉਤੇ ਬੈਠੇ ਹੋਏ ਨਜ਼ਰ ਆ ਰਹੇ ਹਨ ਜਦਕਿ ਉਨ੍ਹਾਂ ਦੀ ਭੈਣ ਤੇ ਬਾਕੀ ਸਾਰੇ ਪਰਿਵਾਰਕ ਮੈਂਬਰ ਨੀਚੇ ਬੈਠੇ ਹੋਏ ਨਜ਼ਰ ਆ ਰਹੇ ਹਨ ਤੇ ਅਦਾਕਾਰ ਦੀ ਆਤਮਾ ਦੀ ਸ਼ਾਂਤੀ ਲਈ ਮੰਤਰ ਪੜ੍ਹ ਰਹੇ ਹਨ।
ਅਦਾਕਾਰ ਦੀ ਮੌਤ ਨੂੰ ਲੈ ਕੇ ਕਈ ਲੋਕ ਦੁੱਖੀ ਹਨ ਤੇ ਉੱਥੇ ਹੀ ਗੁੱਸੇ ਵਿੱਚ ਵੀ ਹਨ। ਰਿਪੋਰਟਾਂ ਮੁਤਾਬਕ ਸੁਸ਼ਾਂਤ ਨੇ ਆਤਮਹੱਤਿਆ ਦੀ ਵਜ੍ਹਾ ਡਿਪਰੈਸ਼ਨ ਸੀ।