ETV Bharat / sitara

ਸੁਸ਼ਾਂਤ ਖ਼ੁਦਕੁਸ਼ੀ ਮਾਮਲਾ: ਸੀਬੀਆਈ ਜਾਂਚ ਲਈ ਸੁਸ਼ਾਂਤ ਦੇ ਪਰਿਵਾਰ ਨੇ ਪਟਨਾ ਹਾਈ ਕੋਰਟ 'ਚ ਪਾਈ ਪਟੀਸ਼ਨ - ਸੀਬੀਆਈ ਜਾਂਚ

ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਸਬੰਧੀ ਪਟਨਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ। ਪਟੀਸ਼ਨ ਵਿੱਚ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਗੱਲ ਆਖੀ ਹੈ।

ਸੁਸ਼ਾਂਤ ਖ਼ੁਦਕੁਸ਼ੀ ਮਾਮਲਾ
ਸੁਸ਼ਾਂਤ ਖ਼ੁਦਕੁਸ਼ੀ ਮਾਮਲਾ
author img

By

Published : Jul 31, 2020, 2:49 PM IST

ਪਟਨਾ: ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਸਬੰਧੀ ਸੁਸ਼ਾਂਤ ਦੇ ਰਿਸ਼ਤੇਦਾਰਾਂ ਵੱਲੋਂ ਸ਼ੁੱਕਰਵਾਰ ਨੂੰ ਪਟਨਾ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਪਟੀਸ਼ਨ ਵਿੱਚ ਅਦਾਲਤ ਤੋਂ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਜਾਂਚ ਪੁਲਿਸ ਦੀ ਥਾਂ ਸੀਬੀਆਈ ਨੂੰ ਸੌਂਪੀ ਜਾਵੇ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਕੋਰੋਨਾ ਕਾਰਨ ਪਟਨਾ ਹਾਈ ਕੋਰਟ ਦੇ ਰੁਟੀਨ ਬੈਂਚ ਦੇ ਬੰਦ ਹੋਣ ਤੋਂ ਬਾਅਦ, ਪਰਿਵਾਰਾਂ ਨੇ ਇੱਕ ਪੱਤਰ ਪਟੀਸ਼ਨ ਦਾਖ਼ਲ ਕੀਤੀ ਹੈ। ਦੱਸ ਦੇਈਏ ਕਿ ਸੁਸ਼ਾਂਤ ਦੇ ਪਰਿਵਾਰ ਨੇ ਸੀਬੀਆਈ ਜਾਂਚ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ। ਹੁਣ ਰਿਸ਼ਤੇਦਾਰਾਂ ਨੇ ਇਸ ਮਾਮਲੇ ਨੂੰ ਲੈ ਕੇ ਪਟਨਾ ਹਾਈ ਕੋਰਟ ਵਿੱਚ ਪਹੁੰਚ ਕੀਤੀ ਹੈ।

ਸੁਸ਼ਾਂਤ ਦੀ 14 ਜੂਨ ਨੂੰ ਮੁੰਬਈ ਵਿੱਚ ਹੋਈ ਸੀ ਮੌਤ

ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਮੁੰਬਈ ਵਿੱਚ ਖ਼ੁਦਕੁਸ਼ੀ ਕੀਤੀ ਸੀ। ਪਟਨਾ ਪੁਲਿਸ ਨੇ ਇਸ ਮਾਮਲੇ 'ਤੇ ਮੁੰਬਈ 'ਚ ਜਾਂਚ ਤੇਜ਼ ਕਰ ਦਿੱਤੀ ਹੈ। ਪਟਨਾ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਮੁੰਬਈ ਦੇ ਕਿਸੇ ਵੀ ਪੁਲਿਸ ਅਧਿਕਾਰੀ ਨੇ ਬਿਹਾਰ ਦੀ ਟੀਮ ਨਾਲ ਗੱਲਬਾਤ ਨਹੀਂ ਕੀਤੀ ਹੈ। ਪੁਲਿਸ ਨੇ ਡਾ. ਕ੍ਰੇਸੀ ਚਾਵੜਾ ਤੋਂ ਪੁੱਛਗਿੱਛ ਕੀਤੀ ਹੈ। ਡਾ. ਚਾਵੜਾ ਨੇ ਸੱਤ ਮਹੀਨਿਆਂ ਤੱਕ ਸੁਸ਼ਾਂਤ ਦਾ ਇਲਾਜ ਕੀਤਾ ਸੀ। ਡਾਕਟਰ ਨੇ ਕਿਹਾ ਕਿ ਸੁਸ਼ਾਂਤ ਦਾ ਪਰਿਵਾਰ ਉਸ ਨੂੰ ਕਦੇ ਨਹੀਂ ਮਿਲਿਆ। ਸੁਸ਼ਾਂਤ ਨੇ ਫਰਵਰੀ ਤੋਂ ਹੀ ਦਵਾਈ ਛੱਡ ਦਿੱਤੀ ਸੀ। ਪਟਨਾ ਦੇ ਐਸਐਸਪੀ ਨੇ ਵੀ ਡਾਕਟਰ ਨਾਲ ਗੱਲਬਾਤ ਕੀਤੀ ਹੈ।

ਕੁੱਕ ਅਤੇ ਡਰਾਈਵਰ ਤੋਂ ਵੀ ਕੀਤੀ ਗਈ ਪੁੱਛਗਿੱਛ

ਸੁਸ਼ਾਂਤ ਦੇ ਨਵੇਂ ਕੁੱਕ ਅਤੇ ਡਰਾਈਵਰ ਦੋਹਾਂ ਤੋਂ ਪੁਲਿਸ ਨੇ ਪੁੱਛਗਿੱਛ ਕੀਤੀ ਹੈ ਕਿਉਂਕਿ ਰਿਆ ਨੇ 6 ਤੋਂ 8 ਮਹੀਨੇ ਪਹਿਲਾਂ ਪੁਰਾਣੀ ਕੁੱਕ ਅਤੇ ਡਰਾਈਵਰ ਨੂੰ ਭਜਾ ਦਿੱਤਾ ਸੀ। ਸੁਸ਼ਾਂਤ ਦਾ ਇਲਾਜ ਚਾਰ ਡਾਕਟਰਾਂ ਨੇ ਕੀਤਾ। ਦਿਲ ਬੇਚਾਰਾ ਫਿਲਮ ਦੀ ਸ਼ੂਟਿੰਗ ਸਮੇਂ ਸੁਸ਼ਾਂਤ ਮਾਨਸਿਕ ਤੌਰ 'ਤੇ ਬਿਹਤਰ ਸਨ। ਪਟਨਾ ਪੁਲਿਸ ਦਿਲ ਬੇਚਾਰਾ ਦੇ ਨਿਰਦੇਸ਼ਕ ਤੋਂ ਵੀ ਇਸ ਬਾਰੇ ਜਾਣਕਾਰੀ ਲਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.