ETV Bharat / sitara

ਕਾਸਟਿੰਗ ਕਾਊਚ ਉੱਤੇ ਸੁਰਵੀਨ ਚਾਵਲਾ ਨੇ ਕੀਤੇ ਅਹਿਮ ਖੁਲਾਸੇ - latest bollywood news

ਅਦਾਕਾਰਾ ਸੁਰਵੀਨ ਚਾਵਲਾ ਨੇ ਇੱਕ ਨਿਜੀ ਇੰਟਰਵਿਊ 'ਚ ਕਾਸਟਿੰਗ ਕਾਊਚ ਨੂੰ ਲੈਕੇ ਖੁਲਾਸੇ ਕੀਤੇ ਹਨ। ਸੁਰਵੀਨ ਨੇ ਕਿਹਾ ਹੈ ਕਿ ਇੱਕ ਸਾਊਥ ਦੇ ਨਿਰਦੇਸ਼ਕ ਨੇ ਉਨ੍ਹਾਂ ਨਾਲ ਗ਼ਲਤ ਸ਼ਬਦਵਲੀ ਵਰਤੀ ਸੀ।

ਫ਼ੋਟੋ
author img

By

Published : Sep 23, 2019, 11:26 PM IST

ਮੁੰਬਈ: ਅਦਾਕਾਰਾ ਸੁਰਵੀਨ ਚਾਵਲਾ ਨੇ ਕਾਸਟਿੰਗ ਕਾਊਚ ਨੂੰ ਲੈ ਕੇ ਅਹਿਮ ਖੁਲਾਸੇ ਕੀਤੇ ਹਨ। ਸੁਰਵੀਨ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ ਸਾਊਥ ਦੀਆਂ ਫ਼ਿਲਮਾਂ ਦੇ ਇੱਕ ਨਿਰਦੇਸ਼ਕ ਉਨ੍ਹਾਂ ਦੇ ਸਰੀਰ ਨੂੰ ਲੈ ਕੇ ਟਿੱਪਣੀ ਕੀਤੀ ਸੀ। ਸੁਰਵੀਨ ਨੇ ਕਿਹਾ ਨਿਰਦੇਸ਼ਕ ਨੇ ਉਸ ਨੂੰ ਕਿਹਾ, "ਮੈਡਮ ਮੈਂ ਤੁਹਾਡੇ ਜਿਸਮ ਦੀ ਇੱਕ ਇੱਕ ਇੰਚ ਨੂੰ ਜਾਣਨਾ ਚਾਹੁੰਦਾ ਹਾਂ।"

ਇੱਕ ਨਿਜੀ ਵੈਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਸੁਰਵੀਨ ਚਾਵਲਾ ਨੇ ਕਾਸਟਿੰਗ ਕਾਊਚ 'ਤੇ ਗੱਲਬਾਤ ਕੀਤੀ। ਸੁਰਵੀਨ ਨੇ ਦੱਸਿਆ, "ਉਨ੍ਹਾਂ ਨੂੰ ਸਾਊਥ ਦੇ ਤਿੰਨ ਵਾਰ ਅਤੇ ਕੁਲ੍ਹ ਪੰਜ ਵਾਰ ਕਾਸਟਿੰਗ ਕਾਊਚ ਦਾ ਸਾਹਮਣਾ ਕਰਨਾ ਪਿਆ ਹੈ।" ਉਸ ਨੇ ਕਿਹਾ ਕਿ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਉਹ ਟੀਵੀ ਤੋਂ ਫ਼ਿਲਮਾਂ 'ਚ ਜਾ ਰਹੀ ਸੀ। ਉਹ ਜਦੋਂ ਸਾਊਥ ਦੇ ਨਿਰਦੇਸ਼ਕ ਨੂੰ ਮਿਲੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਵਿਚਕਾਰ ਭਾਸ਼ਾ ਦੀ ਸਮੱਸਿਆ ਹੈ। ਮੈਂ ਤੁਹਾਡੀ ਬੌਡੀ ਦੇ ਹਰ ਇੰਚ ਦੇ ਬਾਰੇ ਜਾਣਨਾ ਚਾਹੁੰਦਾ ਹੈ। ਸੁਰਵੀਨ ਨੇ ਉਸ ਤੋਂ ਬਾਅਦ ਉਹ ਫ਼ਿਲਮ ਨਹੀਂ ਕੀਤੀ।

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਨਿੱਤਰੇ ਲੋਕ
ਸੁਰਵੀਨ ਨੇ ਇਹ ਵੀ ਕਿਹਾ ਕਿ ਹੇਟ ਸਟੋਰੀ ਦੀ ਰਿਲੀਜ਼ ਤੋਂ ਬਾਅਦ ਉਹ ਡਿਪਰੈਸ਼ਨ 'ਚ ਚਲੀ ਗਈ ਸੀ। ਚੀਜਾਂ ਜਿਸ ਤਰ੍ਹਾਂ ਉਸ ਨੇ ਸੋਚੀਆਂ ਸਨ ਉਸ ਤਰ੍ਹਾਂ ਬਿਲਕੁਲ ਵੀ ਨਹੀਂ ਹੋਈਆਂ। ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਸੁਰਵੀਨ ਹਾਲ ਹੀ ਦੇ ਵਿੱਚ ਸੇਕਰੇਡ ਗੇਮਸ 2 ਦੇ ਵਿੱਚ ਨਜ਼ਰ ਆਈ ਹੈ।

Intro:Body:

bavleen

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.