ETV Bharat / sitara

ਸੰਨੀ ਲਿਓਨ ਨੇ ਵੀਡੀਓ ਸ਼ੇਅਰ ਕਰ ਪ੍ਰਸ਼ੰਸਕਾਂ ਨੂੰ ਦਿੱਤਾ ਸ਼ਾਨਦਾਰ ਚੈਲੇਂਜ, ਪੁੱਛਿਆ ਇਹ ਸਵਾਲ - ਤਸਵੀਰਾਂ ਅਤੇ ਵੀਡੀਓ ਪੋਸਟ

ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਆਖਰਕਾਰ ਆਪਣੀ ਮਿਹਨਤ ਦੇ ਜ਼ੋਰ 'ਤੇ ਅੱਜ ਇਸ ਮੁਕਾਮ 'ਤੇ ਪਹੁੰਚ ਗਈ ਹੈ। ਜਿਥੇ ਉਸ ਨੂੰ ਪੂਰੀ ਦੁਨੀਆ 'ਚ ਵਿਸ਼ੇਸ਼ ਪਛਾਣ ਮਿਲੀ ਹੈ। ਫਿਲਮਾਂ ਤੋਂ ਇਲਾਵਾ ‘ਬਿੱਗ ਬੌਸ’ ਫੇਮ ਅਦਾਕਾਰਾ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਆਪਣੀਆਂ ਤਸਵੀਰਾਂ ਅਤੇ ਵੀਡੀਓ ਪੋਸਟ ਕਰਦੀ ਰਹਿੰਦੀ ਹੈ।

sunny
sunny
author img

By

Published : Jul 12, 2021, 9:33 AM IST

ਮੁੰਬਈ: ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਆਪਣੀਆਂ ਫਿਲਮਾਂ ਨਾਲੋਂ ਜ਼ਿਆਦਾ ਸੋਸ਼ਲ ਮੀਡੀਆ ਪੋਸਟਾਂ ਕਾਰਨ ਚਰਚਾ 'ਚ ਬਣੀ ਰਹਿੰਦੀ ਹੈ। ਸੰਨੀ ਲਿਓਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਮਜ਼ੇਦਾਰ ਵੀਡੀਓ ਅਤੇ ਫੋਟੋਆਂ ਪੋਸਟ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸੰਨੀ ਲਿਓਨ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਪ੍ਰਸ਼ੰਸਕਾਂ ਨਾਲ ਇੱਕ ਬਹੁਤ ਹੀ ਮਜ਼ੇਦਾਰ ਵੀਡੀਓ ਸ਼ੇਅਰ ਕੀਤੀ ਹੈ। ਜਿਸਦੇ ਜ਼ਰੀਏ ਉਹ ਪ੍ਰਸ਼ੰਸਕਾਂ ਨੂੰ ਇੱਕ ਮਜ਼ੇਦਾਰ ਚੁਣੌਤੀ ਦੇ ਰਹੀ ਹੈ। ਸੰਨੀ ਇਸ ਵੀਡੀਓ ਦੇ ਇਕ ਗਾਣੇ 'ਤੇ ਅਦਾਕਾਰੀ ਕਰ ਰਹੀ ਹੈ, ਨਾਲ ਹੀ ਉਹ ਪ੍ਰਸ਼ੰਸਕਾਂ ਨੂੰ ਪੁੱਛ ਰਹੀ ਹੈ ਕਿ ਇਹ ਕਿਹੜਾ ਗੀਤ ਹੈ ?

ਸੰਨੀ ਲਿਓਨ ਨੇ ਆਪਣੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਤੁਸੀਂ ਇਸ ਵੀਡੀਓ 'ਚ ਸੰਨੀ ਨੂੰ ਗਾਣੇ 'ਤੇ ਅਦਾਕਾਰੀ ਕਰਦੇ ਵੇਖ ਸਕਦੇ ਹੋ। ਸੰਨੀ ਆਪਣੀ ਕਾਰ 'ਚ ਬੈਠੀ ਹੈ ਅਤੇ ਗਾਣੇ 'ਤੇ ਅਦਾਕਾਰੀ ਕਰ ਰਹੀ ਹੈ ਅਤੇ ਪ੍ਰਸ਼ੰਸਕਾਂ ਨੂੰ ਪੁੱਛ ਰਹੀ ਹੈ ਕਿ ਇਹ ਕਿਹੜਾ ਗਾਣਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਸੰਨੀ ਨੇ ਕੈਪਸ਼ਨ ਲਿਖਿਆ ਹੈ 'ਕੀ ਤੁਸੀਂ ਇਸ ਗਾਣੇ ਦਾ ਅੰਦਾਜ਼ਾ ਲਗਾ ਸਕਦੇ ਹੋ?'

ਇਸ ਦੇ ਨਾਲ ਹੀ ਸੰਨੀ ਲਿਓਨੀ ਦੀ ਇਸ ਵੀਡੀਓ ਨੂੰ ਹੁਣ ਤੱਕ ਗਿਆਰਾਂ ਲੱਖ ਤੋਂ ਜ਼ਿਆਦਾ ਪ੍ਰਸ਼ੰਸਕ ਦੇਖ ਚੁੱਕੇ ਹਨ। ਉਸ ਦੇ ਪ੍ਰਸ਼ੰਸਕ ਸੰਨੀ ਦੀ ਵੀਡੀਓ 'ਤੇ ਲਗਾਤਾਰ ਟਿੱਪਣੀ ਕਰ ਰਹੇ ਹਨ। ਪਸੰਦਾਂ ਤੋਂ ਇਲਾਵਾ ਸੰਨੀ ਲਿਓਨ ਦੀ ਵੀਡੀਓ 'ਤੇ ਹੁਣ ਤੱਕ ਤਿੰਨ ਹਜ਼ਾਰ ਤੋਂ ਵੱਧ ਟਿੱਪਣੀਆਂ ਵੀ ਆ ਚੁੱਕੀਆਂ ਹਨ। ਸੰਨੀ ਲਿਓਨੀ ਦੇ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਅਦਾਕਾਰਾ ਮਨੋਵਿਗਿਆਨਕ ਥ੍ਰਿਲਰ ਫਿਲਮ 'ਸ਼ਿਰੋ' 'ਚ ਨਜ਼ਰ ਆਉਣ ਵਾਲੀ ਹੈ।

ਬੀਤੇ ਦਿਨੀਂ ਸੰਨੀ ਲਿਓਨੀ ਨੇ ਆਪਣੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀ ਹੈ, ਜਿਸ ਵਿੱਚ ਉਹ ਦੱਸ ਰਹੀ ਸੀ ਕਿ ਉਹ ਆਪਣੇ ਪਤੀ ਡੈਨੀਅਲ ਵੇਬਰ ਲਈ ਰਾਤ ਨੂੰ ਗੁਪਤ ਤਰੀਕੇ ਨਾਲ ਦਵਾਈ ਲੈਣ ਗਈ ਸੀ। ਖੁਦ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਸੰਨੀ ਨੇ ਲਿਖਿਆ,' ਹਮ... ਮੈਂ ਸਹੁੰ ਚੁੱਕਦੀ ਹਾਂ ਕਿ ਜਦੋਂ ਵੀ ਮੈਂ ਇਸ ਤਰ੍ਹਾਂ ਬਾਹਰ ਜਾਂਦੀ ਹਾਂ ਤਾਂ ਕੋਈ ਵੀ ਮੈਨੂੰ ਨਹੀਂ ਪਛਾਣ ਪਾਉਂਦਾ। ਪਤਨੀ ਦਾ ਕਰਤੱਬ, ਡੈਨੀਅਲ ਵੇਬਰ ਬਿਮਾਰ ਹੈ ਅਤੇ ਮੈਨੂੰ ਉਸ ਦੀ ਦਵਾਈ ਲੈਣ ਲਈ ਦੇਰ ਰਾਤ ਬਾਹਰ ਜਾਣਾ ਪਿਆ।

ਇਹ ਵੀ ਪੜ੍ਹੋ:ਕਰੀਨਾ ਦੇ ਛੋਟੇ ਬੇਟੇ ਦਾ ਨਾਮ ਆਇਆ ਸਾਹਮਣੇ, ਕਪੂਰ ਪਰਿਵਾਰ ਨੇ ਲਗਾਈ ਮੋਹਰ

ਇਸ ਵੀਡੀਓ 'ਚ ਚਿਹਰੇ 'ਤੇ ਸਕਾਰਫ ਬੰਨ੍ਹੀ, ਸੰਨੀ ਲਿਓਨ ਨੇ ਮਜ਼ਾਕ 'ਚ ਕਿਹਾ,' ਅੱਛਾ ਦੋਸਤੋ, ਮੈਂ ਲੁੱਟ ਦੀ ਵਾਰਦਾਤ ਨਹੀਂ ਕਰਨ ਜਾ ਰਹੀ, ਬਲਕਿ ਮੈਂ ਤਾਂ ਸਿਰਫ ਮਿਸਟਰ ਵੇਬਰ ਲਈ ਦਵਾਈਆਂ ਲੈਣ ਗਈ ਸੀ। ਉਨ੍ਹਾਂ ਦੀ ਪਿੱਠ 'ਚ ਚਿਕਨ (ਖਿੱਚ) ਪੈ ਰਹੀ ਹੈ, ਇਸ ਲਈ ਮੈਂ ਉਨ੍ਹਾਂ ਨੂੰ ਕਿਹਾ ਕਿ ਦੁਬਾਰਾ ਚਿਕਨ ਖਾਣਾ ਬੰਦ ਕਰੋ।

ਗੌਰਤਲਬ ਹੈ ਕਿ ਜਦੋਂ ਸੰਨੀ ਲਿਓਨੀ ਨੇ ਭਾਰਤ ਵਿੱਚ ਕਦਮ ਰੱਖਿਆ ਸੀ, ਤਾਂ ਉਸਨੂੰ ਪੋਰਨ ਇੰਡਸਟਰੀ ਨਾਲ ਜੁੜੇ ਹੋਣ ਕਾਰਨ ਲੋਕਾਂ ਦੀਆਂ ਨਕਾਰਾਤਮਕ ਟਿਪਣੀਆਂ ਸੁਣਨੀਆਂ ਪਈਆਂ ਸਨ। ਹਾਲਾਂਕਿ ਹੁਣ ਉਹ ਬਾਲੀਵੁੱਡ ਦਾ ਹਿੱਸਾ ਬਣ ਗਈ ਹੈ। ਉਸ ਦਾ ਆਪਣੇ ਪਤੀ ਡੈਨੀਅਲ ਵੇਬਰ ਨਾਲ ਬਹੁਤ ਚੰਗਾ ਰਿਸ਼ਤਾ ਹੈ ਅਤੇ ਉਹ ਆਪਣੇ 3 ਬੱਚਿਆਂ ਨਾਲ ਮੁੰਬਈ ਵਿਚ ਰਹਿ ਰਹੀ ਹੈ। ਸੰਨੀ ਅਤੇ ਡੈਨੀਅਲ ਦੀ ਮੁਲਾਕਾਤ ਕਾਫ਼ੀ ਦਿਲਚਸਪ ਸੀ, ਇਸ ਗੱਲ ਦਾ ਖੁਲਾਸਾ ਸੰਨੀ ਨੇ ਇੱਕ ਇੰਟਰਵਿਊ ਦੌਰਾਨ ਕੀਤਾ ਸੀ।

ਇਹ ਵੀ ਪੜ੍ਹੋ:ਬਾਹੂਬਲੀ ਦੇ 6 ਸਾਲ ਪੂਰੇ, ਅੱਜ ਵੀ ਲੋਕਾਂ ਦੀ ਪਹਿਲੀ ਪੰਸਦ

ETV Bharat Logo

Copyright © 2025 Ushodaya Enterprises Pvt. Ltd., All Rights Reserved.