ETV Bharat / sitara

ਸੁਨੀਲ ਗਰੋਵਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿਲ ਦੀ ਹੋਈ ਸਰਜਰੀ - ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ

ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਇੱਕ ਵੱਡੀ ਖ਼ਬਰ ਹੈ। ਸੁਨੀਲ ਗਰੋਵਰ ਨੂੰ ਦਿਲ ਦੀ ਸਰਜਰੀ ਤੋਂ ਬਾਅਦ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸੁਨੀਲ ਗਰੋਵਰ ਦੀ ਹਸਪਤਾਲ ਤੋਂ ਬਾਹਰ ਆਉਣ ਦੀ ਪਹਿਲੀ ਝਲਕ ਸਾਹਮਣੇ ਆਈ ਹੈ।

ਸੁਨੀਲ ਗਰੋਵਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਸੁਨੀਲ ਗਰੋਵਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ
author img

By

Published : Feb 3, 2022, 7:16 PM IST

ਨਵੀਂ ਦਿੱਲੀ: ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਇੱਕ ਵੱਡੀ ਖਬਰ ਹੈ। ਸੁਨੀਲ ਗਰੋਵਰ ਨੂੰ ਦਿਲ ਦੀ ਸਰਜਰੀ ਤੋਂ ਬਾਅਦ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸੁਨੀਲ ਗਰੋਵਰ ਦੀ ਹਸਪਤਾਲ ਤੋਂ ਬਾਹਰ ਆਉਣ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਤਸਵੀਰ ਵਿੱਚ ਸੁਨੀਲ ਆਪਣੇ ਹੱਥਾਂ ਨਾਲ ਦਿਲ ਬਣਾਉਂਦੇ ਹੋਏ ਪੈਪਰਾਜ਼ੀ ਨੂੰ ਪੋਜ਼ ਦੇ ਰਹੇ ਹਨ। ਸੁਨੀਲ ਦੀ ਇਸ ਫੋਟੋ ਨੂੰ ਦੇਖ ਕੇ ਅਭਿਨੇਤਾ ਦੇ ਪ੍ਰਸ਼ੰਸਕ ਕੁਝ ਭਾਵੁਕ ਹੋ ਗਏ ਹਨ। ਉਹ ਸੁਨੀਲ ਗਰੋਵਰ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।

ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸੁਨੀਲ ਗਰੋਵਰ 8 ਜਨਵਰੀ ਨੂੰ ਏਸ਼ੀਅਨ ਹਾਰਟ ਇੰਸਟੀਚਿਊਟ ਵਿੱਚ ਚੈੱਕਅਪ ਲਈ ਗਏ ਸੀ। ਜਿੱਥੇ ਇਹ ਪਾਇਆ ਗਿਆ ਕਿ ਕਾਮੇਡੀਅਨ ਦੇ ਦਿਲ ਦੇ ਐਨਜ਼ਾਈਮ (ਟੀਓਪੋਨਿਨ ਟੀ) ਦਾ ਪੱਧਰ ਵਧਿਆ ਹੋਇਆ ਸੀ। ਉਸਨੂੰ NSTEMI (ਇੱਕ ਕਿਸਮ ਦਾ ਦਿਲ ਦਾ ਦੌਰਾ) ਸੀ। ਇਸੇ ਦੌਰਾਨ ਹੀ ਸੁਨੀਲ ਕੋਰੋਨਾ ਪਾਜ਼ੀਟਿਵ ਵੀ ਪਾਏ ਗਏ। ਪਹਿਲਾਂ ਸੁਨੀਲ ਗਰੋਵਰ ਨੂੰ ਦਵਾਈ ਦਿੱਤੀ ਗਈ। ਫਿਰ 12 ਦਿਨ੍ਹਾਂ ਬਾਅਦ ਉਸਦਾ ਕੋਰੋਨਰੀ ਐਂਜੀਓਗਰਾਮ ਕੀਤਾ ਗਿਆ। ਜਿਸ ਵਿੱਚ ਕਾਮੇਡੀਅਨ ਦੇ ਦਿਲ ਵਿੱਚ ਰੁਕਾਵਟ ਦੀ ਗੱਲ ਕੀਤੀ ਗਈ ਸੀ।

ਮਸ਼ਹੂਰ ਅਦਾਕਾਰਾ ਸਿਮੀ ਗਰੇਵਾਲ ਨੇ ਟਵੀਟ ਕਰਕੇ ਸੁਨੀਲ ਗਰੋਵਰ ਦੀ ਸਰਜਰੀ ਬਾਰੇ ਜਾਣਕਾਰੀ ਦਿੱਤੀ ਸੀ। ਟਵੀਟ 'ਚ ਅਦਾਕਾਰਾ ਨੇ ਕਾਮੇਡੀਅਨ ਦੀ ਸਰਜਰੀ 'ਤੇ ਹੈਰਾਨ ਹੋਣ ਦੀ ਗੱਲ ਕਹੀ ਸੀ। ਉਨ੍ਹਾਂ ਨੇ ਲਿਖਿਆ- ''ਮੈਂ ਇਹ ਜਾਣ ਕੇ ਹੈਰਾਨ ਹਾਂ ਕਿ ਸੁਨੀਲ ਗਰੋਵਰ ਦੇ ਦਿਲ ਦੀ ਸਰਜਰੀ ਹੋਈ ਹੈ। ਉਹ ਜੋ ਸਾਡੇ ਦਿਲਾਂ ਨੂੰ ਖੁਸ਼ੀ ਅਤੇ ਹਾਸੇ ਨਾਲ ਭਰ ਦਿੰਦਾ ਹੈ ... ਇਹ ਅੱਜ ਇਸ ਤਰ੍ਹਾਂ ਹੈ। ਮੈਂ ਉਸ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦੀ ਹਾਂ। ਉਹ ਇੱਕ ਸ਼ਾਨਦਾਰ ਪ੍ਰਤਿਭਾ ਹੈ ਅਤੇ ਮੈਂ ਉਸਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ।

ਇਹ ਵੀ ਪੜ੍ਹੋ: ਅਮਿਤਾਭ ਬੱਚਨ ਨੇ ਇਸ ਵਿਅਕਤੀ ਨੂੰ 23 ਕਰੋੜ 'ਚ ਵੇਚਿਆ ਦਿੱਲੀ ਦਾ ਬੰਗਲਾ 'ਸੋਪਨ', ਜਾਣੋ ਕਿਉਂ

ETV Bharat Logo

Copyright © 2025 Ushodaya Enterprises Pvt. Ltd., All Rights Reserved.