ETV Bharat / sitara

ਸੁਸ਼ਾਂਤ ਕੇਸ: ਜੇਲ੍ਹ 'ਚ ਰਹਿਣਗੇ ਰੀਆ-ਸ਼ੌਵਿਕ, ਜ਼ਮਾਨਤ ਪਟੀਸ਼ਨ ਖਾਰਜ - ਨਾਰਕੋਟਿਕਸ ਕੰਟਰੋਲ ਬਿਊਰੋ

ਡਰਗ ਮਾਮਲੇ ਵਿੱਚ ਗ੍ਰਿਫਤਾਰ ਰੀਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੌਵਿਕ ਚੱਕਰਵਰਤੀ ਦੀ ਜ਼ਮਾਨਤ ਪਟੀਸ਼ਨ ਵਿਸ਼ੇਸ਼ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਰੀਆ ਹੁਣ 22 ਸਤੰਬਰ ਤੱਕ ਜੇਲ੍ਹ 'ਚ ਰਹੇਗੀ।

ਸੁਸ਼ਾਂਤ ਕੇਸ: ਜੇਲ੍ਹ 'ਚ ਰਹਿਣਗੇ ਰੀਆ-ਸ਼ੌਵਿਕ, ਜ਼ਮਾਨਤ ਪਟੀਸ਼ਨ ਖਾਰਜ

author img

By

Published : Sep 11, 2020, 12:42 PM IST

ਮੁੰਬਈ: ਵਿਸ਼ੇਸ਼ ਅਦਾਲਤ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰਗ ਮਾਮਲੇ ਵਿੱਚ ਗ੍ਰਿਫਤਾਰ ਰੀਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੌਵਿਕ ਚੱਕਰਵਰਤੀ ਦੀ ਜ਼ਮਾਨਤ ਪਟੀਸ਼ਨਾਂ ਉੱਤੇ ਫੈਸਲਾ ਸੁਣਾਇਆ। ਅਦਾਲਤ ਨੇ ਰੀਆ-ਸ਼ੌਵਿਕ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਇਸ ਤੋਂ ਇਲਾਵਾ ਅਦਾਲਤ ਨੇ ਦੂਜੇ ਚਾਰਾਂ ਮੁਲਜ਼ਮਾਂ ਦੀ ਜ਼ਮਾਨਤ ਪਟੀਸ਼ਨ ਵੀ ਖਾਰਜ ਕਰ ਦਿੱਤੀ ਹੈ। ਰੀਆ ਅਤੇ ਸ਼ੌਵਿਕ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਗ੍ਰਿਫਤਾਰ ਕੀਤਾ ਸੀ।

ਸੁਸ਼ਾਂਤ ਕੇਸ: ਜੇਲ੍ਹ 'ਚ ਰਹਿਣਗੇ ਰੀਆ-ਸ਼ੌਵਿਕ, ਜ਼ਮਾਨਤ ਪਟੀਸ਼ਨ ਖਾਰਜ
ਸੁਸ਼ਾਂਤ ਕੇਸ: ਜੇਲ੍ਹ 'ਚ ਰਹਿਣਗੇ ਰੀਆ-ਸ਼ੌਵਿਕ, ਜ਼ਮਾਨਤ ਪਟੀਸ਼ਨ ਖਾਰਜ

ਐਨਸੀਬੀ ਦਾ ਵਿਰੋਧ

ਐਨਸੀਬੀ ਨੇ ਵੀਰਵਾਰ ਨੂੰ ਜ਼ਮਾਨਤ ਪਟੀਸ਼ਨਾਂ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਹਾਲਾਂਕਿ ਇਸ ਮਾਮਲੇ ਵਿੱਚ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਮਾਤਰਾ ਥੋੜੀ ਸੀ, ਪਰ ਇਹ ਇੱਕ ਵਪਾਰਕ ਮਾਤਰਾ ਸੀ ਅਤੇ ਇਸ ਦੀ ਕੀਮਤ 1,85,200 ਰੁਪਏ ਸੀ।

ਵਿਸ਼ੇਸ਼ ਜੱਜ ਜੀਬੀ ਗੁਰਾਓ ਨੇ ਵੀਰਵਾਰ ਨੂੰ ਚੱਕਰਵਰਤੀ ਭਰਾ-ਭੈਣ ਦੇ ਵਕੀਲ ਤੇ ਵਿਸ਼ੇਸ਼ ਸਰਕਾਰੀ ਵਕੀਲ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ। ਜੱਜ ਨੇ ਇਸ ਕੇਸ ਦੇ ਚਾਰ ਹੋਰ ਮੁਲਜ਼ਮਾਂ ਦੀਆਂ ਜ਼ਮਾਨਤ ਪਟੀਸ਼ਨਾਂ ’ਤੇ ਵੀ ਸੁਣਵਾਈ ਕੀਤੀ।

ਰੀਆ-ਸ਼ੌਵਿਕ ਲੈਂਦੇ ਸਨ ਨਸ਼ਾ

ਸਰਕਾਰੀ ਵਕੀਲ ਅਤੁਲ ਸਰਪਾਂਡੇ ਨੇ ਕਿਹਾ ਕਿ ਐਨਸੀਬੀ ਨੇ ਸਾਰੇ ਮੁਲਜ਼ਮਾਂ ਦੀਆਂ ਪਟੀਸ਼ਨਾਂ ਦਾ ਵਿਰੋਧ ਕੀਤਾ ਸੀ। ਜ਼ਮਾਨਤ ਪਟੀਸ਼ਨਾਂ 'ਤੇ ਆਪਣੇ ਜਵਾਬ ਵਿੱਚ ਐਨਸੀਬੀ ਨੇ ਕਿਹਾ ਕਿ ਰੀਆ ਚੱਕਰਵਰਤੀ ਅਤੇ ਸ਼ੌਵਿਕ ਚੱਕਰਵਰਤੀ ਸੁਸ਼ਾਂਤ ਸਿੰਘ ਰਾਜਪੂਤ ਲਈ ਨਸ਼ੀਲੇ ਪਦਾਰਥਾਂ ਦਾ ਪ੍ਰਬੰਧ ਕਰਦੇ ਸਨ ਅਤੇ ਉਸ ਦੇ ਪੈਸੇ ਅਦਾ ਕਰਦੇ ਸਨ।

'ਰੀਆ ਦੇ ਨਿਰਦੇਸ਼ਾਂ 'ਤੇ ਲਿਆਉਦਾ ਸੀ ਡਰਗ'

ਸਹਿ ਮੁਲਜ਼ਮ ਦੀਪੇਸ਼ ਸਾਵੰਤ ਦੇ ਦਿੱਤੇ ਬਿਆਨ ਮੁਤਾਬਕ ਉਹ ਰਾਜਪੂਤ ਅਤੇ ਰੀਆ ਚੱਕਰਵਰਤੀ ਦੇ ਨਿਰਦੇਸ਼ਾਂ ’ਤੇ ਨਸ਼ਾ ਖਰੀਦਦਾ ਸੀ।

ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰੀਆਂ

ਐਨਸੀਬੀ ਨੇ ਮੰਗਲਵਾਰ ਨੂੰ ਤਿੰਨ ਦਿਨਾਂ ਦੀ ਪੁੱਛਗਿੱਛ ਤੋਂ ਬਾਅਦ ਰੀਆ ਨੂੰ (ਜੋ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹੈ) ਗ੍ਰਿਫਤਾਰ ਕੀਤਾ ਹੈ। ਸ਼ੋਵਿਕ ਅਤੇ ਸੈਮੂਅਲ ਮਿਰਾਂਡਾ ਨੂੰ ਪਿਛਲੇ ਹਫਤੇ ਏਜੰਸੀ ਨੇ ਗ੍ਰਿਫਤਾਰ ਕੀਤਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.