ਮੁੰਬਈ: ਸਲਮਾਨ ਖ਼ਾਨ ਦੀ ਫ਼ਿਲਮ 'ਦਬੰਗ 3' 'ਚ ਇੱਕ ਪਾਸੇ ਦੱਖਣੀ ਅਦਾਕਾਰ ਕਿਚਾ ਸੁਦੀਪ ਵਿਲੇਨ ਦੀ ਭੂਮਿਕਾ 'ਚ ਨਜ਼ਰ ਆਉਣਗੇ ਤੇ ਦੂਜੇ ਪਾਸੇ ਸਲਮਾਨ ਦੀ ਦੂਜੀ ਫ਼ਿਲਮ ਯਾਨੀ 'ਰਾਧੇ' 'ਚ ਸਾਉਥ ਫ਼ਿਲਮਾਂ ਦੇ ਸੁਪਰਸਟਾਰ ਵੀ ਨਜ਼ਰ ਆਉਣਗੇ।
ਹੋਰ ਪੜ੍ਹੋ: #FilmBalaPublicReview: ਫ਼ਿਲਮ ਬਾਲਾ ਦੇ ਪ੍ਰਤੀ ਕੀ ਹੈ ਦਰਸ਼ਕਾਂ ਦੀ ਰਾਏ?(ਵੇਖੋ ਵੀਡੀਓ)
ਇਸ ਅਦਾਕਾਰ ਦਾ ਨਾਂਅ ਭਰਤ ਹੈ। ਉਨ੍ਹਾਂ ਨੇ ਸੰਨੀ ਲਿਓਨ ਅਤੇ ਸਚਿਨ ਜੋਸ਼ੀ ਸਟਾਰਰ ਫ਼ਿਲਮ 'ਜੈਕਪਾਟ' ਨਾਲ ਬਾਲੀਵੁੱਡ ਦੀ ਸ਼ੁਰੂਆਤ ਕੀਤੀ ਸੀ। ਭਰਤ, ਜੋ ਦੱਖਣ ਦੀਆਂ ਫ਼ਿਲਮਾਂ ਦੇ ਸਭ ਤੋਂ ਵੱਡੇ ਸਿਤਾਰਿਆਂ ਵਿੱਚੋਂ ਇੱਕ ਹਨ, ਹੁਣ ਸਲਮਾਨ ਦੀ ਫ਼ਿਲਮ 'ਰਾਧੇ' ਵਿੱਚ ਦਿਖਾਈ ਦੇਣਗੇ। ਭਰਤ ਨੇ ਸਲਮਾਨ ਨਾਲ ਫ਼ੋਟੋਆਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਲਿਖਿਆ,' ਆਖ਼ਰਕਾਰ ਮੇਰਾ ਸੁਪਨਾ ਪੂਰਾ ਹੋ ਗਿਆ। ਇਸ ਦੇ ਲਈ ਮੈਂ ਪ੍ਰਭੁਦੇਵਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਮੇਰੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ, ਉਸ ਲਈ ਉਨ੍ਹਾਂ ਦਾ ਧੰਨਵਾਦ। '
- " class="align-text-top noRightClick twitterSection" data="
">
ਹੋਰ ਪੜ੍ਹੋ: ਦਿੱਲੀ 'ਚ ਪੰਜਾਬੀ ਵਿਰਾਸਤੀ ਮੇਲੇ ਦਾ ਦੂਜਾ ਦਿਨ, ਨੌਜਵਾਨਾਂ ਨੇ ਬੰਨਿਆ ਰੰਗ
ਦੱਸ ਦੇਈਏ ਕਿ ‘ਰਾਧੇ’ ਪ੍ਰਭੂਦੇਵਾ ਦੀ ਨਿਰਦੇਸ਼ਤ ਫ਼ਿਲਮ ‘ਵਾਂਟੇਡ’ ਦਾ ਸੀਕੁਅਲ ਹੈ, ਜਿਸ ਨੂੰ ਪ੍ਰਭੂਦੇਵਾ ਨਿਰਦੇਸ਼ਤ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਸਲਮਾਨ ਨੇ ਫ਼ਿਲਮ ਦਾ ਮੋਸ਼ਨ ਪੋਸਟਰ ਜਾਰੀ ਕੀਤਾ ਸੀ ਜਿਸ ਨੂੰ ਪ੍ਰਸ਼ੰਸਕਾਂ ਦਾ ਕਾਫ਼ੀ ਹੁੰਗਾਰਾ ਮਿਲਿਆ ਸੀ। ਇਹ ਫ਼ਿਲਮ ਸਾਲ 2020 ਵਿੱਚ ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ। ਫ਼ਿਲਹਾਲ ਸਲਮਾਨ ਇਸ ਸਮੇਂ 'ਦਬੰਗ 3' ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਇਲਾਵਾ ਉਹ 'ਬਿੱਗ ਬੌਸ 13' ਨੂੰ ਹੋਸਟ ਵੀ ਕਰ ਰਹੇ ਹਨ।