ਗੌਰਤਲਬ ਹੈ ਕਿ ਬੀਤੇ ਦਿਨੀ ਪਹਿਲਾਂ ਨੇਹਾ ਨੇ ਸੋਸ਼ਲ ਮੀਡੀਆ 'ਤੇ ਇੱਕ ਇਮੋਸ਼ਨਲ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਲਿਖਿਆ ਸੀ, 'ਮੈਂਨੂੰ ਨਹੀਂ ਪਤਾ ਸੀ ਇਸ ਦੁਨੀਆਂ ਵਿੱਚ ਇੰਨੇ ਬੁਰੇ ਲੋਕ ਵੀ ਹੁੰਦੇ ਹਨ। ਖ਼ੈਰ ਸਭ ਕੁਝ ਗੁਆ ਕੇ ਹੋਸ਼ ਵਿੱਚ ਹੁਣ ਆਏ, ਤਾਂ ਕੀ ਕੀਤਾ...ਮੈਂ ਆਪਣਾ ਸਭ ਕੁਝ ਦੇ ਦਿੱਤਾ ਅਤੇ ਮੈਨੂੰ ਬਦਲੇ ਵਿੱਚ ਜੋ ਮਿਲਿਆ...ਮੈਂ ਦੱਸ ਵੀ ਨਹੀਂ ਸਕਦੀ ਕਿ ਕੀ ਮਿਲਿਆ।'
ਹੁਣ ਨੇਹਾ ਕੱਕੜ ਦਾ ਇੱਕ ਵੀਡੀਉ ਸਾਹਮਣੇ ਆਇਆ ਹੈ ਜਿਸ ਵਿੱਚ ਉਹ 'ਇਸਮੇਂ ਤੇਰਾ ਘਾਟਾ' ਗੀਤ ਗਾ ਰਹੀ ਹੈ। ਦੱਸ ਦਈਏ ਕਿ ਇਸ ਗੀਤ ਦਾ ਮੇਲ ਵਰਜ਼ਨ ਗਜੇਂਦਰ ਵਰਮਾ ਨੇ ਗਾਇਆ ਸੀ। ਸ਼ਾਇਦ ਉਹ ਇਸ ਗੀਤ ਰਾਹੀਂ ਹਿਮਾਂਸ਼ ਨੂੰ ਕੋਈ ਮੈਸੇਜ ਦੇਣਾ ਚਾਹੁੰਦੀ ਹੈ।