ਮੁੰਬਈ:ਅਦਾਕਾਰਾ ਸੋਨਮ ਕਪੂਰ ਆਹੂਜਾ ਦਾ ਕਹਿਣਾ ਹੈ ਕਿ ਵਿਅਕਤੀ ਦੇ ਲਈ ਆਰਥਿਕ ਰੂਪ ਤੋਂ ਸੁਤੰਤਰ ਹੋਣਾ ਬਹੁਤ ਮਹੱਤਵਪੂਰਨ ਹੈ ਅਤੇ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਸਨਮਾਨ ਅਤੇ ਸੁਤੰਤਰਤਾ ਦੇਣੀ ਚਾਹੀਦੀ ਹੈ।
ਸੋਨਮ ਨੇ ਵਿਦਿਆ ਬਾਲਨ ਦੇ ਇਕ ਰੇਡੀਓ ਸ਼ੋਅ 'ਚਆਪਣੇ ਵਿਚਾਰ ਦੱਸਦੇ ਹੋਏ ਕਿਹਾ ,"ਜਦੋਂ ਮੈਂ 18 ਸਾਲ ਦੀ ਹੋਈ ਸੀ ਮੈਂ ਉਸ ਵੇਲ੍ਹੇਤੋਂ ਹੀ ਆਰਥਿਕ ਪੱਖੋਂ ਸੁਤੰਤਰ ਹੋ ਗਈ ਸੀ। ਪਰ ਭਾਰਤੀ ਸੰਸਕ੍ਰਿਤੀ ਮੁਤਾਬਿਕ ਮੈਂ ਰਹਿੰਦੀ ਆਪਣੇ ਮਾਂ ਬਾਪ ਦੇ ਨਾਲ ਹੀ ਸੀ।"
ਇਸ ਤੋਂ ਇਲਾਵਾ ਸੋਨਮ ਨੇ ਕਿਹਾ ਕਿ ਮੈਨੂੰ ਹਮੇਸ਼ਾ ਉਸ ਤਰ੍ਹਾਂ ਦੀ ਸੁਤੰਤਰਤਾ ਦਿੱਤੀ ਜਾਂਦੀ ਸੀ ਜਿੱਥੇ ਮੈਂ ਆਪਣੇ ਫੈਸਲੇ ਖੁਦ ਕਰਦੀ ਸੀ ਅਤੇ ਪਾਪਾ ਮੈਨੂੰ ਹਮੇਸ਼ਾ ਆਪਣੇ ਜੀਵਨ ਦੇ ਫੈਸਲੇ ਖੁਦ ਲੈਣ ਬਾਰੇ ਦੱਸਦੇ ਸਨ।
ਇਸ ਦੌਰਾਨ ਸੋਨਮ ਨੇ ਇਹ ਵੀ ਕਿਹਾ ਉਨ੍ਹਾਂ ਦੇ ਪਾਪਾਅਨਿਲ ਹਮੇਸ਼ਾ ਆਖਦੇ ਹਨ, "ਮੈਂ ਤੈਨੂੰ ਅਜਿਹੀ ਪਰਵਰਿਸ਼ ਦਿੱਤੀ ਹੈ ਕਿ ਤੂੰ ਹਮੇਸ਼ਾ ਸਹੀ ਫੈਸਲਾ ਲਵੇਂਗੀ ਅਤੇ ਮੈਂ ਸਮਝਦੀ ਹਾਂ ਕਿ ਇਸ ਤਰ੍ਹਾਂ ਦੀ ਸੁਤੰਤਰਤਾ ਹਰ ਮਾਂ-ਬਾਪ ਨੂੰ ਆਪਣੇ ਬੱਚੇ ਨੂੰ ਦੇਣੀ ਚਾਹੀਦੀ ਹੈ।"