ਮੁੰਬਈ: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਕੁਝ ਪੁਰਾਣੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ ਵਿੱਚ ਅਦਾਕਾਰਾ ਦੇ ਹੱਥ ਵਿੱਚ ਬੈਗ ਤੇ ਏਅਰਪੋਰਟ 'ਤੇ ਖੜ੍ਹੀ ਹੋਈ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ਨਾਲ ਅਦਾਕਾਰਾ ਨੇ ਇੱਕ ਵੀਡੀਓ ਨੂੰ ਸਾਂਝਾ ਕੀਤਾ ਹੈ, ਜਿਸ ਦੇ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ ਹੈ, "ਮੇਰੇ ਸਾਰੇ ਬੈਗ ਤਿਆਰ ਨੇ....ਮੈਂ ਜਾਣ ਲਈ ਤਿਆਰ ਹਾਂ......ਕਿਤੇ ਵੀ....ਮੈਂ ਘੁੰਮਣ-ਫਿਰਣ ਨੂੰ ਮਿਸ ਕਰ ਰਹੀ ਹਾਂ।"
- View this post on Instagram
All my bags are packed and I’m ready to go..... somewhere.. anywhere ✈️ I miss travelling
">
ਦੱਸ ਦੇਈਏ ਕਿ ਸੋਨਮ ਦੀ ਇਸ ਪੋਸਟ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਤੇ ਕੁਝ ਸਮੇਂ ਵਿੱਚ ਹੀ ਉਨ੍ਹਾਂ ਦੀ ਪੋਸਟ 'ਤੇ 590K ਲਾਈਕ ਹੋ ਗਏ ਹਨ।
ਹੋਰ ਪੜ੍ਹੋ: ਆਯੁਸ਼ਮਾਨ ਖੁਰਾਨਾ ਦੀ 'ਜੋਕਰ ਲੁੱਕ' ਨੇ ਇੰਟਰਨੈਟ 'ਤੇ ਮਚਾਇਆ ਧਮਾਲ
ਇਸ ਦੇ ਨਾਲ ਹੀ ਸੋਨਮ ਕਪੂਰ ਨੇ ਪਿਛਲੇ ਮਹੀਨੇ ਆਪਣੇ ਪਤੀ ਨਾਲ ਆਪਣੀ ਵਰ੍ਹੇਗੰਢ ਘਰ ਰਹਿ ਕੇ ਹੀ ਮਨਾਈ ਸੀ ਤੇ ਸੋਸ਼ਲ ਮੀਡੀਆ 'ਤੇ ਆਪਣੇ ਪਤੀ ਲਈ ਇੱਕ ਭਾਵੁਕ ਪੋਸਟ ਨੂੰ ਸਾਂਝਾ ਕੀਤਾ ਸੀ।