ਚੰਡੀਗੜ੍ਹ: ਪੰਜਾਬੀ ਗਾਇਕ ਜੱਸੀ ਗਿੱਲ ਅਤੇ ਬਿੱਗ ਬੌਸ-13 ਫੇਮ ਸ਼ਹਿਨਾਜ ਕੌਰ ਗਿੱਲ ਦਾ ਗੀਤ 'ਕਹਿ ਗਈ ਸੌਰੀ' ਰਿਲੀਜ਼ ਹੋ ਗਿਆ ਹੈ। ਗੀਤ ਦੀ ਸ਼ੁਰੂਆਤ ਸ਼ਹਿਨਾਜ ਅਤੇ ਜੱਸੀ ਦੀ ਗੱਲਬਾਤ ਨਾਲ ਹੁੰਦੀ ਹੈ, ਜਿੱਥੇ ਸ਼ਹਿਨਾਜ, ਜੱਸੀ ਨਾਲ ਬ੍ਰੇਕਅੱਪ ਕਰਦੀ ਹੈ।
- " class="align-text-top noRightClick twitterSection" data="">
ਵੀਡੀਓ ਵਿੱਚ ਦੋਹਾਂ ਦੇ ਇਮੋਸ਼ਨਜ਼ ਸਾਫ ਦੇਖਣ ਨੂੰ ਮਿਲ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ ਗੀਤ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ ਜ਼ਿਆਦਾਤਰ ਵੀਡੀਓ ਵਿੱਚ ਜੱਸੀ ਅਤੇ ਸ਼ਹਿਨਾਜ਼ ਦਈਆਂ ਤਸਵੀਰਾਂ ਦੀ ਵਰਤੋਂ ਕੀਤੀ ਗਈ ਹੈ। ਦਰਅਸਲ, ਲੌਕਡਾਊਨ ਦੇ ਕਾਰਨ ਦੋਵੇਂ ਇੱਕਠੇ ਸ਼ੂਟ ਨਹੀਂ ਕਰ ਸਕੇ ਸਨ। ਇਸ ਗੀਤ ਨੂੰ ਜੱਸੀ ਗਿੱਲ ਨੇ ਗਾਇਆ ਹੈ ਤੇ ਨਿਰਮਾਨ ਨੇ ਗੀਤ ਦੇ ਬੋਲ ਲਿਖੇ ਹਨ।
ਦੱਸ ਦਈਏ ਕਿ ਸ਼ਹਿਨਾਜ਼ ਨੇ ਬਿੱਗ ਬੌਸ-13 ਵਿੱਚ ਲੋਕਾਂ ਨੂੰ ਖ਼ੂਬ ਐਂਟਰਟੇਨ ਕੀਤਾ। ਸ਼ੋਅ 'ਚ ਸਿਧਾਰਥ ਸ਼ੁਕਲਾ ਨਾਲ ਸ਼ਹਿਨਾਜ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤੀ ਗਈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਸਿਡਨਾਜ਼ ਟ੍ਰੈਂਡ ਕਰਨ ਲੱਗ ਪਿਆ। ਸ਼ਹਿਨਾਜ਼ ਬਿੱਗ ਬੌਸ ਤੋਂ ਬਾਅਦ 'ਮੁਝਸੇ ਸ਼ਾਦੀ ਕਰੋਗੇ' ਵਿੱਚ ਨਜ਼ਰ ਆਈ ਸੀ। ਇਸ ਤੋਂ ਬਾਅਦ ਸ਼ਹਿਨਾਜ ਗਿੱਲ, ਸਿਧਾਰਥ ਸ਼ੁਕਲਾ ਦੇ ਨਾਲ ਇੱਕ ਮਿਊਜ਼ਿਕ ਵੀਡੀਓ 'ਚ ਨਜ਼ਰ ਆਈ ਸੀ।