ਅੰਮ੍ਰਿਤਸਰ: ਭਾਰਤ-ਪਾਕਿਸਤਾਨ 'ਚ ਤਣਾਅ ਦੀਆਂ ਸਥਿਤੀਆਂ ਹਾਲੇ ਵੀ ਬਰਕਰਾਰ ਹਨ। ਜ਼ਿਕਰਯੋਗ ਹੈ ਕਿ ਇਸ ਦਰਮਿਆਨ ਬਾਲੀਵੁੱਡ ਅਦਾਕਾਰ ਤੇ ਕਾਂਗਰਸੀ ਆਗੂ ਸ਼ਤਰੂਘਨ ਸਿਨ੍ਹਾ ਪਾਕਿਸਤਾਨ ਗਏ ਸਨ। ਸਿਨ੍ਹਾ ਹੁਣ ਅਟਾਰੀ-ਵਾਹਘਾ ਸਰਹੱਦ ਰਾਹੀਂ ਭਾਰਤ ਵਾਪਸ ਆਏ ਹਨ।
ਵਾਪਸੀ ਦੌਰਾਨ ਉਨ੍ਹਾਂ ਨਾਲ ਕਸਟਮ ਸਮੇਤ ਕਈ ਹੋਰ ਅਧਿਕਾਰੀਆਂ ਨੇ ਫ਼ੋਟੋਆਂ ਖਿਚਵਾਈਆਂ। ਸਿਨ੍ਹਾ ਪਾਕਿਸਤਾਨ 'ਚ ਕਾਰੋਬਾਰੀ ਮਿਆਨ ਅਸਦ ਅਹਿਸਾਨ ਦੇ ਮੁੰਡੇ ਦੇ ਵਿਆਹ 'ਚ ਗਏ ਸਨ। ਉਨ੍ਹਾਂ ਇਸ 'ਤੇ ਟਵੀਟ ਕਰ ਕੇ ਯਾਤਰਾ ਨੂੰ ਪ੍ਰਾਈਵੇਟ ਕਰਾਰ ਦਿੱਤਾ ਹੈ।
ਹੋਰ ਪੜ੍ਹੋ: ਅਕਸ਼ੇ ਦੀ ਫ਼ਿਲਮ ਸੂਰਿਆਵੰਸ਼ੀ ਦਾ ਟੀਜ਼ਰ ਆਇਆ ਸਾਹਮਣੇ
ਉਨ੍ਹਾਂ ਕਿਹਾ ਕਿ ਇਸ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ। ਇਸ ਦੌਰਾਨ ਉਨ੍ਹਾਂ ਪਾਕਿ ਦੇ ਰਾਸ਼ਟਰਪਤੀ ਡਾ. ਆਰਿਫ ਅਲਵੀ ਨਾਲ ਵੀ ਮੁਲਾਕਾਤ ਕੀਤੀ ਤੇ ਦੋਹਾਂ 'ਚ ਸਰਹੱਦਾਂ 'ਤੇ ਅਮਨ-ਸ਼ਾਂਤੀ ਦੇ ਮੁੱਦੇ 'ਤੇ ਵੀ ਗੱਲ ਹੋਈ।