ਮੁੰਬਈ: ਬਾਲੀਵੁੱਡ ਅਦਾਕਾਰ ਸੰਜੇ ਦੱਤ ਦਾ ਕਹਿਣਾ ਹੈ ਕਿ ਇਸ ਗ਼ੱਲ ਤੋਂ ਉਨ੍ਹਾਂ ਨੂੰ ਬਾਹਰ ਨਿਕਲਣ ਵਿੱਚ ਲੰਮਾ ਸਮਾਂ ਲੱਗੇਗਾ ਕਿ ਰਿਸ਼ੀ ਕਪੂਰ ਹੁਣ ਨਹੀਂ ਰਹੇ। ਸੰਜੇ ਨੇ ਸੋਮਵਾਰ ਨੂੰ ਆਪਣੇ ਵੱਡੇ ਭਰਾ ਰਿਸ਼ੀ ਕਪੂਰ ਦੀ ਯਾਦ ਵਿੱਚ ਇੱਕ ਭਾਵੁਕ ਨੋਟ ਲਿਖਿਆ।
- " class="align-text-top noRightClick twitterSection" data="
">
ਸੰਜੇ ਨੇ ਲਿਖਿਆ, "ਇੱਕ ਗ਼ੱਲ ਜੋ ਚਿੰਟੂ ਸਰ ਨੇ ਮੈਨੂੰ ਸਿਖਾਈ ਸੀ ਉਹ ਇਹ ਕਿ ਹਮੇਸ਼ਾ ਕਿਸੇ ਕੰਮ ਨੂੰ ਚਹਿਰੇ 'ਤੇ ਮੁਸਕੁਰਾਹਟ ਨਾਲ ਕਰੋ। ਇਸ ਗ਼ੱਲ ਤੋਂ ਨਿਕਲਣ 'ਚ ਮੈਨੂੰ ਥੋੜ੍ਹਾ ਲੰਮਾ ਸਮਾਂ ਲੱਗੇਗਾ ਕਿ ਚਿੰਟੂ ਸਰ ਹੁਣ ਸਾਡੇ ਵਿਚਕਾਰ ਨਹੀਂ ਰਹੇ ਹਨ। ਉਹ ਹਮੇਸ਼ਾ ਮੇਰੇ ਲਈ ਇੱਕ ਵੱਡੇ ਭਰਾ ਦੀ ਤਰ੍ਹਾਂ ਰਹੇ ਹਨ। ਯਕੀਨ ਨਹੀਂ ਹੁੰਦਾ ਕਿ ਉਹ ਚਲੇ ਗਏ ਹਨ।"
ਆਪਣੇ ਇਸ ਪੋਸਟ ਦੇ ਨਾਲ ਸੰਜੇ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ, ਜਿਸ 'ਚ ਉਹ ਰਿਸ਼ੀ ਕਪੂਰ ਤੇ ਉਨ੍ਹਾਂ ਦੇ ਬੇਟੇ ਰਣਵੀਰ ਕਪੂਰ ਨਾਲ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ।
ਸੰਜੇ ਦੱਤ ਨੇ ਰਿਸ਼ੀ ਕਪੂਰ ਨਾਲ ਹਥਿਆਰੇ, ਸਾਹਿਬਾਨ ਤੇ ਅਗਨੀਪਥ ਵਰਗੀਆਂ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ।