ETV Bharat / sitara

ਐਨੀਮੇਟਡ ਸੀਰੀਜ਼ ਵਿੱਚ ਦੇਖਣ ਨੂੰ ਮਿਲੇਗੀ ਸਲਮਾਨ ਖ਼ਾਨ ਦੀ ਫ਼ਿਲਮ 'ਦਬੰਗ'

author img

By

Published : May 26, 2020, 8:16 PM IST

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਫ਼ਿਲਮ 'ਦਬੰਗ' ਹੁਣ ਐਨੀਮੇਟਡ ਸੀਰੀਜ਼ ਦੇ ਰੂਪ ਵਿੱਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਸੀਰੀਜ਼ ਵਿੱਚ ਸੁਪਰਸਟਾਰ ਸਲਮਾਨ ਖ਼ਾਨ, ਸੋਨੂੰ ਸੂਦ, ਸੋਨਾਕਸ਼ੀ ਸਿਨਹਾ ਵੀ ਐਨੀਮੇਟਡ ਅਵਤਾਰ ਵਿੱਚ ਨਜ਼ਰ ਆਉਣਗੇ।

Salman Khan's Dabangg now in animated series
ਐਨੀਮੇਟਡ ਸੀਰੀਜ਼ ਵਿੱਚ ਦੇਖਣ ਨੂੰ ਮਿਲੇਗੀ ਸਲਮਾਨ ਖ਼ਾਨ ਦੀ ਫ਼ਿਲਮ 'ਦਬੰਗ'

ਮੁੰਬਈ: ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੀ ਮਸ਼ਹੂਰ ਫ਼ਿਲਮ 'ਦਬੰਗ' ਹੁਣ ਐਨੀਮੇਟਡ ਸੀਰੀਜ਼ ਦੇ ਰੂਪ ਵਿੱਚ ਨਜ਼ਰ ਆਵੇਗੀ। ਸੀਰੀਜ਼ ਵਿੱਚ ਸੁਪਰਸਟਾਰ ਸਲਮਾਨ ਖ਼ਾਨ, ਸੋਨੂੰ ਸੂਦ, ਸੋਨਾਕਸ਼ੀ ਸਿਨਹਾ ਵੀ ਐਨੀਮੇਟਡ ਅਵਤਾਰ ਵਿੱਚ ਨਜ਼ਰ ਆਉਣਗੇ।

ਸਲਮਾਨ ਖ਼ਾਨ ਦੇ ਭਰਾ ਤੇ ਫ਼ਿਲਮ ਦਾ ਨਿਰਮਾਤਾ ਅਰਬਾਜ ਖ਼ਾਨ ਦਾ ਕਹਿਣਾ ਹੈ, "ਦਬੰਗ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਪੂਰੀ ਤਰ੍ਹਾਂ ਪਰਿਵਾਰਿਕ ਫ਼ਿਲਮ ਹੈ ਤੇ ਇਸ ਫ੍ਰੈਂਚਾਈਜ਼ੀ ਦੇ ਵਿਸਤਾਰ ਲਈ ਅਗਲਾ ਕਦਮ ਐਨੀਮੇਸ਼ਨ ਦੇ ਖੇਤਰ ਵਿੱਚ ਪ੍ਰਵੇਸ਼ ਕਰਨਾ ਹੈ। ਕਹਾਣੀ ਦਾ ਇਹ ਮਾਧਿਅਮ ਬੇਮਿਸਾਲ ਹੈ ਤੇ ਹੁਣ ਇਸ ਦੇ ਨਾਲ ਹੀ ਕਹਾਣੀ ਦੀ ਬਰੀਕੀਆਂ 'ਤੇ ਵੀ ਧਿਆਨ ਦਿੱਤਾ ਜਾ ਸਕਦਾ ਹੈ। ਸਲਮਾਨ ਖ਼ਾਨ ਦਾ ਕਿਰਦਾਰ ਆਪਣੇ ਆਪ ਵਿੱਚ ਹੀ ਕਾਫ਼ੀ ਹੈ ਤੇ ਐਨੀਮੇਸ਼ਨ ਦੇ ਨਾਲ ਇਸ ਸੀਰੀਜ਼ ਵਿੱਚ ਕੁਝ ਨਵਾਂ ਵੀ ਦਿਖਾਇਆ ਜਾਵੇਗਾ, ਜੋ ਦਰਸ਼ਕਾਂ ਨੇ ਪਹਿਲਾ ਕਦੇ ਨਹੀਂ ਦੇਖਿਆ ਹੋਵੇਗਾ।"

ਦੱਸ ਦੇਈਏ ਕਿ ਸਲਮਾਨ ਖ਼ਾਨ ਨੇ ਈਦ ਮੌਕੇ ਆਪਣਾ ਨਵਾਂ ਗਾਣਾ 'ਭਾਈ ਭਾਈ' ਰਿਲੀਜ਼ ਕੀਤਾ ਹੈ, ਜਿਸ ਦੀ ਵੀਡੀਓ ਖ਼ੁਦ ਸਲਮਾਨ ਖ਼ਾਨ ਨੇ ਆਪਣੇ ਯੂਟਿਊਬ 'ਤੇ ਸ਼ੇਅਰ ਕੀਤੀ ਹੈ। ਇਸ ਗਾਣੇ ਨੂੰ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਕਾਫ਼ੀ ਪਿਆਰ ਮਿਲ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.