ਮੁੰਬਈ: ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਕਈ ਲੋਕ ਇਸ ਮਹਾਂਮਾਰੀ ਨਾਲ ਮਾਰੇ ਵੀ ਗਏ ਹਨ। ਅਜਿਹੇ ਮਾਹੌਲ ਵਿੱਚ ਸਰਕਾਰ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਮੁਸ਼ਕਲ ਦੀ ਘੜੀ ਵਿੱਚ ਬਾਲੀਵੁੱਡ ਜਗਤ ਵੀ ਇੱਕ-ਜੁੱਟ ਹੋ ਕੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਰਹੇ ਹਨ। ਕਈ ਸਿਤਾਰਿਆਂ ਨੇ ਪੀਐਮ, ਸੀਐਮ ਫੰਡ ਵਿੱਚ ਆਰਥਿਕ ਮਦਦ ਕੀਤੀ ਹੈ, ਜਦਕਿ ਕਈ ਸਟਾਰਸ ਮਜ਼ਦੂਰ ਦੀ ਮਦਦ ਕਰ ਰਹੇ ਹਨ।
ਸਲਮਾਨ ਖ਼ਾਨ ਨੇ ਪਹਿਲਾ 25000 ਵਰਕਸ ਦੇ ਖ਼ਾਤੇ ਵਿੱਚ ਪੈਸੇ ਭੇਜ ਕੇ ਮਦਦ ਕੀਤੀ ਸੀ ਤੇ ਹੁਣ ਸਲਮਾਨ ਨੇ ਫੀਮੇਲ ਗਰਾਊਡ ਵਰਕਸ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ। ਜਲਦ ਹੀ ਇਨ੍ਹਾਂ ਗਰਾਊਂਡ ਵਰਕਸ ਦੀ ਮਦਦ ਲਈ ਪਹੁੰਚਣਗੇ।
ਸਲਮਾਨ ਨੇ 50 ਫੀਮੇਲ ਗਰਾਊਂਡ ਵਰਕਸ ਦੀ ਮਦਦ ਲਈ ਅੱਗੇ ਆਏ ਹਨ। ਸਲਮਾਨ ਨੂੰ ਮਾਲੇਗਾਉਂ ਤੋਂ ਐਮਰਜੈਂਸੀ ਕਾਲ ਆਈ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਸਲਮਾਨ ਦੀ ਟੀਮ ਨੇ ਗਰਾਊਂਡ ਰਿਸਰਚ ਕੀਤੀ ਤੇ ਫਿਰ ਲੋਕਾਂ ਲਈ ਖਾਣਾ ਤੇ ਜ਼ਰੂਰਤ ਦਾ ਸਮਾਨ ਪਹੁੰਚਾਇਆ ਗਿਆ। ਇੱਕ ਰਿਪੋਰਟ ਮੁਤਾਬਕ ਸਲਮਾਨ ਦੇ ਮੈਨੇਜਰ ਨੇ ਇਸ ਖ਼ਬਰ ਦੀ ਪੁਸ਼ਟੀ ਵੀ ਕੀਤੀ ਹੈ ਤੇ ਕਿਹਾ ਹੈ ਕਿ ਅਦਾਕਾਰ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਰਹੇ ਹਨ।