ETV Bharat / sitara

ਚਿਰੰਜੀਵੀ ਦੀ ਫ਼ਿਲਮ ਦਾ ਹਿੱਸਾ ਨਹੀਂ ਬਣਨਗੇ ਸਲਮਾਨ ਖ਼ਾਨ - ਅਚਾਰਿਆ

ਪਿਛਲੇ ਕੁਝ ਸਮੇਂ ਤੋਂ ਅਦਾਕਾਰ ਚਿਰੰਜੀਵੀ ਦੀ ਫ਼ਿਲਮ 'ਅਚਾਰਿਆ' ਕਾਫ਼ੀ ਸੁਰੱਖੀਆਂ ਵਿੱਚ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਖ਼ਬਰਾਂ ਆ ਰਹੀਆਂ ਸਨ ਕਿ ਇਸ ਫ਼ਿਲਮ ਦਾ ਸਲਮਾਨ ਖ਼ਾਨ ਹਿੱਸਾ ਬਣਨਗੇ, ਪਰ ਬਾਅਦ ਵਿੱਚ ਫ਼ਿਲਮ ਦੀ ਟੀਮ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਕਿ ਸਲਮਾਨ ਇਸ ਫ਼ਿਲਮ ਦੇ ਕਿਸੇ ਵੀ ਰੋਲ ਲਈ ਅਪ੍ਰੋਚ ਨਹੀਂ ਕੀਤਾ ਗਿਆ।

Salman Khan is not a part of Chiranjeevi's Acharya

author img

By

Published : May 5, 2020, 8:30 PM IST

ਮੁੰਬਈ: ਦੱਖਣ-ਭਾਰਤ ਦੇ ਸੁਪਰਸਟਾਰ ਚਿਰੰਜੀਵੀ ਦੀ ਫ਼ਿਲਮ 'ਅਚਾਰਿਆ' ਬੀਤੇ ਕਈ ਦਿਨਾਂ ਤੋਂ ਸੁਰੱਖੀਆਂ ਵਿੱਚ ਬਣੀ ਹੋਈ ਹੈ। ਸ਼ੁੱਕਰਵਾਰ ਨੂੰ ਅਜਿਹੀਆਂ ਖ਼ਬਰਾਂ ਆਈਆ ਕਿ ਫ਼ਿਲਮ ਦੀ ਫੀਮੇਲ ਲੀਡ ਕਾਜਲ ਅਗਰਵਾਲ ਇਸ ਪ੍ਰੋਜੈਕਟ ਤੋਂ ਬਾਹਰ ਹੋ ਗਈ ਹੈ। ਹਾਲਾਂਕਿ, ਬਾਅਦ 'ਚ ਟੀਮ ਨੇ ਇਸ ਨੂੰ ਅਫ਼ਵਾਹ ਕਹਿ ਕੇ ਟਾਲ ਦਿੱਤਾ। ਇਸ ਤੋਂ ਬਾਅਦ ਖ਼ਬਰਾਂ ਆ ਰਹੀਆਂ ਸਨ ਕਿ ਸਲਮਾਨ ਖ਼ਾਨ ਨੂੰ ਤੇਲਗੂ ਫ਼ਿਲਮ ਲਈ ਅਪ੍ਰੋਚ ਕੀਤਾ ਗਿਆ ਹੈ।

ਇਨ੍ਹਾਂ ਖ਼ਬਰਾਂ ਤੋਂ ਸਲਮਾਨ ਖ਼ਾਨ ਤੇ ਚਿਰੰਜੀਵੀ ਦੇ ਫ਼ੈਨਜ਼ ਕਾਫ਼ੀ ਖ਼ੁਸ਼ ਸਨ, ਪਰ ਹੁਣ ਰਿਪੋਰਟਸ ਸਾਹਮਣੇ ਆ ਰਹੀਆਂ ਹਨ ਕਿ ਫ਼ਿਲਮ 'ਅਚਾਰਿਆ' ਦੇ ਲਈ ਸਲਮਾਨ ਨੂੰ ਕਦੇ ਅਪ੍ਰੋਚ ਨਹੀਂ ਕੀਤਾ ਗਿਆ ਸੀ।

ਮੀਡੀਆ ਨਾਲ ਗ਼ੱਲ ਕਰਦਿਆਂ 'ਅਚਾਰਿਆ' ਦੀ ਟੀਮ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਸਲਮਾਨ ਨੂੰ ਕਿਸੇ ਵੀ ਰੋਲ ਲਈ ਅਪ੍ਰੋਚ ਨਹੀਂ ਕੀਤਾ ਗਿਆ ਹੈ। ਇਸ ਤੋਂ ਸਾਫ਼ ਹੈ ਕਿ ਸਲਮਾਨ ਚਿਰੰਜੀਵੀ ਨਾਲ ਕਿਸੇ ਵੀ ਫ਼ਿਲਮ ਦਾ ਹਿੱਸਾ ਨਹੀਂ ਬਣਨਗੇ।

ਦੱਸ ਦੇਈਏ ਕਿ ਇਸ ਫ਼ਿਲਮ ਵਿੱਚ ਚਿਰੰਜੀਵੀ ਤੋਂ ਇਲਾਵਾ ਕਾਜਲ ਅਗਰਵਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ ਤੇ ਫ਼ਿਲਮ ਨੂੰ ਪ੍ਰੋਡਿਊਸ ਚਿਰੰਜੀਵੀ ਦੇ ਬੇਟੇ ਰਾਮ ਚਰਨ ਕਰ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.