ETV Bharat / sitara

ਕੋਵਿਡ-19: ਗਰੀਬਾਂ ਦੀ ਮਦਦ ਲਈ ਸਲਮਾਨ ਖ਼ਾਨ ਨੇ ਸ਼ੁਰੂ ਕੀਤਾ ਫੂਡ ਟਰੱਕ - Being Haangryy food truck

ਕੋਰੋਨਾ ਵਾਇਰਸ ਦੇ ਚਲਦਿਆਂ ਗਰੀਬਾਂ ਦੀ ਮਦਦ ਕਰਨ ਲਈ ਸਲਮਾਨ ਖ਼ਾਨ ਨੇ 'Being Haangryy' ਨਾਂਅ ਦੇ ਫੂਡ ਟਰੱਕ ਦੀ ਸ਼ੁਰੂਆਤ ਕੀਤੀ ਹੈ, ਜੋ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਤੇ ਰਾਸ਼ਨ ਮੁੱਹਈਆ ਕਰਵਾਏਗਾ।

salman khan food truck Being Haangryy for unprivileged amid lockdown

author img

By

Published : May 7, 2020, 9:27 PM IST

ਮੁੰਬਈ: ਕੋਰੋਨਾ ਕਾਰਨ ਚੱਲ ਰਹੇ ਲੌਕਡਾਊਨ ਨੇ ਸਾਰੇ ਲੋਕਾਂ ਨੂੰ ਘਰਾਂ 'ਚ ਬੰਦ ਕਰ ਦਿੱਤਾ ਹੈ। ਅਜਿਹੀ ਸਥਿਤੀ ਵਿੱਚ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਮਜ਼ਦੂਰ ਵਰਗ ਦੇ ਲੋਕ ਹਨ, ਜੋ ਰੋਜ਼ ਕਮਾਉਂਦੇ ਹਨ ਅਤੇ ਖਾਂਦੇ ਹਨ। ਅਜਿਹੇ ਸਮੇਂ ਵਿੱਚ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਕਈ ਲੋਕਾਂ ਦੀ ਮਦਦ ਕਰ ਰਹੇ ਹਨ।

ਬਾਲੀਵੁੱਡ ਦੇ ਭਾਈਜਾਨ ਸਲਮਾਨ ਖ਼ਾਨ ਇਸ ਮੁਸ਼ਕਲ ਸਮੇਂ ਵਿੱਚ ਲੋਕਾਂ ਦੀ ਲਗਾਤਾਰ ਮਦਦ ਕਰ ਰਹੇ ਹਨ। ਸਲਮਾਨ ਖ਼ਾਨ ਗਰੀਬਾਂ ਲਈ ਮਸੀਹਾ ਬਣ ਕੇ ਆਏ। ਉਨ੍ਹਾਂ ਨੇ ਹੁਣ 'Being Haangryy' ਨਾਂਅ ਦਾ ਇੱਕ ਫੂਡ ਟਰੱਕ ਸ਼ੁਰੂ ਕੀਤਾ ਹੈ, ਜੋ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਏਗਾ ਤੇ ਉਨ੍ਹਾਂ ਦੀ ਮਦਦ ਕਰੇਗਾ। ਲੋਕ ਸੋਸ਼ਲ ਮੀਡੀਆ 'ਤੇ ਸਲਮਾਨ ਦੇ ਇਸ ਕਦਮ ਦੀ ਕਾਫ਼ੀ ਸ਼ਲਾਘਾ ਕਰ ਰਹੇ ਹਨ।

  • Thank you @Beingsalmankhan bhai for being there and silently doing something which is needed,service to mankind is service to the almighty!!!Jai Ho!!! I shall surely try and do my bit following the lockdown norms and request our Fanclub family to practice the same #BeingHaangryy pic.twitter.com/nOeQncO9Er

    — Rahul.N.Kanal (@Iamrahulkanal) May 6, 2020 " class="align-text-top noRightClick twitterSection" data=" ">

ਹਾਲ ਹੀ ਵਿੱਚ ਇੱਕ ਵੀਡੀਉ ਸਾਹਮਣੇ ਆਈ ਹੈ, ਜਿਸ 'ਚ ਫੂਡ ਟਰੱਕ 'ਤੇ 'Being Haangryy' ਲਿਖਿਆ ਹੋਇਆ ਹੈ ਤੇ ਇਸ ਨਾਲ ਸਬੰਧਤ ਕਰਮਚਾਰੀ ਇੱਕ-ਇੱਕ ਕਰਕੇ ਰਾਸ਼ਨ ਦੀਆਂ ਜ਼ਰੂਰੀ ਚੀਜ਼ਾਂ ਨੂੰ ਲਾਈਨ 'ਚ ਆਮ ਲੋਕਾਂ ਵਿੱਚ ਵੰਡ ਰਹੇ ਹਨ। ਵੀਡੀਓ ਦੀ ਸ਼ੁਰੂਆਤ ਵਿੱਚ ਇਹ ਟਰੱਕ ਮੁੰਬਈ ਦੇ ਖਾਰ ਰੋਡ 'ਤੇ ਸਥਿਤ ਸਟੇਸ਼ਨ ਦੇ ਬਾਹਰ ਖੜ੍ਹਾ ਦਿਖਾਈ ਦੇ ਰਿਹਾ ਹੈ।

ਇਸ ਵੀਡੀਓ 'ਤੇ ਲੋਕ ਸਲਮਾਨ ਦੀ ਪ੍ਰਸ਼ੰਸਾ ਕਰ ਰਹੇ ਹਨ ਤੇ ਉਨ੍ਹਾਂ ਦੇ ਪਰਿਵਾਰ ਲਈ ਅਰਦਾਸਾਂ ਕਰ ਰਹੇ ਹਨ। ਬਹੁਤ ਸਾਰੇ ਯੂਜ਼ਰ ਕਹਿ ਰਹੇ ਹਨ ਕਿ ਸਲਮਾਨ ਖ਼ਾਨ ਨੂੰ ਸਲਾਮ ਅਤੇ ਉਹ ਅਸਲ ਹੀਰੋ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.