ਮੁੰਬਈ: ਸਾਹ ਲੈਣ ਦੀ ਔਖ ਕਾਰਨ ਹਸਪਤਾਲ ਵਿੱਚ ਭਰਤੀ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦੀ ਹੁਣ ਹਾਲਾਤ ਸਥਿਰ ਹੈ। ਸਾਹ ਲੈਣ ਦੀ ਔਖ ਕਾਰਨ 98 ਸਾਲਾ ਦਿਲੀਪ ਕੁਮਾਰ ਨੂੰ ਐਤਵਾਰ ਦੀ ਸਵੇਰ ਨੂੰ 8.30 ਵਜੇ ਦੇ ਕਰੀਬ ਉਪ ਨਗਰੀ ਖਾਰ ਸਥਿਤ ਹਿੰਦੂਜਾ ਹਸਪਤਾਲ ਵਿੱਚ ਲਿਜਾਇਆ ਗਿਆ। ਜੋ ਕਿ ਗੈਰ ਕੋਵਿਡ ਹਸਪਤਾਲ ਹੈ।
ਦਿਲੀਪ ਕੁਮਾਰ ਦਾ ਇਲਾਜ ਕਰ ਰਹੇ ਡਾਕਟਰ ਨੇ ਕਿਹਾ ਕਿ ਉਨ੍ਹਾਂ ਨੂੰ Bilateral Pleural effusion ਦੀ ਸਮਸਿਆ ਹੋਈ ਹੈ ਦਿਲੀਪ ਕੁਮਾਰ ਆਕਸੀਜਨ ਸਪੋਟ ਉੱਤੇ ਰੱਖਿਆ ਗਿਆ ਹੈ।
ਹਾਲਾਕਿ ਅਦਾਕਾਰ ਨੂੰ ਲੈ ਕੇ ਕਈ ਤਰ੍ਹਾਂ ਦੀ ਗੱਲਾਂ ਸਾਹਮਣੇ ਆਉਣ ਲਗੀਆਂ। ਅਜਿਹੇ ਵਿੱਚ ਦਿਲੀਪ ਕੁਮਾਰ ਦੇ ਅਧਿਕਾਰਿਕ ਟਵਿੱਟਰ ਹੈਂਡਲ ਰਾਹੀਂ ਦੱਸਿਆ ਕਿ ਉਹ ਬਿਲਕੁਲ ਠੀਕ ਹਨ ਟਵੀਟ ਵਿੱਚ ਲਿਖਿਆ ਗਿਆ ਕਿ ਕਿਸੇ ਵੀ ਤਰ੍ਹਾਂ ਦੇ ਵਾਟਸਐਪ ਫਾਰਵਰਡ ਉੱਤੇ ਯਕੀਨ ਨਾ ਕਰੋਂ। ਸਾਬ੍ਹ ਸਥਿਰ ਹਨ। ਤੁਹਾਡੀ ਦਿਲ ਤੋਂ ਨਿਕਲੀ ਦੁਆ ਦੇ ਲਈ ਬਹੁਤ ਬਹੁਤ ਧੰਨਵਾਦ। ਡਾਕਟਰਾਂ ਮੁਤਾਬਕ ਉਨ੍ਹਾਂ ਨੂੰ 2-3 ਦਿਨਾਂ ਦੇ ਅੰਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।