ETV Bharat / sitara

ਸੈਫ਼ ਅਲੀ ਖ਼ਾਨ ਨੇ ਖ਼ੁਦ ਨੂੰ ਦੱਸਿਆ ਨੈਪੋਟਿਜ਼ਮ ਦਾ ਸ਼ਿਕਾਰ, ਹੋ ਗਏ ਟ੍ਰੋਲ - ਨੈਪੋਟਿਜ਼ਮ ਦਾ ਸ਼ਿਕਾਰ

ਸੈਫ਼ ਅਲੀ ਖ਼ਾਨ ਇਸ ਸਮੇਂ ਨੈਪੋਟਿਜ਼ਮ ਉੱਤੇ ਕੀਤੇ ਆਪਣੇ ਬਿਆਨ ਕਾਰਨ ਖ਼ੂਬ ਟ੍ਰੋਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਵੀ ਨੈਪੋਟਿਜ਼ਮ ਦਾ ਸ਼ਿਕਾਰ ਹੋ ਚੁੱਕੇ ਹਨ। ਸੈਫ਼ ਦੀ ਇਹ ਨੈਪੋਟਿਜ਼ਮ ਵਾਲੀ ਗੱਲ ਲੋਕਾਂ ਨੂੰ ਜ਼ਿਆਦਾ ਪਸੰਦ ਨਹੀਂ ਆਈ ਤੇ ਉਨ੍ਹਾਂ ਨੂੰ ਲੋਕਾਂ ਵੱਲੋਂ ਟ੍ਰੋਲ ਕੀਤਾ ਜਾਣ ਲਗਾ।

Saif Ali Khan is trolled for comment on nepotism in film industry
ਸੈਫ਼ ਅਲੀ ਖ਼ਾਨ ਨੇ ਖ਼ੁਦ ਨੂੰ ਦੱਸਿਆ ਨੈਪੋਟਿਜ਼ਮ ਦਾ ਸ਼ਿਕਾਰ, ਹੋ ਗਏ ਟ੍ਰੋਲ
author img

By

Published : Jul 2, 2020, 4:07 PM IST

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਲੋਕਾਂ ਵਿੱਚ ਬਾਲੀਵੁੱਡ 'ਚ ਮੌਜੂਦ ਨੈਪੋਟਿਜ਼ਮ ਦੇ ਖ਼ਿਲਾਫ਼ ਗੁੱਸਾ ਨਜ਼ਰ ਆ ਰਿਹਾ ਹੈ। ਸੁਸ਼ਾਂਤ ਦੇ ਫ਼ੈਨਜ਼ ਨੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਸਾਰੀਆਂ ਹਸਤੀਆਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ, ਜੋ ਨੈਪੋਟਿਜ਼ਮ ਨੂੰ ਵਧਾਉਂਦੇ ਹਨ। ਇਸ ਦਰਮਿਆਨ ਸੈਫ਼ ਅਲੀ ਖ਼ਾਨ ਦੇ ਇੱਕ ਬਿਆਨ ਨੂੰ ਲੈ ਕੇ ਲੋਕ ਉਨ੍ਹਾਂ ਨੂੰ ਟਵਿੱਟਰ ਉੱਤੇ ਕਾਫ਼ੀ ਟ੍ਰੋਲ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਨੈਪੋਟਿਜ਼ਮ ਦਾ ਸ਼ਿਕਾਰ ਉਹ ਖ਼ੁਦ ਵੀ ਹੋਏ ਹਨ।

ਦੱਸ ਦੇਈਏ ਕਿ ਸੈਫ਼ ਬਾਲੀਵੁੱਡ ਅਦਾਕਾਰਾ ਸ਼ਰਮੀਲਾ ਟੈਗੋਰ ਦੇ ਬੇਟੇ ਹਨ, ਅਜਿਹੇ ਵਿੱਚ ਉਨ੍ਹਾਂ ਦਾ ਨੈਪੋਟਿਜ਼ਮ ਉੱਤੇ ਬੋਲਣਾ ਲੋਕਾਂ ਨੂੰ ਜ਼ਿਆਦਾ ਪਸੰਦ ਨਹੀਂ ਆਇਆ ਹੈ, ਜਿਸ ਤੋਂ ਬਾਅਦ ਉਹ ਲੋਕਾਂ ਵੱਲੋਂ ਟ੍ਰੋਲ ਹੋ ਗਏ।

  • Saif Ali Khan in a interview said even i have been the victim of nepotism .

    Kareena kapoor Khan : pic.twitter.com/YCkGRS7mn6

    — Sachin 🇮🇳 (@Sarcasmbro10) July 1, 2020 " class="align-text-top noRightClick twitterSection" data=" ">

ਇੱਕ ਯੂਜ਼ਰ ਨੇ ਲਿਖਿਆ, "ਹੋਰ ਕਿਨ੍ਹਾਂ ਝੂਠ ਬੋਲੋਗੇਂ, ਸ਼ਰਮ ਨਹੀਂ ਆਉਂਦੀ?"

ਦੂਜੇ ਯੂਜ਼ਰ ਨੇ ਲਿਖਿਆ, "ਅੱਜ ਦਾ ਸਭ ਤੋਂ ਵੱਡਾ ਮਜ਼ਾਕ ਇਹ ਹੈ ਕਿ ਸੈਫ਼ ਅਲੀ ਖ਼ਾਨ ਨੇ ਵੀ ਬਾਲੀਵੁੱਡ ਵਿੱਚ ਸੰਘਰਸ਼ ਕੀਤਾ ਹੈ।"

ਦੱਸਣਯੋਗ ਹੈ ਕਿ ਸੈਫ਼ ਅਲੀ ਖ਼ਾਨ ਇਸ ਤੋਂ ਪਹਿਲਾਂ ਵੀ ਟ੍ਰੋਲਰਸ ਦਾ ਸ਼ਿਕਾਰ ਹੋਏ ਹਨ, ਜਦ ਲੌਕਡਾਊਨ ਵਿੱਚ ਉਹ ਆਪਣੀ ਪਤਨੀ ਤੇ ਅਦਾਕਾਰਾ ਕਰੀਨਾ ਕਪੂਰ ਤੇ ਬੇਟੇ ਤੈਮੂਰ ਨਾਲ ਸੈਰ ਉੱਤੇ ਨਿਕਲੇ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.