ETV Bharat / sitara

ਰੇਲਵੇ ਸਟੇਸ਼ਨ 'ਤੇ ਗਾਉਣ ਵਾਲੀ ਰੇਣੁ ਨੂੰ ਮਿਲਿਆ ਬਾਲੀਵੁੱਡ 'ਚ ਆਫ਼ਰ - ਰੇਣੂ ਮੰਡਲ

ਰੇਲਵੇ ਸਟੇਸ਼ਨ ਨੇੜੇ ਜਾਦੂਈ ਆਵਾਜ਼ ਵਿੱਚ ਗਾ ਕੇ ਭੀਖ ਮੰਗ ਰਹੀ ਔਰਤ ਰੇਣੂ ਮੰਡਲ ਅੱਜ ਕਿਸੇ ਮਸ਼ਹੂਰ ਗਾਇਕਾ ਤੋਂ ਘੱਟ ਨਹੀਂ ਹੈ। ਮਸ਼ਹੂਰ ਗਾਇਕ ਅਤੇ ਅਦਾਕਾਰ ਹਿਮੇਸ਼ ਰੇਸ਼ਮੀਆ ਨੇ ਉਨ੍ਹਾਂ ਨੂੰ ਇੰਡਸਟਰੀ ਵਿੱਚ ਆਪਣਾ ਪਹਿਲਾ ਬ੍ਰੇਕ ਦਿੱਤਾ ਹੈ।

ਰੇਣੂ ਮੰਡਲ
author img

By

Published : Aug 23, 2019, 10:40 PM IST

Updated : Aug 24, 2019, 7:48 PM IST

ਮੁੰਬਈ : ਤੁਹਾਨੂੰ ਉਹ ਔਰਤ ਤਾਂ ਯਾਦ ਹੋਵੇਗੀ ਜਿਸ ਦੀ ਵੀਡੀਓ ਕੁਝ ਸਮੇਂ ਪਹਿਲਾਂ ਇੱਕ ਰੇਲਵੇ ਸਟੇਸ਼ਨ ਪਲੇਟਫਾਰਮ ਤੋਂ ਵਾਇਰਲ ਹੋਈ ਸੀ। ਇਹ ਔਰਤ ਲਤਾ ਮੰਗੇਸ਼ਕਰ ਦਾ ਗਾਣਾ 'ਇੱਕ ਪਿਆਰ ਕਾ ਨਗਮਾ' ਗਾ ਰਹੀ ਸੀ, ਨਾਲ ਹੀ ਕਿਸੇ ਨੇ ਇਸ ਔਰਤ ਦੇ ਗਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕਰ ਦਿੱਤੀ ਜਿਸ ਤੋਂ ਬਾਅਦ ਇਸ ਔਰਤ ਦੀ ਕਿਸਮਤ ਬਦਲ ਗਈ। ਹੁਣ ਬਾਲੀਵੁੱਡ ਵਿੱਚ ਵੀ ਇੱਕ ਵੱਡਾ ਆਫਰ ਮਿਲਿਆ ਹੈ। ਹੁਣ ਤੱਕ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਅਸੀਂ ਰੇਣੂ ਮੰਡਲ ਦੀ ਗੱਲ ਕਰ ਰਹੇ ਹਾਂ। ਹਾਲ ਹੀ ਵਿੱਚ ਰੇਣੂ ਦਾ ਇੱਕ ਹੋਰ ਵੀਡੀਓ ਵਾਇਰਲ ਹੋਇਆ ਹੈ ਤੇ ਇੱਕ ਵਾਰ ਫਿਰ ਇਸ ਵੀਡੀਓ ਨੂੰ ਦੇਖ ਤੁਸੀਂ ਹੈਰਾਨ ਹੋਵੋਗੇ।

ਹਿਮੇਸ਼ ਰੇਸ਼ਮਿਆ ਨੇ ਆਪਣੀ ਨਵੀਂ ਫ਼ਿਲਮ ਵਿੱਚ ਗਾਣੇ ਦੀ ਪੇਸ਼ਕਸ਼ ਰੇਣੂ ਮੰਡਲ ਨੂੰ ਦਿੱਤੀ ਹੈ। ਹਾਲ ਹੀ ਵਿੱਚ ਹਿਮੇਸ਼ ਨਾਲ ਰੇਣੂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਰੇਣੂ ਆਪਣੀ ਜਾਦੂਈ ਆਵਾਜ਼ ਵਿੱਚ ਇੱਕ ਨਵਾਂ ਗਾਣਾ ਗਾਉਂਦੇ ਦਿਖਾਈ ਦੇ ਰਹੀ ਹਨ। ਉੱਥੇ ਖੜੇ ਹਿਮੇਸ਼ ਉਸ ਦੇ ਗਾਣੇ ਨੂੰ ਸੁਣ ਕੇ ਮਨਮੋਹਕ ਹੋ ਰਹੇ ਹਨ। ਰੇਣੂ, ਹਿਮੇਸ਼ ਨੂੰ ਆਪਣਾ ਗਾਣਾ ਵਜਾਉਂਦੀ ਹੋਈ ਵੇਖਦੀ ਹੋਈ ਮੁਸਕਰਾਉਂਦੀ ਦਿਖਾਈ ਦੇ ਰਹੀ ਹੈ। ਹਿਮੇਸ਼ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ 'ਤੇਰੀ ਮੇਰੀ ਕਹਾਣੀ' ਨਾਮ ਦਾ ਇਹ ਗਾਣਾ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਹੈਪੀ ਹਾਰਡੀ ਐਂਡ ਹੀਰ' ਦਾ ਹੈ ਜਿਸ ਨੂੰ ਉਸਨੇ ਰੇਣੂ ਨਾਲ ਰਿਕਾਰਡ ਕੀਤਾ ਹੈ।

ਇਸ ਤੋਂ ਇਲਾਵਾ ਰੇਣੂ ਇੱਕ ਨਵੇਂ ਰਿਐਲਿਟੀ ਸ਼ੋਅ 'ਸੁਪਰਸਟਾਰ ਸਿੰਗਰ' ਵਜੋਂ ਨਜ਼ਰ ਆਉਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਰੇਣੁ ਇਸ ਆਉਣ ਵਾਲੇ ਰਿਐਲਿਟੀ ਸ਼ੋਅ ਵਿੱਚ ਹਿਮੇਸ਼ ਅਤੇ ਜੱਜਾਂ ਦੇ ਨਾਲ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਵੀ ਮਿਲਣੇਗੀ।

ਰੇਣੂ ਖ਼ੁਦ ਇਹ ਵੀ ਕਹਿੰਦੀ ਹੈ ਕਿ 'ਇਹ ਮੇਰੀ ਦੂਜੀ ਜ਼ਿੰਦਗੀ ਹੈ ਅਤੇ ਮੈਂ ਇਸ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਾਂਗੀ। ਰੇਣੂ ਨੂੰ ਹੁਣ ਤੱਕ ਬਹੁਤ ਸਾਰੀਆਂ ਪੇਸ਼ਕਸ਼ਾਂ ਮਿਲ ਚੁੱਕਿਆ ਹਨ। 10 ਸਾਲ ਪਹਿਲਾਂ ਰੇਣੂ ਆਪਣੀ ਕੁੜੀ ਤੋਂ ਅਲੱਗ ਹੋ ਗਈ ਸੀ ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦੀ ਮੁਲਾਕਾਤ ਆਪਣੀ ਧੀ ਨਾਲ ਹੋ ਗਈ ਹੈ। ਰੇਣੂ ਨੂੰ ਆਪਣੀ ਧੀ ਨੂੰ ਜੱਫੀ ਪਾਉਂਦਾ ਅਤੇ ਭਾਵੁਕ ਹੁੰਦਾ ਵੇਖਿਆ ਗਿਆ। ਭੀਖ ਮੰਗਣ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਸਫ਼ਰ ਨੂੰ ਵੇਖਦੇ ਹੋਏ, ਰੇਣੂ ਦੀ ਕਹਾਣੀ ਇੱਕ ਫਿਲਮ ਦੀ ਤਰ੍ਹਾਂ ਜਾਪਦੀ ਹੈ।

Intro:Body:

arsh

Conclusion:
Last Updated : Aug 24, 2019, 7:48 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.