ਮੁੰਬਈ: ਰੋਹਿਤ ਸ਼ੈੱਟੀ ਗੋਆ ਦੇ ਪਣਜੀ ਵਿੱਚ ਭਾਰਤ ਦੇ 50ਵੇਂ ਅੰਤਰਰਾਸ਼ਟਰੀ ਫ਼ਿਲਮ ਉਤਸਵ ਵਿੱਚ ਪਹੁੰਚੇ। ਹਾਲਾਂਕਿ ਰੋਹਿਤ ਦੀ ਤਬੀਅਤ ਠੀਕ ਨਹੀਂ ਸੀ, ਪਰ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਆਈਐਫਐਫਆਈ 2019 ਵਿੱਚ ਮਾਸਟਰ ਕਲਾਸ ਲਈ ਅਤੇ ਬਾਅਦ ਵਿੱਚ ਫ਼ਿਲਮ ਫੈਸਟੀਵਲ ਦੀ ਕਲੋਜ਼ਿੰਗ ਸੈਰਮਨੀ ਵਿੱਚ ਹਿੱਸਾ ਲਿਆ। ਮਾਸਟਰ ਕਲਾਸ ਦੌਰਾਨ ਰੋਹਿਤ ਨੇ ਆਪਣੇ ਫ਼ਿਲਮੀ ਸਫ਼ਰ ਬਾਰੇ ਕਈ ਦਿਲਚਸਪ ਗੱਲਾਂ ਨੂੰ ਸਾਂਝਾ ਕੀਤਾ।
ਹੋਰ ਪੜ੍ਹੋ: ਪੰਜਾਬੀ ਸ਼ੌਰਟ ਫ਼ਿਲਮ 'ਰੇਨ' ਦੀ ਹੋ ਰਹੀ ਹੈ ਵਿਦੇਸ਼ਾਂ 'ਚ ਸ਼ਲਾਘਾ
ਰੋਹਿਤ ਨੇ ਕਿਹਾ ਕਿ, ਸਾਲ 2008 ਵਿੱਚ ਮੈਂ ਗੁਲਜ਼ਾਰ ਸਾਹਿਬ ਦੀ ਫ਼ਿਲਮ 'ਅੰਗੂਰ' ਦੇ ਰੀਮੇਕ ਦੀ ਤਿਆਰੀ ਕੀਤੀ ਸੀ। ਮੈਂ ਕੁਝ ਨੌਜਵਾਨ ਅਦਾਕਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ਿਲਮ ਲਿਖੀ ਸੀ। ਉਸੇ ਸਮੇਂ ਸ਼ਾਹਰੁਖ ਮੇਰੇ ਕੋਲ ਆਏ ਤੇ ਉਨ੍ਹਾਂ ਨੇ ਮੇਰੇ ਨਾਲ ਇੱਕ ਫ਼ਿਲਮ ਕਰਨ ਦੀ ਗੱਲ ਕੀਤੀ। ਜਦ ਮੈਂ ਸ਼ਾਹਰੁਖ ਨੂੰ ਫ਼ਿਲਮ 'ਅੰਗੂਰ' ਦੀ ਸਕ੍ਰਿਪਟ ਦਿਖਾਈ, ਤਾਂ ਉਹ ਇਹ ਫ਼ਿਲਮ ਕਰਨ ਲਈ ਵੀ ਸਹਿਮਤ ਹੋ ਗਿਆ। ਕਿਉਂਕਿ ਇਹ ਫ਼ਿਲਮ ਸ਼ਾਹਰੁਖ ਦੀ ਮਾਂ ਨੂੰ ਕਾਫ਼ੀ ਪਸੰਦ ਸੀ। ਰੋਹਿਤ ਅੱਗੇ ਕਹਿੰਦਾ ਹੈ, 'ਕੁਝ ਦਿਨਾਂ ਬਾਅਦ ਮੇਰੇ ਕੋਲ ਚੇੱਨਈ ਐਕਸਪ੍ਰੈਸ ਦੀ ਕਹਾਣੀ ਆਈ, ਮੈਨੂੰ ਚੇੱਨਈ ਐਕਸਪ੍ਰੈਸ ਦੀ ਸਕ੍ਰਿਪਟ ਇੰਨੀ ਪਸੰਦ ਆਈ ਕਿ, ਮੈਂ 'ਅੰਗੂਰ' ਨੂੰ ਡਰਾਪ ਕਰਨ ਦਾ ਮਨ ਬਣਾ ਲਿਆ।'
ਹੋਰ ਪੜ੍ਹੋ: 'ਦਬੰਗ 3': 'ਮੁਨਾ ਬਦਨਾਮ' ਦਾ ਟੀਜ਼ਰ ਆਊਟ,ਸਲਮਾਨ ਨਾਲ ਨਜ਼ਰ ਆਈ ਵਾਰਿਨਾ ਹੁਸੈਨ
'ਜਦ ਮੈਂ ਸ਼ਾਹਰੁਖ ਨੂੰ ਚੇੱਨਈ ਐਕਸਪ੍ਰੈਸ ਦੀ ਕਹਾਣੀ ਸੁਣਾਈ ਤਾਂ ਉਨ੍ਹਾਂ ਨੇ ਤੁਰੰਤ ਹੀ ਫ਼ਿਲਮ ਨੂੰ ਕਰਨ ਲਈ ਸਹਿਮਤ ਹੋ ਗਏ ਸਨ ਅਤੇ ਉਸੇ ਸਮੇਂ ਹੀ ਫ਼ਿਲਮ 'ਅੰਗੂਰ' ਦਾ ਕੰਮ ਰੁਕ ਗਿਆ ਸੀ। ਨਾਲ ਉਨ੍ਹਾਂ ਕਿਹਾ ਕਿ, ਮੈਂ ਯਕੀਨੀ ਤੌਰ 'ਤੇ ਅੰਗੂਰ ਦਾ ਰੀਮੇਕ ਬਣਾਵਾਂਗਾ, ਪਰ ਹਾਲੇ ਨਹੀਂ, ਆਰਾਮ ਨਾਲ, ਜਦੋਂ ਮੈਂ ਇਸ ਨੂੰ ਬਣਾਵਾਂਗਾ, ਮੈਂ ਇਸ ਦਾ ਐਲਾਨ ਵੀ ਕਰ ਦੇਵਾਂਗਾ।'
ਰੋਹਿਤ ਸ਼ੈੱਟੀ ਇਸ ਸਮੇਂ ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਨਾਲ ਫ਼ਿਲਮ 'ਸੂਰਿਆਵੰਸ਼ੀ' ਦੀ ਸ਼ੂਟਿੰਗ ਕਰ ਰਹੇ ਹਨ। 'ਸੂਰਿਆਵੰਸ਼ੀ' ਅਗਲੇ ਸਾਲ 27 ਮਾਰਚ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।