ETV Bharat / sitara

ਸੱਚਾਈ ਉਹੀ ਰਹੇਗੀ ਭਾਵੇਂ ਕੋਈ ਵੀ ਏਜੰਸੀ ਜਾਂਚ ਕਰੇ: ਰਿਆ ਚੱਕਰਵਰਤੀ - sushant singh rajput death case

ਅਦਾਕਾਰਾ ਰਿਆ ਚੱਕਰਵਰਤੀ ਦਾ ਕਹਿਣਾ ਹੈ ਕਿ ਉਹ ਸੀਬੀਆਈ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹੈ ਅਤੇ ਸੱਚਾਈ ਉਹੀ ਰਹੇਗੀ ਭਾਵੇਂ ਕੋਈ ਵੀ ਏਜੰਸੀ ਇਸ ਮਾਮਲੇ ਦੀ ਜਾਂਚ ਕਰੇ।

ਅਦਾਕਾਰਾ ਰਿਆ ਚੱਕਰਵਰਤੀ
ਅਦਾਕਾਰਾ ਰਿਆ ਚੱਕਰਵਰਤੀ
author img

By

Published : Aug 19, 2020, 5:17 PM IST

ਮੁੰਬਈ: ਅਭਿਨੇਤਰੀ ਰਿਆ ਚੱਕਰਵਰਤੀ ਸੀਬੀਆਈ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਸੱਚਾਈ ਉਹੀ ਰਹੇਗੀ ਭਾਵੇਂ ਕੋਈ ਵੀ ਏਜੰਸੀ ਇਸ ਮਾਮਲੇ ਦੀ ਜਾਂਚ ਕਰੇ। ਇਹ ਉਨ੍ਹਾਂ ਦੇ ਵਕੀਲ ਨੇ ਇਹ ਕਿਹਾ ਜਦੋਂ ਸੁਪਰੀਮ ਕੋਰਟ ਨੇ ਬੁੱਧਵਾਰ ਸਵੇਰੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦੇ ਆਦੇਸ਼ ਦਿੱਤੇ।

ਵਕੀਲ ਸਤੀਸ਼ ਮਾਨੇਸ਼ਿੰਦੇ ਨੇ ਇੱਕ ਬਿਆਨ ਵਿੱਚ ਕਿਹਾ, "ਮਾਣਯੋਗ ਸੁਪਰੀਮ ਕੋਰਟ ਨੇ ਇਸ ਕੇਸ ਦੇ ਤੱਥਾਂ ਅਤੇ ਹਾਲਾਤ ਅਤੇ ਮੁੰਬਈ ਪੁਲਿਸ ਦੀ ਜਾਂਚ ਰਿਪੋਰਟ ਨੂੰ ਵੇਖਦਿਆਂ ਮਹਿਸੂਸ ਕੀਤਾ ਕਿ ਇਸ ਕੇਸ ਦੀ ਸੀਬੀਆਈ ਜਾਂਚ ਕਰਵਾਉਣਾ ਉਚਿਤ ਹੋਵੇਗਾ ਕਿਉਂਕਿ ਰੀਆ ਨੇ ਖ਼ੁਦ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਦੇਖਿਆ ਕਿ ਦੋਵੇਂ ਸੂਬਿਆਂ ਵੱਲੋਂ ਇੱਕ ਦੂਜੇ ਦੇ ਖ਼ਿਲਾਫ਼ ਰਾਜਨੀਤਿਕ ਦਖਲਅੰਦਾਜ਼ੀ ਦੇ ਦੋਸ਼ ਲਗਾਉਣ ਦੇ ਚਲਦੇ ਇਹ ਕੇਸ ਸੀਬੀਆਈ ਨੂੰ ਸੌਂਪਣਾ ਨਿਆਂ ਦੇ ਹਿੱਤ ਵਿੱਚ ਹੋਵੇਗਾ।"

ਮਾਨੇਸ਼ਿੰਦੇ ਨੇ ਅੱਗੇ ਕਿਹਾ, "ਕਿਉਂਕਿ ਅਦਾਲਤ ਨੇ ਸੰਵਿਧਾਨ ਦੀ ਧਾਰਾ 142 ਅਧੀਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਾਂਚ ਸੀਬੀਆਈ ਨੂੰ ਤਬਦੀਲ ਕਰ ਦਿੱਤੀ ਹੈ, ਇਸ ਲਈ ਰਿਆ ਨੂੰ ਸੀਬੀਆਈ ਜਾਂਚ ਦਾ ਸਾਹਮਣਾ ਕਰਨਾ ਪਏਗਾ ਜਿਵੇਂ ਉਸ ਨੇ ਪਹਿਲਾਂ ਮੁੰਬਈ ਪੁਲਿਸ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਸਾਹਮਣਾ ਕੀਤਾ ਸੀ। ਰੀਆ ਕਹਿੰਦੀ ਹੈ ਕਿ ਸੱਚਾਈ ਉਹੀ ਰਹੇਗੀ ਚਾਹੇ ਕੋਈ ਵੀ ਏਜੰਸੀ ਇਸ ਮਾਮਲੇ ਦੀ ਜਾਂਚ ਕਰੇ।"

ਦੱਸ ਦੇਈਏ ਕਿ ਅਦਾਕਾਰ ਸੁਸ਼ਾਂਤ ਰਾਜਪੂਤ 14 ਜੂਨ ਨੂੰ ਆਪਣੇ ਬਾਂਦਰਾ ਸਥਿਤ ਘਰ 'ਚ ਮ੍ਰਿਤਕ ਪਾਏ ਗਏ ਸਨ, ਜਿਸ ਤੋਂ ਬਾਅਦ ਦੇਸ਼ ਭਰ 'ਚ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.