ਨਵੀਂ ਦਿੱਲੀ: ਰੈਪਰ ਬਾਦਸ਼ਾਹ ਦੀ ਬਾਲੀਵੁੱਡ ਫ਼ਿਲਮ ਖਾਨਦਾਨੀ ਸ਼ਫ਼ਾਖਾਨਾ 2 ਅਗਸਤ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਰਾਹੀਂ ਬਾਦਸ਼ਾਹ ਅਦਾਕਾਰੀ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੇ ਹਨ। ਨਵੀਂ ਦਿੱਲੀ 'ਚ ਫ਼ਿਲਮ ਨੂੰ ਲੈ ਕੇ ਬਾਦਸ਼ਾਹ, ਸੋਨਾਕਸ਼ੀ ਅਤੇ ਵਰੁਣ ਸ਼ਰਮਾ ਨੇ ਪ੍ਰੈਸ ਵਾਰਤਾ ਕੀਤੀ। ਇਸ ਪ੍ਰੈਸ ਵਾਰਤਾ 'ਚ ਸਟਾਰ ਕਾਸਟ ਨੇ ਆਪਣੇ ਫ਼ਿਲਮ ਨੂੰ ਲੈ ਕੇ ਤਜ਼ਰਬੇ ਸਾਂਝੇ ਕੀਤੇ।
ਸੋਨਾਕਸ਼ੀ ਸਿਨਹਾ ਨੇ ਬਾਦਸ਼ਾਹ ਦੀ ਤਾਰੀਫ਼ ਦੇ ਵਿੱਚ ਕਿਹਾ ਕਿ ਲੱਗਿਆ ਹੀ ਨਹੀਂ ਕਿ ਬਾਦਸ਼ਾਹ ਦੀ ਪਹਿਲੀ ਫ਼ਿਲਮ ਹੈ। ਉਨ੍ਹਾਂ ਕਿਹਾ ਕਿ ਬਾਦਸ਼ਾਹ ਅਦਾਕਾਰੀ ਦੇ ਵਿੱਚ ਮਾਹਿਰ ਹਨ।
ਫ਼ਿਲਮ ਦੇ ਮਾਹੌਲ ਨੂੰ ਲੈ ਕੇ ਬਾਦਸ਼ਾਹ ਨੇ ਕਿਹਾ ਕਿ ਬਿਲਕੁਲ ਵਧੀਆ ਮਾਹੌਲ ਸੀ। ਇਸ ਤੋਂ ਇਲਾਵਾ ਬਾਦਸ਼ਾਹ ਨੇ ਦੱਸਿਆ ਕਿ ਪਰਦੇ 'ਤੇ ਉਹ ਜ਼ਿਆਦਾਤਰ ਸੋਨਾਕਸ਼ੀ ਦੇ ਨਾਲ ਹੀ ਨਜ਼ਰ ਆਉਣਗੇ, ਇਸ ਲਈ ਉਨ੍ਹਾਂ ਨੂੰ ਹੌਂਸਲਾ ਸੀ ਕਿ ਜੇ ਕੋਈ ਗ਼ਲਤੀ ਹੋਈ ਤਾਂ ਸੋਨਾਕਸ਼ੀ ਸੰਭਾਲ ਲਵੇਗੀ। ਇਸ ਗੱਲ 'ਤੇ ਬਾਦਸ਼ਾਹ ਨੇ ਅਕਸ਼ੇ ਕੁਮਾਰ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਸੋਨਾਕਸ਼ੀ ਸੰਭਾਲ ਲੈਂਦੀ ਹੈ ਪਰ ਜੇ ਸੋਨਾਕਸ਼ੀ ਦੀ ਥਾਂ ਅਕਸ਼ੇ ਕੁਮਾਰ ਹੁੰਦੇ ਤਾਂ ਉਹ ਬਾਦਸ਼ਾਹ ਨੂੰ ਭਜਾ-ਭਜਾ ਕੇ ਥਕਾਉਂਦੇ।
ਜ਼ਿਕਰ-ਏ-ਖ਼ਾਸ ਹੈ ਕਿ ਇਸ ਫ਼ਿਲਮ ਦੇ ਵਿੱਚ ਬਾਦਸ਼ਾਹ ਪੰਜਾਬੀ ਪੌਪ ਸਿੰਗਰ ਦਾ ਕਿਰਦਾਰ ਅਦਾ ਕਰ ਰਹੇ ਹਨ। ਅਦਾਕਾਰੀ ਤੋਂ ਇਲਾਵਾ ਬਾਦਸ਼ਾਹ ਨੇ ਇਸ ਫ਼ਿਲਮ ਦੇ ਵਿੱਚ 3 ਗੀਤ ਵੀ ਗਾਏ ਹਨ। ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।