ਮੁੰਬਈ: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਮੁੰਬਈ ਦੇ ਡਾਂਸ ਗਰੁੱਪ 'ਵੀ ਅਨਬੀਟੇਬਲ' ਦਾ ਜੋਸ਼ ਵਧਾਇਆ ਹੈ, ਜੋ ਫ਼ਿਲਹਾਲ 'ਅਮਰੀਕਾ ਗੋਟ ਟੈਲੇਂਟ: ਦਿ ਚੈਂਪੀਅਨਜ਼' ਦੀ ਟਰਾਫ਼ੀ ਦੇ ਲਈ ਮੁਕਾਬਲਾ ਕਰ ਰਹੇ ਹਨ। ਸਮਾਰੋਹ ਦੇ ਮੰਚ 'ਤੇ ਡਾਂਸ ਗਰੁੱਪ ਨੇ ਹਾਲ ਹੀ ਵਿੱਚ ਰਣਵੀਰ ਸਿੰਘ ਸਟਾਰਰ ਫ਼ਿਲਮ 'ਗੋਲੀਓ ਕੀ ਰਾਸਲੀਲਾ ਰਾਮਲੀਲਾ' ਦੇ 'ਤਤੜ ਤਤੜ' ਗੀਤ 'ਤੇ ਆਪਣੀ ਪਰਫਾਰਮੈਂਸ ਦਿੱਤੀ ਸੀ।
ਰਣਵੀਰ ਨੇ ਹੁਣ ਇੱਕ ਵੀਡੀਓ ਰਾਹੀਂ ਇਨ੍ਹਾਂ ਦਾ ਜੋਸ਼ ਵਧਾਇਆ ਹੈ, ਜਿਸ 'ਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਮੈਂ ਇਸ ਗੱਲ ਨਾਲ ਬਹੁਤ ਖੁਸ਼ ਹਾਂ ਕਿ ਵੀ ਅਨਬੀਟੇਬਲ ਨੇ ਅਮਰੀਕਾ ਗੋਟ ਟੈਲੇਂਟ ਦੇ ਫ਼ਿਨਾਲੇ 'ਚ ਆਪਣੀ ਥਾਂ ਬਣਾ ਲਈ ਹੈ। ਇਹ ਬੇਮਿਸਾਲ ਹੈ। ਮੈਂ ਇਸ ਡਾਂਸ ਗਰੁੱਪ ਨੂੰ ਆਪਣੀਆਂ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ। ਮੈਂ ਬਸ ਇੰਂਨਾ ਕਹਿਣਾ ਚਾਹੁੰਦਾ ਹਾਂ ਕਿ ਇਸ ਮੰਚ 'ਤੇ ਤੁਸੀਂ ਜੋ ਵੀ ਹਾਸਿਲ ਕੀਤਾ ਹੈ ਉਹ ਕਾਬਿਲ-ਏ-ਤਾਰੀਫ ਹੈ।
ਜ਼ਿਕਰਯੋਗ ਹੈ ਕਿ ਅਦਾਕਾਰ ਰਣਵੀਰ ਸਿੰਘ ਛੇਤੀ ਹੀ ਫ਼ਿਲਮ '83' ਵਿੱਚ ਨਜ਼ਰ ਆਉਣਗੇ, ਮਲਟੀਸਟਾਰਰ ਫ਼ਿਲਮ 'ਚ ਦੀਪਿਕਾ ਪਾਦੂਕੋਣ ਵੀ ਅਹਿਮ ਕਿਰਦਾਰ ਨਿਭਾ ਰਹੀ ਹੈ।